Tuesday, September 24, 2013

ਮੇਰੀ ਖਵਾਹਿਸ਼


ਮੇਰੀ ਹਰ ਸਾਂ ਵਿਚ ਸਮਾਈ
ਜਿੰਦਗੀ ਦੀ ਹਰ ਧੱੜਕਨ ਵਿਚ ਹੈ ਤੂੰ
ਮੇਰੇ ਜੀਣ ਦੀ ਹਰ ਵਜਾਹ ਹੈ ਤੂੰ
ਫੇਰ ਕਿਓੰ ਭੱਟਕ ਰਿਆ ਹਾਂ
ਮੈਂ ਤੇਰੀ ਤਲਾਸ਼ ਵਿਚ
ਜਾਣਦਾ ਹਾਂ ਕਿ
ਤੂੰ ਕਿਤੇ ਨੇੜੇ-ਤੇੜੇ ਹੈ
ਪੱਤਾ ਨਹੀਂ ਕੇਹੜੀ ਗੱਲ ਤੋਂ
ਨਰਾਜ਼ ਹੈ ਮੇਰੇ ਕੋਲੋਂ...
ਹੁਣ ਤਾਂ ਮੇਰੇ ਸਾਮਣੇ ਆ ਜਾ
ਕਿਤੇ ਇੰਨੀ ਦੇਰ ਨਾ ਹੋ ਜਾਵੇ
ਕਿ ਤੂੰ ਮੇਰੇ ਕੋਲ ਹੈ ਲੇਕਿਨ

ਮੈਂ ਹੀ ਦੁਨਿਆ ਵਿਚ ਨਹੀਂ!

Saturday, April 20, 2013

ਅਜਨਬੀ


ਅਸੀਂ ਕਿਨ੍ਨੇ ਚੰਗੇ ਸੀ
ਜਦੋਂ ਤੱਕ
ਅਸੀਂ ਦੋਨੋ ਅਜਨਬੀ ਸੀ
ਨਾ ਮੈਨੂੰ ਕੋਈ ਮਤਲਬ ਸੀ
ਨਾ ਤੈਨੂੰ ਮੇਰੇ ਕੋਲੋਂ ਕੋਈ ਸਰੋਕਾਰ
ਆਪਣੇ ਰਸਤੇ ਚਲਦਿਆਂ ਹੋਏ
ਪਤਾ ਨਹੀਂ ਕਿੱਦਾਂ
ਅਸੀਂ ਇਕ ਦੂਜੇ ਦੇ ਨੇੜੇ ਆ ਗਏ
ਤੇ ਕੁਝ ਸਮਾਂ ਬਾਅਦ
ਸਾਡੇ ਦਰਮਿਆਂ ਦੋਸਤੀ ਹੋ ਗਈ
ਦੋਸਤੀ’ਚ ਅਪਨਾਪਨ ਸੀ
ਲੇਕਿਨ ਪਤਾ ਨਹੀਂ ਕਦੋਂ
ਨੱਫਰਤ ਨੇ ਦਿਲ ਵਿਚ
ਘਰ ਬਣਾ ਲਿਆ
ਆਪਣੇ ਸਵਾਰਥ ਵਿਚ ਅਨ੍ਨਾ ਹੋਕੇ
ਮੈਨੂੰ ਦੋਸਤ ਵੀ
ਦੁਸ਼ਮਨ ਲੱਗਣ ਲੱਗ ਪਿਆ
ਕੀ ਦੋਸਤ ਹੋਣਾ ਮਾੜੀ ਗੱਲ ਹੈ?
ਅੱਜਨਬੀ ਹੁੰਦੇ ਹੋਏ
ਅਸੀਂ ਕਿਨ੍ਨੇ ਚੰਗੇ ਸੀ!

Friday, March 22, 2013

ਆਇਨਾ



ਆਇਨਾ ਆਪਣੀ ਸ਼ਕਲ

ਜਾਂ ਬਾਹਰ ਦਾ ਮੇਕ ਅੱਪ

ਦੇਖਣ ਵਾਸਤੇ ਨਹੀਂ ਹੁੰਦਾ ਬਲਕਿ

ਇਹ ਤਾਂ ਗੁਜਰਿਆ ਹੋਯਾ ਵਕ਼ਤ

ਅਤੇ ਵਰਤਮਾਨ ਦਿਖਾਉੰਦਾ ਹੈ

ਤਾਂ ਜੇ ਕੋਈ ਆਪਣੇ ਗੁਜਰੇ ਹੋਏ

ਵਕ਼ਤ ਤੋਂ ਸਬਕ ਲੈਕੇ

ਆਪਣਾ ਭਵਿਖੱ ਬਣਾ ਸਕੇ!

