Monday, March 2, 2015

ਡੇਅਰੀ ਪਸ਼ੁ ਕਲਿਆਣ

ਅੱਜਕੱਲ ਖੇਤੀ ਦੇ ਨਾਲ ਡੇਅਰੀ ਪਸ਼ੁ ਪਾਲਣ ਦਾ ਕੱਮ ਬੋਹਤ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ. ਲੇਕਿਨ ਕੁਝ ਲੋਕੀ ਪਸ਼ੂਆਂ ਨੂੰ ਚਲਦੀ-ਫਿਰਦੀ ਫੈਕਟਰੀ ਸਮਝਣ ਦੀ ਭੁੱਲ ਕਰ ਦਿੰਦੇ ਹਨ ਜੋ ਠੀਕ ਨਹੀ ਹੈ. ਇਹ ਪਸੂਆਂ ਦੇ ਕਲਿਆਣ ਵਾਸਤੇ ਬਣਾਏ ਗਾਏ ਕਾਇਦੇ-ਕਾਨੂਨ ਦੀ ਸਰਾਸਰ ਉਲੰਘਨਾ ਹੈ. ਪਸ਼ੂਆਂ ਦੀ ਭਲਾਈ ਬਾਰੇ ਸੋਚਣਾ ਨਾ ਸਿਰਫ਼ ਸਾਡੀ ਸੱਬ ਦੀ ਜਿਮੇਵਾਰੀ ਹੈ ਬਲਕਿ ਇਹ ਕਾਨੂਨ ਸੰਗਤ ਵੀ ਹੈ ਕਿ ਅਸੀਂ ਇੰਨਾ ਨਾਲ ਮਨੁਖਾਂ ਜਿਹਾ ਬਰਤਾਅ ਕਰਿਏ. ਪਸ਼ੁ ਵੀ ਮਨੁਖਾਂ ਦੀ ਤਰਾਂ ਹੀ ਪ੍ਰਸ਼ਿਕ੍ਸ਼ਿਤ ਹੋ ਸਕਦੇ ਹਨ ਅਤੇ ਇਨਾਂ ਵਿਚ ਵੀ ਓੁਸੀ ਤਰਾਂ ਦੱਰਦ ਸਹਨ ਕਰਣ ਦੀ ਖਿਮਤਾ ਹੁੰਦੀ ਹੈ. ਜੇਕਰ ਅਸੀ ਪਸ਼ੂਆਂ ਦੀ ਭਲਾਈ ਤੇ ਜਿਆਦਾ ਧਿਆਨ ਦਿਆਂਗੇ ਤਾਂ ਇਹ ਮਨੁਖਾਂ ਦੀ ਸੇਵਾ ਜਿਆਦਾ ਬੇਹਤਰ ਢੰਗ ਨਾਲ ਕਰ ਸਕਦੇ ਹਨ. ਪਸ਼ੂਆਂ ਦੀ ਭਲਾਈ ਇਕ ਬੋਹਤ ਵੱਡਾ ਵਿਸ਼ਾ ਹੈ ਪਰ ਫੇਰ ਵੀ ਅਸੀਂ ਹੇਠ ਲਿਖੀਆਂ ਗਾਲਾਂ ਤੇ ਧਿਆਨ ਦੇ ਕੇ ਇਨਾਂ ਦੀ ਚੰਗੀ ਦੇਖ-ਭਾਲ ਕਰ ਸਕਦੇ ਹਾਂ.
