Wednesday, May 28, 2014

ਤੱਨਾਅ ਮੁੱਕਤ ਗਾਂ ਤੋੰ ਜਿਆਦਾ ਦੁੱਧ ਪਾਓ!


ਡੇਅਰੀ ਗਊਆਂ ਦੇ ਵਿਚ ਲੰਬੇ ਸਮਾਂ ਤੱਕ ਰਹਿਣ ਵਾਲਾ ਤੱਨਾਅ ਇਨਾਂ ਦੇ ਸੱਵਾਸਥ, ਓਤਪਾਦਨ ਅਤੇ ਭਲਾਈ ਵਿਚ ਬੜਾ ਬਾਧੱਕ ਹੁੰਦਾ ਹੈ. ਇਨਾਂ ਨੂੰ ਤੱਨਾਅ ਤੋਂ ਬਚਾਣ ਵਾਸਤੇ ਵਧੇਰੀ ਦੇਖ-ਭਾਲ ਦੇ ਨਾਲ-ਨਾਲ ਦੂਸ਼ਿਤ ਪੱਰ੍ਯਾਵਰਣ ਤੋਂ ਬਚਾਣ ਦੀ ਵੀ ਲੋੜ ਹੁੰਦੀ ਹੈ. ਇਸ ਦੇ ਵਾਸਤੇ ਸਾਨੂੰ ਇਕ ਗਾਂ ਦੀ ਰੋਜਮਰ੍ਰਾ ਦੀ ਜਿੰਦਗੀ ਤੇ ਧਿਆਨ ਦੇਣਾ ਹੋਵੇਗਾ. ਇਹ ਸੋਚਣ ਜੋਗ ਗੱਲ ਹੈ ਕਿ ਪਸ਼ੁ ਪ੍ਰਬੰਧਨ ਵੀ ਇਕ ਗਾਂ ਦੀ ਉਤਪਾਦਨ ਖਿਮਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦਾ ਹੈ. ਗਾਂ ਦੀ ਉਤਪਾਦਨ ਖਿਮਤਾ ਨੂੰ ਬਰਕੱਰਾਰ ਰੱਖਣ ਵਾਸਤੇ ਇਹ ਜਰੂਰੀ ਹੈ ਕਿ ਇਸ ਦੀ ਜਿੰਦਗੀ ਤੋਂ ਤੱਨਾਅ ਪੈਦਾ ਕਰਨ ਵਾਲੇ ਸਾਰੇ ਕਾਰਕ ਖੱਤਮ ਕਰ ਦਿੱਤੇ ਜਾਣ. ਇਹੋ ਜਿਆਂ ਸਾਰੀਆਂ ਗੱਲਾਂ ਜਿਨ੍ਨਾ ਦੇ ਨਾਲ ਗਾਂ ਆਪਣੇ ਜੀਵਨ ਵਿਚ ਪਰਿਵਰਤਨ ਲਈ ਮਜਬੂਰ ਹੋਵੇ ਅੱਤੇ ਅਨੂਕੂਲਨ ਵਾਸਤੇ ਪ੍ਰੇਰਿਤ ਹੋਵੇ, ਊਹ ਤੱਨਾਅ ਦੀ ਨਿਸ਼ਾਨੀ ਹੈ. ਤੱਨਾਅ ਗਾਂ ਦੇ ਮੇਟਾਬੋਲਿਜ੍ਮ ਨੂੰ ਬੋਹਤ ਬੁਰੀ ਤਰਾਂ ਪ੍ਰਭਾਵਿਤ ਕਰਦਾ ਹੈ.
