Friday, December 28, 2012

ਪਿਆਰ ਖ਼ਾਮੋਸ਼ ਤਾਂ ਨਹੀਂ?


ਕਹਿੰਦੇ ਨੇ

ਪਿਆਰ ਖ਼ਾਮੋਸ਼ ਹੁੰਦਾ ਹੈ

ਮੈਂ ਜਦੋਂ ਵੀ

ਤੈਨੂੰ ਕੁਝ ਆਖਣਾ ਚਾਹੁੰਦਾ ਹਾਂ

ਤੇਨ੍ਨੂੰ ਝੱਟ ਪਤਾ ਲੱਗ ਜਾਂਉਦਾ ਹੈ ਕਿ

ਮੇਰੇ ਦਿਲ ਵਿਚ ਕੀ ਹੈ

ਇਸੇ ਤਰਾਂ ਜਦੋਂ ਤੂੰ ਮੈਨੂੰ ਕੁਝ ਕਹਿਣਾ ਹੋਵੇ ਤਾਂ

ਊਸ ਦੀ ਖੱਬਰ ਮੈਨੂੰ

ਤੇਰੇ ਬੋਲਣ ਤੋਂ ਪਹਿਲਾਂ ਹੀ ਹੋ ਜਾਓੰਦੀ ਹੈ

ਪਿਆਰ ਦੇ ਵਿਚ ਪ੍ਰੇਮੀ ਜੁਬਾਨ ਨਾਲ ਨਹੀਂ

ਅੱਖਾਂ ਦੇ ਨਾਲ ਗੱਲ ਕਰਦੇ ਹਨ

ਕਿਤੇ ਪਿਆਰ ਖ਼ਾਮੋਸ਼ ਤਾਂ ਨਹੀਂ? 

No comments:

Post a Comment