ਸੰਕਰ ਨੱਸਲ ਪ੍ਰਜਨਨ
          ਅੱਜਕੱਲ ਗਊਆਂ ਤੋਂ ਵਧੇਰਾ ਦੁੱਧ ਲੈਣ ਵਾਸਤੇ ਲੌਕੀ ਬਗੈਰ ਸੋਚਿਆਂ ਸਮਝਿਆਂ ਪਸ਼ੂਆਂ ਵਿਚ ਸੰਕਰ ਪ੍ਰਜਨਨ ਕਰਾ ਰਹੇ ਹਨ, ਜੋ ਠੀਕ ਨਹੀ ਹੈ. ਕਈ ਵਾਰ ਛੋਟੀ ਨੱਸਲ ਦੀ ਗਾਂ ਤੋਂ ਵੱਡੇ ਅਕਾਰ ਦੇ ਵਛਡੂ ਪੈਦਾ ਕੀਤੇ ਜਾਂਦੇ ਹਨ ਜਿਸ ਕਾਰਣ ਪਸ਼ੂਆਂ ਨੂੰ ਭਾਰੀ ਪ੍ਰਸਵ-ਪੀੜ ਝੇਲ੍ਣੀ ਪੈਂਦੀ ਹੈ. ਇਹ ਇਨਾਂ ਵਾਸਤੇ ਜਾਨ-ਲੇਵਾ ਵੀ ਹੋ ਸਕਦਾ ਹੈ. ਘੱਟ ਦੁੱਧ ਦੇਣ ਵਾਲੇ ਦੇਸੀ ਪਸ਼ੂਆਂ ਨੂੰ ਹਟਾ ਕੇ ਜਿਆਦਾ ਦੁੱਧ ਦੇਣ ਵਾਲਿਆਂ ਵਿਦੇਸ਼ੀ ਗਊਆਂ ਨੇ ਲੈ ਲਈ ਹੈ. ਇਹ ਆਰਥਿਕ ਅੱਧਾਰ ਤੇ ਤਾਂ ਠੀਕ ਹੈ ਲੇਕਿਨ ਵਿਦੇਸ਼ੀ ਨੱਸਲ ਦੇ ਪਸ਼ੁ ਭਾਰਤ ਦੇ ਗਰਮ ਮਾਹੌਲ ਦੇ ਅਨੁਕੂਲ ਨਹੀ ਹੁੰਦੇ. ਇਹ ਛੇਤੀ ਹੀ ਬੀਮਾਰ ਹੋ ਜਾਂਦੇ ਹਨ. ਇਸ ਲਈ ਸੰਕਰ ਨੱਸਲ ਦੇ ਪਸ਼ੁ ਤਿਆਰ ਕਰਦੇ ਹੋਏ ਇਨਾਂ ਸਾਰੀਆਂ ਪੱਖਾਂ ਤੇ ਧਿਆਨ ਦੇਣਾ ਲਾਜਿਮੀ ਹੈ.
ਲੰਗੜਾ ਕੇ ਚਲਣਾ
          ਇਹ ਪਸ਼ੂਆਂ ਵਾਸਤੇ ਬੋਹਤ ਹੀ ਦੁੱਖਦਾਈ ਹਾਲਤ ਹੈ. ਪਸ਼ੁ ਕਈ ਕਾਰਨਾ ਤੋਂ ਲੰਗੜਾ ਕੇ ਚਲਦੇ ਹਨ. ਕੁਪੋਸ਼ਣ, ਗਲਤ ਤਰੀਕੇ ਨਾਲ ਹੋਇਆ ਪ੍ਰਜਨਨ ਜਾਂ ਰਹਿਣ ਦੀ ਖਰਾਬ ਜਗਾ ਹੋਣ ਕਰਕੇ ਪਸ਼ੂਆਂ ਦੀ ਇਹ ਹਾਲਤ ਹੋ ਸਕਦੀ ਹੈ. ਪਸ਼ੂਆਂ ਦੇ ਖਾਨ-ਪਾਨ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੇ ਇਨਾਂ ਦਿਆਂ ਹੱਡੀਆਂ ਮਜਬੂਤ ਬਣਿਆ ਰਹਿਣ. ਲਂਗੜਾਪਣ ਜਨਮ-ਜਾਤ ਵਿਕ੍ਰਤੀ ਦੇ ਕਾਰਨ ਵੀ ਹੋ ਸਕਦਾ ਹੈ. ਜੇ ਪਸ਼ੂਆਂ ਨੂੰ ਚਲਨ-ਫਿਰਣ ਵਾਸਤੇ ਪੂਰੀ ਜਗਾਹ ਨਾ ਮਿਲੇ ਤਾਂ ਇਨਾਂ ਦਿਆਂ ਟੰਗਾਂ ਵਿਚ ਵਿਕਾਰ ਆ ਜਾਂਦੇ ਹਨ ਜੋ ਚਲਨ-ਫਿਰਣ ਵਿਚ ਬਾਧਕ ਹੁੰਦੇ ਹਨ. ਪਸ਼ੂਆਂ ਨੂੰ ਇਕ ਜਗਾਹ ਤੋਂ ਦੂਜੀ ਜਗਾਹ ਲੈ ਜਾਂਦੇ ਹੋਏ ਵੀ ਮਾਂਸ-ਪੇਸ਼ਿਆਂ ਵਿਚ ਖਿਚਾਅ ਆ ਸਕਦਾ ਹੈ ਜੋ ਲੰਗੜੇਪਣ ਦਾ ਕਾਰਣ ਬਣ ਸਕਦਾ ਹੈ. ਕਈ ਵਾਰ ਪਸ਼ੂਆਂ ਨੂੰ ਭੱਗਦੜ ਵਿਚ ਵੀ ਸੱਟ ਲੱਗ ਸਕਦੀ ਹੈ. ਇਨਾ ਸਾਰੀਆਂ ਗਲਾਂ ਤੇ ਧਿਆਨ ਦੇ ਕੇ ਪਸ਼ੂਆਂ ਨੂੰ ਲੰਗੜੇਪਣ ਤੋਂ ਬਚਾਇਆ ਜਾ ਸਕਦਾ ਹੈ.