          ਜੇਕਰ ਦੇਖਿਆ ਜਾਵੇ ਤਾਂ ਤੱਨਾਅ ਦਾ ਸੰਬੰਧ ਊਸ ਸਿੱਸਟਮ ਦੇ ਨਾਲ ਹੈ ਜਿਸਦੀ ਮਦਦ ਤੋਂ ਅਸੀਂ ਬੁਰੇ ਮਾਹੌਲ ਤੋਂ ਬਚਾਓਂਦੇ ਹੋਏ ਆਪਣੇ ਆਪ ਨੂੰ ਬਦਲ ਦਿੰਦੇ ਹਾਂ. ਇਹ ਪਰਿਵੱਰਤਨ ਅੰਦਰੂਨੀ ਜਾਂ ਬਾਹਰੀ ਦੋਨੋਂ ਤਰਾਂ ਦੇ ਹੋ ਸਕਦੇ ਹਨ. ਮੌਸਮ, ਟੀਕਾ ਲਗਾਣਾ ਜਾਂ ਸੀੰਗ ਕਟਣਾ ਬਾਹਰੀ ਪਰਿਵਰਤਨ ਹਨ. ਭੋਜਨ, ਪਾਣੀ, ਹੱਵਾ, ਰਹਿਣ ਦੀ ਜੱਗਾਹ ਅਤੇ ਪਸ਼ੂਆਂ ਦੇ ਆਰਾਮ ਵੱਲ ਕੋਈ ਧਿਆਨ ਹੀ ਨਹੀ ਦਿੱਤਾ ਜਾਂਦਾ ਜਦੋਂ ਕਿ ਇਹ ਬੇਹਤਰ ਡੇਅਰੀ ਪ੍ਰਬੰਧਨ ਵਾਸਤੇ ਬੋਹਤ ਜਰੂਰੀ ਹੈ.
1.    ਚਾਰਾ-ਚੱਰਣ ਦੇ ਸਮਾਂ
ਪਸ਼ੁ ਦਿਨ ਵਿਚ ਚਾਰ ਤੋਂ ਛੇ ਘੰਟੇ ਤੱਕ ਦਾ ਸਮਾਂ ਚਾਰਾ ਚੱਰਦੇ ਹੋਏ ਖੱਰਚ ਕਰਦੇ ਹਨ. ਅਤੇ ਗਾਂ ਨੂੰ ਆਪਣੀ ਖੁਰਾਕ ਜੋਗ ਚਾਰਾ ਸਾਰਾ ਦਿਨ ਅਸਾਨੀ ਨਾਲ ਮਿਲਦਾ ਰਹਿਣਾ ਚਾਹਿਦਾ ਹੈ. ਇਨਾ ਨੂੰ ਕਈ ਤਰਾਂ ਦਾ ਚਾਰਾ ਮਿਲਾ ਕੇ ਵੀ ਦਿੱਤਾ ਜਾ ਸਕਦਾ ਹੈ ਜੋ ਇਨਾ ਦੀ ਸੇਹਤ ਵਾਸਤੇ ਜਿਆਦਾ ਫਾਇਦੇਮੰਦ ਹੋ ਸਕਦਾ ਹੈ. ਇਨਾ ਦੇ ਚਾਰੇ ਦੀ ਪੇਟੀ ਸਾਫ਼-ਸੁਥਰੀ ਹੋਣੀ ਚਾਹਿਦੀ ਹੈ. ਜੇ ਕਰ ਪੇਟੀ ਸਾਫ਼-ਸੁਥਰੀ ਅਤੇ ਆਰਾਮਦੇਹ ਹੈ ਤਾਂ ਗਾਂ ਨੂੰ ਚਾਰਾ ਚਰਦੇ ਹੋਏ ਕੋਈ ਪਰੇਸ਼ਾਨੀ ਵੀ ਨਹੀ ਹੋਵੇਗੀ. ਗਾਂ ਜਿਆਦਾ ਚਾਰਾ ਖਾਵੇਗੀ ਅਤੇ ਇਸ ਦੇ ਦੁੱਧ ਵਿਚ ਵੀ ਵਾਧਾ ਹੋਵੇਗਾ. ਹੱਰਾ ਚਾਰਾ ਜਾਂ ਪੱਠੇ ਤਾਜ਼ੇ ਹੋਣੇ ਚਾਹੀਦੇ ਹਨ. ਬਾਸੀ ਜਾਂ ਸੜਿਆ ਹੋਇਆ ਚਾਰਾ ਦੇਣ ਨਾਲ ਪਸ਼ੁ ਬਿਮਾਰ ਜਾਂ ਤੱਨਾਅ ਦੇ ਵਿਚ ਆ ਸਕਦਾ ਹੈ. ਜੇਕਰ ਗਾਂ ਨੂੰ ਚਰਾਈ ਵਾਸਤੇ ਬਾਹਰ ਜਾਣਾ ਪੱਵੇ ਤਾਂ ਊਥੇ ਚਾਰੇ ਦੀ ਪੂਰੀ ਮਾਤਰਾ ਹੋਣੀ ਚਾਹਿਦੀ ਹੈ. ਜੇਕਰ ਚਾਰੇ ਦੀ ਘਾਟ ਹੋਵੇ ਤਾਂ ਗਾਂ ਨੂੰ ਸੱਮ੍ਪੂਰਕ ਆਹਾਰ ਦੇਣਾ ਚਾਹਿਦਾ ਹੈ.
2.    ਪੀਣ ਵਾਲਾ ਪਾਣੀ
ਦੁਧਾਰੂ ਗਾਂ ਨੂੰ ਹਰ ਸਮਾਂ ਪੀਣ ਵਾਸਤੇ ਸਾਫ਼-ਸੁਥਰਾ ਪਾਣੀ ਮਿਲਣਾ ਚਾਹਿਦਾ ਹੈ. ਆਮਤੌਰ ਤੇ ਇਕ ਗਾਂ ਦਿਨ ਭੱਰ ਵਿਚ ਅੱਦਾ ਘੰਟਾ ਪਾਣੀ ਪੀਣ ਵਿਚ ਖੱਰਚ ਕਰਦੀ ਹੈ. ਸਾਫ਼ ਪਾਣੀ ਜੀਵਨ ਦਾ ਅੱਧਾਰ ਹੁੰਦਾ ਹੈ. ਜੇਕਰ ਗਾਂ ਨੂੰ ਪੀਣ ਵਾਸਤੇ ਪੂਰਾ ਪਾਣੀ ਮਿਲਦਾ ਰਹੇ ਤਾਂ ਇਹ ਸੇਹਤਮੰਦ ਰਹਿਣ ਦੇ ਨਾਲ ਨਾਲ ਦੁੱਧ ਵੀ ਜਿਆਦਾ ਦਿੰਦੀ ਹੈ. ਪਾਣੀ ਦਾ ਸਰੋਤ ਗਾਂ ਦੇ ਨਜਦੀਕ ਹੀ ਹੋਣਾ ਚਾਹਿਦਾ ਹੈ ਤਾਂ ਜੇ ਜਦੋਂ ਦਿਲ ਕਰੇ ਆਪਣੀ ਮਰਜੀ ਮੁਤਾਬਿਕ ਇਹ ਪਾਣੀ ਪੀ ਸਕੇ. ਪਾਣੀ ਮਿੱਠਾ ਹੋਣਾ ਚਾਹੀਦਾ ਹੈ. ਖਾਰਾ ਪਾਣੀ ਦਾ ਸੁਆਦ ਚੰਗਾ ਨਹੀ ਹੁੰਦਾ. ਪਾਣੀ ਦਾ ਤਾਪਮਾਨ ਗਾਂ ਦੇ ਆਪਣੇ ਤਾਪਮਾਨ ਤੋਂ ਘੱਟ ਹੀ ਹੋਣਾ ਚਾਹਿਦਾ ਹੈ. ਜੇਕਰ ਪਾਣੀ ਇਸ ਤੋਂ ਜਿਆਦਾ ਗੱਰਮ ਜਾਂ ਠੰਡਾ ਹੋਵੇ ਤਾਂ ਇਹ ਪਾਣੀ ਪੀਣ ਤੋਂ ਪਰਹੇਜ ਕਰਦੀ ਹੈ. ਪਾਣੀ ਦੀ ਟੰਕੀ ਸਾਫ਼-ਸੁਥਰੀ ਰੱਖਣੀ ਚਾਹਿਦੀ ਹੈ. ਇਸਦੇ ਵਿਚ ਕੋਈ ਫੱਫੂੰਦ ਜਾਂ ਕਾਈ ਨਹੀ ਉਗ੍ਣੀ ਚਾਹਿਦੀ ਹੈ.
3.    ਆਰਾਮ ਦਾ ਸਮਾਂ
ਗਾਂ ਤੋਂ ਪੂਰਾ ਦੁੱਧ ਲੈਣ ਵਾਸਤੇ ਇਹ ਜਰੂਰੀ ਹੈ ਕਿ ਊਹ ਆਰਾਮਦਾਈ ਜਗਾਹ ਤੇ ਨਿਵਾਸ ਕਰੇ. ਗਾਂ ਦੇ ਨਾਲ ਰਹਿ ਕੇ ਇਸ ਦੀ ਸਾਰੀ ਜਰੂਰਤਾਂ ਨੂੰ ਸਮਝਿਆ ਜਾ ਸੱਕਦਾ ਹੈ. ਗਾਂ ਦਾ ਵਧੇਰਾ ਸਮਾਂ ਕਰੀਬ 13-14 ਘੰਟੇ ਬੈਠਣ ਜਾਂ ਆਰਾਮ ਕਰਦੇ ਹੋਏ ਬੀਤਦਾ ਹੈ. ਇਨਾ ਦੇ ਬੈਠਣ  ਦੀ ਥਾਂ ਤੇ ਬਾਲੂ ਰੇਤ ਜਾਂ ਪੱਰਾਲੀ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਇਨਾ ਨੂੰ ਆਰਾਮ ਮੱਹਸੂਸ ਹੋ ਸਕੇ. ਇਨਾ ਦੇ ਰਹਿਣ ਦੀ ਜੱਗਾਹ ਸਾਫ਼-ਸੁਥਰੀ ਹੋਣੀ ਚਾਹਿਦੀ ਹੈ. ਗੰਦਗੀ ਦੇ ਵਿਚ ਬੀਮਾਰੀਆਂ ਫੈਲਦੀਆਂ ਹਨ. ਬੀਮਾਰ ਪਸ਼ੁ ਤੱਨਾਅ ਦੀ ਵੱਜਾਹ ਨਾਲ ਦੁੱਧ ਵੀ ਘੱਟ ਦਿੰਦਾ ਹੈ. ਇਨਾ ਦੇ ਨਿਵਾਸ ਵਾਲੀ ਜੱਗਾਹ ਤੇ ਕੀਟਨਾਸ਼ਕ ਦੱਵਾ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਇਨਾ ਨੂੰ ਮੱਖੀ ਜਾਂ ਮੱਛਰ ਪਰੇਸ਼ਾਨ ਨਾ ਕਰਣ. ਇਨਾ ਨੂੰ ਹੱਵਾਦਾਰ ਅਸਥਾਨ ਤੇ ਹੀ ਰੱਖਣਾ ਚਾਹਿਦਾ ਹੈ ਜਿਥੇ ਨਾ ਜਿਆਦਾ ਗਰਮੀ ਹੋਵੇ ਅਤੇ ਨਾ ਹੀ ਜਿਆਦਾ ਠੰਡਕ. ਜਿਆਦਾ ਤਾਪ ਅਤੇ ਨਮੀ ਵਾਲੇ ਅਸਥਾਨ ਤੇ ਪਸ਼ੂਆਂ ਨੂੰ ਨਾ ਸਿਰਫ਼ ਤੱਕਲੀਫ਼ ਹੁੰਦੀ ਹੈ ਬਲਕਿ ਇਨਾ ਦਾ ਉਤਪਾਦਨ ਵੀ ਘੱਟ ਹੋ ਜਾਂਦਾ ਹੈ.
4.    ਦੁੱਧ ਕੱਡਣ ਦਾ ਸਮਾਂ