ਥਨੈਲਾ
ਇਹ ਰੋਗ ਪਸ਼ੂਆਂ ਦੇ ਲੇਵੇ ਵਿਚ ਬੈਕਟੀਰਿਆ ਦੇ ਸੰਕ੍ਰਮਣ ਤੋਂ ਹੁੰਦਾ ਹੈ. ਇਸ ਰੋਗ ਦਾ ਫੈਲਾਅ ਪਸ਼ੂਆਂ ਦੀ ਧਾਰ ਕੱਢਦੇ ਵੇਲੇ, ਸਾਫ਼-ਸਫ਼ਾਈ ਦਾ ਧਿਆਨ ਨਾ ਦੇਣ ਕਰਕੇ ਅਤੇ ਸੰਕ੍ਰਮਣ ਵਾਲੀ ਥਾਂ ਤੇ ਮੱਖੀਆਂ ਬੈਠਣ ਨਾਲ ਹੋ ਜਾਂਦਾ ਹੈ. ਇਸ ਬਿਮਾਰੀ ਵਿਚ ਪਸ਼ੁ ਨੂੰ ਬੋਹਤ ਬੇ-ਅਰਾਮੀ ਅਤੇ ਦਰਦ ਮਹਸੂਸ ਹੁੰਦਾ ਹੈ. ਜੇਕਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਜਾਨ-ਲੇਵਾ ਵੀ ਹੋ ਸਕਦਾ ਹੈ.  ਇਸ ਬਿਮਾਰੀ ਦੇ ਕਾਰਨ ਦੁੱਧ ਵਿਚ ਕਾਇਕ ਕੋਸ਼ਿਕਾਵਾਂ ਦੀ ਗਿਣਤੀ ਬੋਹਤ ਜਿਆਦਾ ਵੱਧ ਜਾਂਦੀ ਹੈ ਤੇ ਦੁੱਧ ਪੀਣ ਦੇ ਲਾਇਕ ਨਹੀ ਰਹਿੰਦਾ. ਇਸ ਰੋਗ ਦੇ ਕਾਰਣ ਕਿਸਾਨਾਂ ਨੂੰ ਨਾ ਸਿਰਫ਼ ਆਰਥਿਕ ਹਾਨੀ ਹੁੰਦੀ ਹੈ ਬਲਕਿ ਇਹ ਪਸ਼ੂਆਂ ਦੀ ਭਲਾਈ ਦੇ ਵਿਚ ਵੀ ਬੋਹਤ ਵੱਡਾ ਬਾਧਕ ਹੈ. ਇਹ ਰੋਗ ਆਮਤੌਰ ਤੇ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਵਿਚ ਹੁੰਦਾ ਹੈ. ਦੇਸੀ ਗਊਆਂ ਦੇ ਮੁਕਾਬਲੇ ਵਿਦੇਸ਼ੀ ਗਊਆਂ ਵਿਚ ਇਹ ਬਿਮਾਰੀ ਜਿਆਦਾ ਹੁੰਦੀ ਹੈ.
ਰਹਿਣ-ਸਹਿਣ ਦੀ ਥਾਂ
          ਗਊਆਂ ਦੇ ਰਹਿਣ-ਸਹਿਣ ਵਾਸਤੇ ਅਰਾਮਦਾਈ ਅਸਥਾਨ ਦਾ ਹੋਣਾ ਬੋਹਤ ਜਰੂਰੀ ਹੈ. ਸੰਕਰ ਨੱਸਲ ਦਿਆਂ ਗਊਆਂ ਦਾ ਅਕਾਰ ਵੱਡਾ ਹੋਣ ਕਰਕੇ ਇਨਾ ਨੂੰ ਜਿਆਦਾ ਜਗਾਹ ਦੀ ਲੋੜ ਹੁੰਦੀ ਹੈ. ਸ਼ਹਰੀ ਇਲਾਕੇ ਦੇ ਵਿਚ ਜਗਾਹ ਦੀ ਘਾਟ ਹੋਣ ਕਰਕੇ ਲੌਕੀ ਇਨਾ ਨੂੰ ਤੰਗ ਜਗਾਹ ਤੇ ਹੀ ਰਹਿਣ ਦਿੰਦੇ ਹਨ ਜੋ ਠੀਕ ਨਹੀ ਹੈ. ਇਸ ਬਾਜੋਂ ਪਸ਼ੂਆਂ ਨੂ ਤਣਾਅ ਹੋ ਸਕਦਾ ਹੈ. ਤਣਾਅ ਜਿਆਦਾ ਹੋਣ ਕਰਕੇ ਪਸ਼ੁ ਆਪਸ ਵਿਚ ਲੜਦੇ ਹਨ ਤੇ ਡੇਅਰੀ ਦੀ ਖਿਮਤਾ ਵੀ ਘੱਟ ਜਾਂਦੀ ਹੈ. ਗਾਂ ਨੂੰ ਬੈਠਣ ਅਤੇ ਲੇਟਨ ਵਾਸਤੇ ਪੂਰੀ ਜਗਾਹ ਮਿਲਣੀ ਚਾਹੀਦੀ ਹੈ. ਜਿਆਦਾ ਜਗਾਹ ਮੁਹਇਆ ਕਰਵਾਣ ਵਾਸਤੇ ਪਸ਼ੂਆਂ ਨੂੰ ਸ਼ਹਿਰ ਦੇ ਬਾਹਰ ਖੁਲੇ ਅਸਥਾਨ ਤੇ ਰੱਖਣਾ ਠੀਕ ਰਹਿੰਦਾ ਹੈ. ਤੰਗ ਅਸਥਾਨ ਤੇ ਪਸ਼ੂਆਂ ਨੂੰ ਸਾਅ ਲੈਣਾ ਔਖਾ ਹੁੰਦਾ ਹੈ ਜਿਸ ਕਾਰਣ ਇਹ ਛੇਤੀ ਹੀ ਬੀਮਾਰ ਹੋ ਜਾਂਦੇ ਹਨ. ਗਊਆਂ ਨੂੰ ਹਰ ਰੋਜ਼ ਕੁਝ ਸਮਾਂ ਵਾਸਤੇ ਬਾਹਰ ਘੁਮਾਣ-ਫਿਰਾਣ ਦੀ ਅਜਾਦੀ ਹੋਣੀ ਚਾਹੀਦੀ ਹੈ. ਇਸ ਤਰਾਂ ਪਸ਼ੁ ਸਮਾਜੀ ਤੌਰ ਤੇ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ ਅਤੇ ਇਨਾਂ ਨੂੰ ਕੋਈ ਤਣਾਅ ਵੀ ਨਹੀ ਹੁੰਦਾ. ਬਾਹਰ ਘੁਮਾਣ-ਫਿਰਾਣ ਨਾਲ ਪਸ਼ੂਆਂ ਦਾ ਬਰਤਾਅ ਅਤੇ ਸੇਹਤ ਚੰਗੀ ਰਹਿੰਦੀ ਹੈ.
ਚਾਰਾ ਅਤੇ ਪਾਣੀ
          ਚੰਗੀ ਸੇਹਤ ਵਾਸਤੇ ਚਾਰੇ ਤੇ ਪਾਣੀ ਦੀ ਬੋਹਤ ਅਹ੍ਮੀਅਤ ਹੁੰਦੀ ਹੈ. ਜੇਕਰ ਗਊਆਂ ਨੂੰ ਖਾਣ ਜੋਗ ਪੂਰਾ ਚਾਰਾ ਅਤੇ ਪਾਣੀ ਨਾ ਮਿਲੇ ਤਾਂ ਇਨਾਂ ਨੂੰ ਕੁਪੋਸ਼ਣ ਹੋ ਸਕਦਾ ਹੈ. ਇਸ ਤਰਾਂ ਇਨਾਂ ਦੀ ਉਤਪਾਦਨ ਖਿਮਤਾ ਵੀ ਘੱਟ ਜਾਂਦੀ ਹੈ. ਕੁਝ ਲੌਕੀ ਚਾਰੇ ਦੀ ਘਾਟ ਹੋਣ ਤੋਂ ਬਾਅਦ ਆਪਣੀ ਗਊਆਂ ਨੂੰ ਬਾਹਰ ਖੁਲਾ ਛੱੜ ਦਿੰਦੇ ਹਨ ਜੋ ਠੀਕ ਨਹੀ ਹੈ.  ਇਹ ਗਊਆਂ ਅਵਾਰਾ ਘੁਮਦੇ ਹੋਈਏ ਜਹਰੀਲੀ ਅਤੇ ਖਰਾਬ ਚੀਜਾਂ ਖਾ ਸਕਦੀਆਂ ਹਨ ਜੋ ਇਨਾ ਦੀ ਸੇਹਤ ਵਾਸਤੇ ਠੀਕ ਨਹੀ ਹੁੰਦਾ. ਅਜਕਲ ਲੌਕੀ ਸਬਜੀਆਂ ਅਤੇ ਫਲਾਂ ਦੇ ਛਿਲਕੇ ਘੱਰ ਤੋਂ ਬਾਹਰ ਸੁੱਟ ਦਿੰਦੇ ਹਨ. ਗਊਆਂ ਭੁੱਖ ਦੇ ਕਾਰਣ ਇਨਾਂ ਨੂੰ ਖਾ ਲੈਂਦੀਆਂ ਹਨ. ਪੋਲਿਥੀਨ ਦੀ ਥੈਲੀਆਂ ਇਨਾਂ ਦੇ ਢਿੱਡ ਵਿਚ ਜਾ ਕੇ ਭੋਜਨ ਨਲੀ ਦਾ ਰਸਤਾ ਰੋਕ ਦਿੰਦੀਆਂ ਹਨ ਜਿਸ ਕਾਰਣ ਇਨਾਂ ਦੀ ਜਾਨ ਵੀ ਜਾ ਸਕਦੀ ਹੈ. ਲੋਕਾਂ ਨੂੰ ਚਾਹੀਦਾ ਹੈ ਕਿ ਊਹ ਆਪਣੀ ਗਾਂ ਵਾਸਤੇ ਚਾਰੇ ਦਾ ਪ੍ਰਬੰਧ ਆਪਣੇ ਘੱਰ ਵਿਚ ਹੀ ਕਰਣ. ਕਈ ਵਾਰ ਪਸ਼ੁ ਪਿਆਸ ਬੁਝਾਣ ਵਾਸਤੇ ਘੱਰ ਤੋਂ ਬਾਹਰ ਹੀ ਪੋਖ਼ਰ ਜਾਂ ਨਾਲੀ ਦਾ ਗੰਦਾ ਪਾਣੀ ਪੀ ਲੈਂਦੇ ਹਨ ਜੋ ਇਨਾਂ ਨੂੰ ਬੀਮਾਰ ਕਰ ਸਕਦਾ ਹੈ. ਪਸ਼ੂਆਂ ਦੇ ਬੇਹਤਰ ਸੱਵਾਸਥ ਅਤੇ ਭਲਾਈ ਵਾਸਤੇ ਇਹ ਜਰੂਰੀ ਹੈ ਕਿ ਇਨਾਂ ਨੂੰ ਪੀਣ ਵਾਸਤੇ ਸਾਫ਼-ਸੁਥਰਾ ਪਾਣੀ ਮੁਹਇਆ ਕਰਾਇਆ ਜਾਏ.
ਸੰਕਰ ਵਛਡੂ
          ਸੰਕਰ ਨੱਸਲ ਦੀ ਗਾਂ ਤੋਂ ਪੈਦਾ ਹੋਣ ਵਾਲੇ ਨਰ ਵਛਡੂ ਦੀ ਅਜਕਲ ਕੋਈ ਵਰਤੋਂ ਨਹੀ ਹੁੰਦੀ ਜਿਸ ਕਰਕੇ ਲੌਕੀ ਇਨਾਂ ਨੂੰ ਸੜਕਾਂ ਤੇ ਅਵਾਰਾ ਹੀ ਛੱੜ ਦਿੰਦੇ ਹਨ. ਘੱਰ ਤੋਂ ਬਾਹਰ ਇਨਾਂ ਨੂੰ ਕੁੱਝ ਖਾਣ-ਪੀਣ ਵਾਸਤੇ ਨਹੀ ਮਿਲਦਾ. ਸੋਚਣ ਜੋਗ ਹੈ ਕਿ ਇਹ ਵਛਡੂ ਵੀ ਹੋਰ ਪਸ਼ੂਆਂ ਦੀ ਤਰਾਂ ਬੇਹਤਰ ਦੇਖਭਾਲ ਦਾ ਹੱਕ ਰਖਦੇ ਹਨ. ਡੇਅਰੀ  ਕਿਸਾਨ ਇਨਾਂ ਨੂੰ ਬੇਕਾਰ ਸਮਝ ਕੇ ਕੁੱਝ ਵੀ ਖਾਣ ਵਾਸਤੇ ਨਹੀ ਦਿੰਦੇ ਹਨ.  ਕੁੱਝ ਲੌਕੀ ਇਨਾਂ ਨੂੰ ਫੱੜ ਕੇ ਬੂਚੱੜਖਾਨੇ ਤੇ ਛੱੜ ਦਿੰਦੇ ਹਨ.  ਇਹ ਸੱਬ ਆਰਥਿਕ ਅਧਾਰ ਤੇ ਹੀ ਕੀਤਾ ਜਾਂਦਾ ਹੈ.  ਇਨਾਂ ਵਛੜੁਆਂ ਦੀ ਬੇਹਤਰ ਦੇਖ-ਭਾਲ ਵਾਸਤੇ ਇਨਾਂ ਨੂੰ ਗਊਸ਼ਾਲਾ ਵਿਚ ਭੇਜ ਦੇਣਾ ਚਾਹੀਦਾ ਹੈ. ਪ੍ਰਜਨਨ ਦੇ ਸਮਾਂ ਤੇ ਚੁਨਿੰਦਾ ‘ਵੀਰਐ’ ਇਸਤੇਮਾਲ ਕਰਣਾ ਚਾਹੀਦਾ ਹੈ ਤਾਂ ਜੇ ਮਾਦਾ ਵਛੜੂ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਏ.  ਕੁੱਝ ਵਛੜੁਆਂ ਨੂੰ ਪ੍ਰਜਨਨ ਵਾਸਤੇ ਉਨ੍ਨਤ ਸਾੰਡ ਵੀ ਬਣਾਇਆ ਜਾ ਸਕਦਾ ਹੈ ਜਾਂ ਇਨਾਂ ਨੂੰ ਬਧਿਆ ਕਰਕੇ ਡੇਅਰੀ ਦੇ ਕੱਮਾਂ ਜਿਵੇਂ ਚਾਰਾ ਜਾਂ ਗੋਬਰ ਢੋਣ ਵਾਸਤੇ ਲਗਾਇਆ ਜਾ ਸਕਦਾ ਹੈ.