ਜਿਆਦਾਤਰ ਗਊਆਂ ਦਾ ਦੁੱਧ ਦਿਨ ਵਿਚ ਦੋ ਵਾਰ ਹੀ ਕੱਡਿਆ ਜਾਂਦਾ ਹੈ ਲੇਕਿਨ ਬੋਹਤ ਜਿਆਦਾ ਦੁੱਧ ਦੇਣ ਵਾਲਿਆਂ ਗਊਆਂ ਦਾ ਦੁੱਧ ਤਿਨ ਵਾਰ ਵੀ ਕੱਡਿਆ ਜਾ ਸਕਦਾ ਹੈ. ਦਿਨ ਭੱਰ ਦੇ ਵਿਚ ਦੁੱਧ ਕੱਡਣ ਦੇ ਦੌਰਾਨ ਇਕ ਗਾਂ ਦਾ ਲੱਗਭੱਗ ਅੱਦਾ ਘੰਟਾ ਖੱਰਚ ਹੋ ਸਕਦਾ ਹੈ. ਜਿਆਦਾ ਦੁੱਧ ਪ੍ਰਾਪਤ ਕਰਨ ਵਾਸਤੇ ਇਹ ਜਰੂਰੀ ਹੈ ਕਿ ਇਸ ਦਾ ਸਮਾਂ ਹਰ ਰੋਜ਼ ਇਕੋ ਜਿਹਾ ਰਖਿਆ ਜਾਏ. ਦੁੱਧ ਕਡੰਣ ਤੋਂ ਬਾਅਦ ਗਾਂ ਦੇ ਥਣਾਂ ਨੂੰ ਕੀਟਾਨੁ-ਨਾਸ਼ਕ ਘੋਲ ਦੇ ਨਾਲ ਸਾਫ਼ ਕਰਣਾ ਚਾਹਿਦਾ ਹੈ ਤਾਂ ਜੇ ਕੋਈ ਸੰਕ੍ਰਮਣ ਨਾ ਹੋਵੇ. ਜੇ ਥਣਾਂ ਦਾ ਸੱਵਾਸਥ ਚੰਗਾ ਹੋਵੇਗਾ, ਤਾਂ ਦੁੱਧ ਦਾ ਉਤਪਾਦਨ ਵੀ ਵਧੇਰਾ ਹੋਵੇਗਾ. ਪਸ਼ੁ ਦਾ ਸੱਵਾਸਥ ਚੰਗਾ ਹੋਣ ਕਰਕੇ ਇਸ ਨੂੰ ਤੱਨਾਅ ਤੋਂ ਵੀ ਦੂਰ ਰਖਿਆ ਜਾ ਸਕਦਾ ਹੈ.
5.    ਖੁਲੇ ਅਸਥਾਨ ਤੇ ਘੁਮਾਣਾ
ਗਾਂ ਨੂੰ ਹਰ ਰੋਜ਼ ਦੋ ਘੰਟੇ ਵਾਸਤੇ ਖੁਲੀ ਜਗਾਹ ਤੇ ਘੁਮਾਣਾ-ਫਿਰਾਣਾ ਚਾਹੀਦਾ ਹੈ. ਇਸ ਦੇ ਨਾਲ ਇਨਾ ਦੀ ਸੇਹਤ ਠੀਕ ਰਹਿੰਦੀ ਹੈ. ਗਊਆਂ ਦੀ ਕੱਸਰਤ ਹੁੰਦੀ ਹੈ ਅਤੇ ਇਹ ਇਕ ਦੂਜੇ ਨਾਲ ਸੱਮਾਜੀ ਤੌਰ ਤੇ ਵੀ ਜੁੜੀਆਂ ਰਹਿੰਦੀਆਂ ਹਨ. ਇਸ ਤਰਾਂ ਗਊਆਂ ਦੇ ਵਿਚ ਜੋ ਸੰਬੰਧ ਬੰਣਦਾ ਹੈ ਊਹ ਇਨਾ ਦੇ ਸ਼ਰੀਰ ਦੇ ਵਿਕਾਸ ਲਈ ਬੇਹੱਦ ਜਰੂਰੀ ਹੈ. ਖੁਲੀ ਹਵਾ ਦੇ ਵਿਚ ਰਹਿਣ ਕਰਕੇ ਇਨਾ ਨੂੰ ਕੋਈ ਤੱਨਾਅ ਵੀ ਨਹੀ ਹੁੰਦਾ ਹੈ. ਪਸ਼ੁ ਸਮੂਹ ਦੇ ਵਿਚ ਰਹਿਣ ਕਰਕੇ ਬੋਰ ਨਹੀ ਹੁੰਦੇ ਹਨ ਅਤੇ ਇਨਾ ਦਾ ਬੱਰਤਾਵ ਠੀਕ ਰਹਿੰਦਾ ਹੈ. ਸ਼ਾਇਦ ਇਸੇ ਵੱਜਾਹ ਨਾਲ ਸਾਡੇ ਪਿੰਡਾਂ ਦੇ ਕਿਸਾਨ ਪਸ਼ੂਆਂ ਨੂੰ ਹਰ ਰੋਜ਼ ਖੁਲੀ ਜੱਗਾਹ ਤੇ ਘੁਮਾਣ ਵਾਸਤੇ ਭੇਜ ਦਿੰਦੇ ਹਨ.