ਪਸ਼ੁ ਪਰਿਵਹਨ
          ਪਸ਼ੂਆਂ ਨੂੰ ਅੱਕਸਰ ਇਕ ਅਸਥਾਨ ਤੋਂ ਦੂਜੇ ਅਸਥਾਨ ਲਈ ਲੈ ਜਾਂਦੇ ਹੋਏ ਇਨਾਂ ਦੀ ਭਲਾਈ ਦਾ ਧਿਆਨ ਨਹੀ ਰਖਿਆ ਜਾਂਦਾ, ਜੋ ਠੀਕ ਨਹੀ ਹੈ. ਜਰੂਰਤ ਤੋਂ ਜਿਆਦਾ ਮਵੇਸ਼ੀਆਂ ਨੂੰ ਅੱਕਸਰ ਛੋਟੀ ਗੱਡੀ ਜਾਂ ਟ੍ਰੱਕ ਵਿਚ ਜਬਰਦੱਸਤੀ ਲੱਦ ਕੇ ਭੇਜਿਆ ਜਾਂਦਾ ਹੈ. ਸਫ਼ਰ ਦੇ ਦੌਰਾਨ ਇਨਾਂ ਮਵੇਸ਼ੀਆਂ ਨੂੰ ਸੱਟ ਲੱਗ ਸਕਦੀ ਹੈ. ਕਈ ਵਾਰ ਜਿਆਦਾ ਥਕਾਵਟ ਕਰਕੇ ਇਹ ਚਲਨ-ਫਿਰਣ ਦੇ ਲਾਇਕ ਨਹੀ ਰਹਿੰਦੇ, ਜਾਂ ਇਨਾਂ ਦੀ ਮੌਤ ਹੋ ਜਾਂਦੀ ਹੈ. ਲੰਬੇ ਸਫ਼ਰ ਦੇ ਦੌਰਾਨ ਪਸ਼ੂਆਂ ਨੂੰ ਨਾ ਸਿਰਫ਼ ਅਰਾਮ ਦੇਣਾ ਜਰੂਰੀ ਹੈ ਬਲਕਿ ਇਨਾਂ ਦੇ ਵਾਸਤੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਣਾ ਵੀ ਲਾਜਿਮੀ ਹੈ. ਸਾਡੇ ਦੇਸ਼ ਵਿਚ ਪਸ਼ੁ ਭਲਾਈ ਵਾਸਤੇ ਬੋਹਤ ਕਾਇਦੇ-ਕਾਨੂਨ ਹਨ ਪਰ ਇਨਾਂ ਤੇ ਸਖਤੀ ਨਾਲ ਅਮਲ ਨਹੀ ਕੀਤਾ ਜਾਂਦਾ. ਨਤੀਜਤਨ ਪਸ਼ੂਆਂ ਨੂੰ ਬੋਹਤ ਦੁੱਖ ਝੇਲਣਾ ਪੈਂਦਾ ਹੈ. ਪਸ਼ੂਆਂ ਨੂੰ ਢੋਣ ਵਾਲੀ ਗੱਡੀ ਵਿਚ ਖੁੱਲੀ ਜਗਾਹ ਹੋਣੀ ਚਾਹੀਦੀ ਹੈ ਤਾਂ ਜੇ ਪਸ਼ੂਆਂ ਨੂੰ ਕੋਈ ਬੇ-ਅਰਾਮੀ ਨਾ ਹੋਵੇ.