6.    ਸਾਡਾ ਪਰਿਆਵਰਣ ਜਾਂ ਮਾਹੌਲ
ਗਊਆਂ ਦੀ ਸੇਹਤ ਨੂੰ ਜਿਨ੍ਨਾ ਪ੍ਰਭਾਵਿਤ ਤਾਪ ਅਤੇ ਨਮੀ ਕਰਦੀ ਹੈ ਸ਼ਾਇਦ ਉਸ ਤੋਂ ਵੀ ਜਿਆਦਾ ਚਾਰਾ, ਪਾਣੀ, ਰਹਿਣ ਦੀ ਜੱਗਾਹ ਅਤੇ ਹੱਵਾ ਪ੍ਰਭਾਵਿਤ ਕਰਦੀ ਹੈ.  ਗਊਆਂ ਨੂੰ ਵਧੇਰਾ ਆਰਾਮ ‘ਥਰਮੋ-ਨੀਊਟ੍ਰਲ’ ਮਾਹੌਲ ਵਿਚ ਮਿਲਦਾ ਹੈ ਕਿਓਂਕਿ ਇਸ ਤਰਾਂ ਦੇ ਮਾਹੌਲ ਵਿਚ ਗਾਂ ਦਾ ਤਾਪ ਬਾਹਰ ਦੇ ਤਾਪ ਤੋਂ ਬੇਅਸਰ ਰਹਿੰਦਾ ਹੈ. ਜਿਆਦਾ ਗਰਮੀ ਦੇ ਵਿਚ ਗਾਂ ਨੂੰ ਪੱਖੇ ਜਾਂ ਕੂਲਰ ਦੀ ਠੰਡਕ ਮਿਲਣੀ ਚਾਹਿਦੀ ਹੈ ਤਾਂ ਜੇ ਇਨਾ ਦੇ ਵਿਚ ਤੱਨਾਅ ਰੋਕਿਆ ਜਾ ਸਕੇ. ਘੱਟ ਉਮਰ ਵਾਲੀ ਗਊਆਂ ਦੇ ਮੁਕਾਬਲੇ ਜਿਆਦਾ ਉਮਰ ਵਾਲੀ ਗਊਆਂ ਆਪਣੇ ਆਪ ਨੂੰ ਛੇਤੀ ਹੀ ਬਾਹਰੀ ਤਾਪ ਦੇ ਮੁਤਾਬਿਕ ਢਾਲ ਲੈਂਦੀਆਂ ਹਨ. ਦੇਸੀ ਗਾਂ ਦੇ ਮੁਕਾਬਲੇ ਸੰਕਰ ਨੱਸਲ ਦੀਆਂ ਗਊਆਂ ਜਿਆਦਾ ਠੰਡ ਝੇਲ ਸੱਕਦੀਆਂ ਹਨ. ਜੁਗਾਲੀ ਕਰਦੇ ਹੋਏ ਗਾਂ ਵਧੇਰੀ ਗਰਮੀ ਪੈਦਾ ਕਰਦੀ ਹੈ ਜੋ ਠੰਡ ਵਿਚ ਤਾਂ ਫਾਇਦੇਮੰਦ ਹੈ ਲੇਕਿਨ ਗਰਮੀਆਂ ਦੇ ਵਿਚ ਤੱਨਾਅ ਦੀ ਵੱਜਾਹ ਬਣ ਸਕਦੀ ਹੈ. ਇਹ ਮੁਕਦੀ ਗੱਲ ਹਮੇਸ਼ਾ ਯਾਦ ਰਖਣੀ ਚਾਹੀਦੀ ਹੈ ਕਿ ਆਰਾਮਦਾਈ ਮਾਹੌਲ ਵਿਚ ਰਹਿਣ ਵਾਲੀ ਗੱਓ ਹਮੇਸ਼ਾ ਜਿਆਦਾ ਦੁੱਧ ਦਿੰਦੀ ਹੈ.