ਦੁੱਧ ਦੀ ਚੁਵਾਈ
ਦੁੱਧ ਦੀ ਚੁਵਾਈ ਠੀਕ ਢੰਗ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੇ ਪਸ਼ੂਆਂ ਨੂੰ ਕੋਈ ਤੱਕਲੀਫ਼ ਨਾ ਹੋਵੇ. ਜੇ ਚੁਵਾਈ ਦੇ ਸਮਾਂ ਤੇ ਪਸ਼ੁ ਨੂੰ ਕੋਈ ਤਣਾਅ ਨਾ ਹੋਵੇ ਤਾਂ ਇਹ ਜਿਆਦਾ ਦੁੱਧ ਦਿੰਦਾ ਹੈ. ਚੁਆਈ ਤੋਂ ਪਹਿਲਾ ਪਸ਼ੁ ਦੇ ਲੇਵੇ ਦੀ ਸਫ਼ਾਈ ਬੋਹਤ ਜਰੂਰੀ ਹੈ ਤਾਂ ਜੇ ਥਨੈਲਾ ਰੋਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ. ਅੱਜਕਲ ਮਸ਼ੀਨਾ ਨਾਲ ਦੁੱਧ ਛੇਤੀ ਕੱਡਿਆ ਜਾਂਦਾ ਹੈ ਜੋ ਪਸ਼ੁ ਵਾਸਤੇ ਆਰਾਮਦਾਈ ਹੁੰਦਾ ਹੈ. ਹੱਥਾਂ ਨਾਲ ਦੁੱਧ ਕੱਡਣ ਵਿਚ ਜਿਆਦਾ ਦੇਰ ਲਗਦੀ ਹੈ ਜਿਸ ਕਾਰਣ ਪਸ਼ੂਆਂ ਨੂੰ ਤਣਾਅ ਵੀ ਹੋ ਸਕਦਾ ਹੈ.
ਬੇਹਤਰ ਪਸ਼ੁ ਪ੍ਰਬੰਧਨ
          ਭਾਰਤ ਵਿਚ ਪਸ਼ੂਆਂ ਦਿਆਂ ਬੋਹਤ ਨਸਲਾਂ ਮਿਲਦੀਆਂ ਹਨ ਜੋ ਆਪਣੇ-ਆਪਣੇ ਇਲਾਕੇ ਅਤੇ ਮਾਹੌਲ ਦੇ ਮੁਤਾਬਿਕ ਅਨੁਕੂਲ ਹੁੰਦੀਆਂ ਹਨ. ਕੋਈ ਨੱਸਲ ਜਿਆਦਾ ਦੁੱਧ ਦਿੰਦੀ ਹੈ ਤੇ ਕੋਈ ਖੇਤੀਬਾੜੀ ਦਾ ਕੱਮ ਕਰਨ ਵਿਚ ਫ਼ਾਇਦੇਮੰਦ ਹੁੰਦੀ ਹੈ. ਸਾਨੂੰ  ਆਪਣੀ ਜਰੂਰਤ ਦੇ ਮੁਤਾਬਿਕ ਇਨਾਂ ਨੱਸਲਾਂ ਦਾ ਇੰਤ੍ਖਾਬ ਕਰਣਾ ਚਾਹੀਦਾ ਹੈ. ਗਰਮ ਇਲਾਕੇ ਦੇ ਪਸ਼ੂਆਂ ਨੂੰ ਗਰਮ ਜਗਾਹ ਤੇ ਅਤੇ ਠੰਡੇ ਇਲਾਕੇ ਦੇ ਪਸ਼ੂਆਂ ਨੂੰ ਠੰਡੇ ਅਸਥਾਨਾਂ ਤੇ ਹੀ ਰਖਣਾ ਚਾਹੀਦਾ ਹੈ. ਜੇਕਰ ਇਸ ਤਰਾਂ ਨਾ ਕੀਤਾ ਜਾਏ ਤਾਂ ਪਸ਼ੂਆਂ ਦੇ ਸਵਾਸਥ ਤੇ ਬੁਰਾ ਪ੍ਰਭਾਅ ਹੁੰਦਾ ਹੈ. ਡੇਅਰੀ ਕਿਸਾਨਾਂ ਨੂੰ ਆਪਣੀ ਲੋੜ ਦੇ ਮੁਤਾਬਿਕ ਹੀ ਨੱਸਲ ਦਾ ਚੁਣਾਅ ਕਰਣਾ ਚਾਹੀਦਾ ਹੈ. ਇਸੀ ਤਰਾਂ ਸੰਕਰ ਪ੍ਰਜਨਨ ਕਰਵਾਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਆਦਾ ਦੁੱਧ ਲੈਣ ਦੇ ਲਾਲਚ ਵਿਚ ਊਸ ਨੱਸਲ ਨੂੰ ਖਰਾਬ ਤਾਂ ਨਹੀ ਕਰ ਰਹੇ! ਪਸ਼ੂਆਂ ਤੋਂ ਜਿਆਦਾ ਪੈਦਾਵਾਰ ਲੈਣ ਵਾਸਤੇ ਇਨਾਂ ਦਾ ਪ੍ਰਜਨਨ ਇਕ ਹੀ ਨੱਸਲ ਵਿਚ ਕਰਾਣਾ ਚਾਹੀਦਾ ਹੈ.
ਪਸ਼ੂਆਂ ਦੇ ਸੀੰਗ ਕੱਟਦੇ ਹੋਏ ਬੋਹਤ ਦੱਰਦ ਹੁੰਦਾ ਹੈ ਜਿਸ ਕਾਰਣ ਇਨਾਂ ਨੂੰ ਤਣਾਅ ਵੀ ਹੋ ਸਕਦਾ ਹੈ. ਬਗੈਰ ਸੀਂਗਾਂ ਵਾਲੇ ਪਸ਼ੁ ਆਪਸ ਵਿਚ ਲੜ ਨਹੀ ਸਕਦੇ ਅਤੇ ਇਨਾਂ ਨੂੰ ਸੱਟ ਲਗਣ ਦਾ ਡਰ ਵੀ ਨਹੀ ਹੁੰਦਾ. ਸੀੰਗ ਹਟਾਣ ਦਾ ਕੱਮ ਵਛਡੂ ਦੇ ਪੈਦਾ ਹੋਣ ਦੇ ਇਕ ਮਹੀਨੇ ਦੇ ਅੰਦਰ ਕਰ ਲੈਣਾ ਚਾਹੀਦਾ ਹੈ. ਪਸ਼ੂਆਂ ਨੂੰ ਟੀਕੇ ਲਗਾਨ ਦਾ ਕੱਮ ਵੀ ਕਿਸੇ ਚੰਗੇ ਵੇਟੇਰੀਨਰੀ ਡਾਕਟਰ ਦੀ ਭਾਲ ਨਾਲ ਹੀ ਕਰਣਾ ਚਾਹੀਦਾ ਹੈ. ਪਸ਼ੂਆਂ ਨੂੰ ਠੀਕ ਸਮਾਂ ਤੇ ਚਾਰਾ ਅਤੇ ਪਾਣੀ ਮਿਲਣਾ ਜਰੂਰੀ ਹੈ ਤਾਂ ਜੇ ਇਨਾਂ ਦੀ ਉਤਪਾਦਕਤਾ ਵਿਚ ਕੋਈ ਕਮੀ ਨਾ ਆਵੇ. ਪਸ਼ੂਆਂ ਨੂੰ ਧੁੱਪ ਅਤੇ ਛਾਂ ਦੀ ਲੋੜ ਵੀ ਮਨੁਖ ਦੀ ਤਰਾਂ ਹੀ ਹੁੰਦੀ ਹੈ. ਇਸ ਲਈ ਇਨਾਂ ਨੂੰ ਜਿਆਦਾ ਧੁੱਪ ਅਤੇ ਛਾਂ ਤੋਂ ਵੀ ਬਚਾਣਾ ਜਰੂਰੀ ਹੈ. ਅੱਜਕੱਲ ਕਈ ਲੌਕੀ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਅਵਾਰਾ ਛੱੜ ਦਿੰਦੇ ਹਨ, ਜਿਥੇ ਇਨਾਂ ਨੂੰ ਕਈ-ਕਈ ਦਿਨ ਤੱਕ ਭੂੱਖੇ ਰਹਿਣਾ ਪੈਂਦਾ ਹੈ. ਖੁਰਾਕ ਨਾ ਮਿਲਣ ਕਾਰਣ ਇਹ ਪਸ਼ੁ ਤਣਾਅ ਵਿਚ ਆਨ ਕਾਰਣ  ਇਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਨ. ਇਨਾਂ ਪਸ਼ੂਆਂ ਨੂੰ ਬੇਹਤਰ ਚਾਰਾ ਮੁਹਇਆ ਕਰਵਾਣ ਵਾਸਤੇ ਨਜਦੀਕੀ ਗਾਓੁਸ਼ਾਲਾ ਵਿਚ ਭੇਜ ਦੇਣਾ ਚਾਹਿਦਾ ਹੈ.

ਮੁਕਦੀ ਗਲ ਇਹ ਹੈ ਕਿ ਪਸ਼ੂਆਂ ਦੀ ਬੇਹਤਰ ਭਲਾਈ ਕਰਣ ਨਾਲ ਇਹ ਮਨੁਖਤਾ ਦੀ ਚੰਗੀ ਤਰਾਂ ਸੇਵਾ ਕਰ ਸਕਦੇ ਹਨ.