7.    ਤੱਨਾਅ ਦੇ ਹੋਰ ਕਾਰਕ
ਡੇਰੀ ਫਾਰਮ ਦੇ ਵਿਚ ਪਸ਼ੂਆਂ ਦੇ ਸੀੰਗ ਜਾਂ ਖੁਰ ਕੱਟਦੇ ਹੋਏ ਅਤੇ ਟੀਕਾ ਲਗਾਂਦੇ ਵੇਲੇ ਵੀ ਗਾਂ ਨੂੰ ਤੱਨਾਅ ਹੋ ਸਕਦਾ ਹੈ ਹਾਲਾਂਕਿ ਇਹ ਸੱਬ ਕਾਰਜ ਊਨ੍ਨਤ ਡੇਰੀ ਪ੍ਰਬੰਧਨ ਵਾਸਤੇ ਬੋਹਤ ਜਰੂਰੀ ਹਨ. ਇਹ ਕੱਮ ਹਰ ਰੋਜ਼ ਨਹੀ ਕੀਤੇ ਜਾਂਦੇ ਲੇਕਿਨ ਇਨਾ ਦੇ ਨਾਲ ਪਸ਼ੂਆਂ ਨੂੰ ਲੰਬੇ ਸਮਾਂ ਵਿਚ ਫਾਇਦਾ ਹੀ ਹੁੰਦਾ ਹੈ. ਬਗੈਰ ਸੀੰਗ ਦੇ ਪਸ਼ੁ ਇਕ-ਦੂਜੇ ਨਾਲ ਲੜ ਨਹੀ ਸਕਦੇ, ਅਤੇ ਕੋਈ ਸੱਟ ਲਗਣ ਦੀ ਗੁੰਜਾਇਸ਼ ਨਹੀ ਰਹਿੰਦੀ. ਬਗੈਰ ਸੀਂਗਾ ਵਾਲੀ ਗਾਂ ਨੂੰ ਪਾਲਣਾ ਬੋਹਤ ਆਸਾਨ ਹੈ ਅਤੇ ਇਸ ਵਿਚ ਕਿਸੇ ਤਰਾਂ ਦਾ ਕੋਈ ਜੋਖਿਮ ਵੀ ਨਹੀ ਹੁੰਦਾ ਹੈ. ਜੇਕਰ ਗਾਂ ਦੇ ਵਧੇ ਹੋਏ ਖੁਰ ਨਾ ਕੱਟੇ ਜਾਣ ਤਾਂ ਊਸ ਨੂੰ ਚੱਲਣ-ਫਿੱਰਣ ਵਿੱਚ ਵੀ ਬੋਹਤ ਪਰੇਸ਼ਾਨੀ ਹੁੰਦੀ ਹੈ. ਇਨਾ ਦੇ ਖੁਰਾਂ ਨੂੰ ਸਮਾਂ-ਸਮਾਂ ਤੇ ਕੱਟਦੇ ਰਹਿਣਾ ਚਾਹਿਦਾ ਹੈ. ਗਾਂ ਨੂੰ ਟੀਕਾ ਲਗਾਂਦੇ ਹੋਏ ਅਤੇ ਸੀੰਗ ਜਾਂ ਖੁਰ ਕੱਟਦੇ ਵੇਲੇ ਕੋਈ ਤੱਕਲੀਫ਼ ਨਹੀ ਹੋਣੀ ਚਾਹਿਦੀ ਹੈ. ਜਰੂਰੀ ਹੋਵੇ ਤਾਂ ਜੱਖਮ ਦੇ ਅਸਥਾਨ ਤੇ ਏੰਟੀਸੇਪਟਿਕ ਅਤੇ ਦੱਰਦ-ਨਿਵਾਰਕ ਦੱਵਾ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਪਸ਼ੂਆਂ ਨੂੰ ਇਸ ਵਜਾਹ ਨਾਲ ਹੋਣ ਵਾਲੇ ਤੱਨਾਅ ਤੋਂ ਦੂਰ ਰੱਖਿਆ ਜਾ ਸਕੇ.
ਗਊਆਂ ਦੀ ਬੇਹਤਰ ਦੇਖ-ਭਾਲ ਦੇ ਨਾਲ ਇਨਾ ਦਾ ਜੀਵਨ ਤੱਨਾਅ ਮੁਕੱਤ ਕੀਤਾ ਜਾ ਸਕਦਾ ਹੈ. ਤੱਨਾਅ ਤੋਂ ਬਗੈਰ ਗਊਆਂ ਮੱਨੁਖ ਦੀ ਜਿਆਦਾ ਚੰਗੀ ਤਰਾਂ ਸੇਵਾ ਕਰ ਸੱਕਦਿਆ ਹਨ. ਆਓ ਅਸੀਂ ਸੱਬ ਮਿਲ-ਜੁੱਲ ਕੇ ਜਿਆਦਾ ਉਤਪਾਦਨ ਲਈ ਆਪਣੀ ਗਊਆਂ ਦਾ ਜੀਵਨ ਤੱਨਾਅ-ਰਹਿਤ ਕਰਿਏ.