Thursday, March 21, 2013

ਮੈਂ ਜਾਣਦਾ ਹਾਂ



ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਚਲ ਕੇ

ਮੈਨੂੰ ਨਵੀਂ ਜਗਾਹ ਤੇ

ਲੈ ਜਾਓਂਦਾ ਹੈ!

ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਗੱਲਾਂ ਕਰਕੇ ਕੇ

ਮੈਨੂੰ ਕੱਮ ਵਿਚ

ਲਾਈ ਰਖਦਾ ਹੈ!

ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਚਲਦਾ ਹੈ

ਅੱਤੇ ਮੈਨੂੰ ਭੈੜੇ ਕੰਮਾਂ ਤੋਂ

ਦੂਰ ਰਖਦਾ ਹੈ!

ਮੈਂ ਜਾਣਦਾ ਹਾਂ ਊਸ ਨੂੰ

ਊਹ ਕੋਈ ਹੋਰ ਨਹੀਂ

ਬਲਕਿ ਮੈਂ ਆਪ ਹੀ ਹਾਂ

ਜਿਹੜਾ ਆਪਣਾ ਮਨੋਬਲ

ਹਮੇਸ਼ਾ ਊਚਾ ਰਖਦਾ ਹੈ!

Wednesday, February 20, 2013

ਸਮਝੌਤਾ



ਅੱਜ ਸਮਝੌਤਾ ਕਰੋ

ਕਿਓਂਕਿ ਜਿੰਦਗੀ

ਸ਼ੁਰੂ ਕਰਣੀ ਹੈ.

ਕੱਲ ਸਮਝੌਤਾ ਕਰੋ

ਕਿਓਂਕਿ ਜੀਵਨ ਸਾਥੀ ਨਾਲ

ਵਿਆਹ ਕਰਣਾ ਹੈ.

ਫੇਰ ਸਮਝੌਤਾ ਕਰੋ

ਕਿਓਂਕਿ ਜਿੰਦਗੀ

ਜਿਓੰਦੇ ਰਹਿਣਾ ਹੈ.

ਇਕ ਵਾਰ ਫੇਰ ਸਮਝੌਤਾ ਕਰੋ

ਕਿਓਂਕਿ ਆਪਣਾ

ਕੈਰਿਯਰ ਬਣਾਓਣਾ ਹੈ.

ਵਾਰ ਵਾਰ ਸਮਝੌਤਾ ਕਰੋ

ਕਿਓਂਕਿ ਆਪਣੀ ਜਗਾਹ ਤੇ

ਕਾਯਮ ਰਹਿਣਾ ਹੈ.

ਹਰ ਵੇਲੇ ਸਮਝੌਤਾ ਕਰੋ

ਕਿਓਂਕਿ ਸੱਬ ਨੂੰ

ਖੁਸ਼ ਜੋ ਦੇਖਣਾ ਹੈ.

ਆਪਣੀ ਮਰਜ਼ੀ ਨਾਲ

ਸਮਝੌਤੇ ਕਰਦੇ ਰਹੋ

ਇਸ ਦਾ ਕੋਈ ਅੰਤ ਨਹੀਂ

ਜਦੋਂ ਤੱਕ ਤੁਹਾਨੂੰ

ਜਿਊਣ ਦਾ ਸਲੀਕਾ ਆਵੇਗਾ

ਇਹ ਜਿੰਦ...

ਖਤਮ ਹੋ ਚੁਕੀ ਹੋਵੇਗੀ!

Wednesday, February 6, 2013

ਮੁਕਤੱਕ



ਧਰਤੀ ਤੌਂ ਅਸਮਾਨ ਤੱਕ ਲੈ ਜਾਊਂਦਾ ਹੈ

ਪੱਤਾ ਨਹੀਂ ਊਹ ਕਿਥੇ ਤੱਕ ਲੈ ਜਾਊਂਦਾ ਹੈ

ਜੇਕਰ ਕਿਸੇ ਤੌਂ ਰੁਸ ਜਾਵੇ ਤਾਂ

ਊਹ ਸੱਬ ਕੁੱਝ ਖੋ ਕੇ ਲੈ ਜਾਊਂਦਾ ਹੈ.


ਦੋਸਤ ਮੁਸੀਬਤ ਵਿਚ ਕੱਮ ਆਓਂਦਾ ਹੈ

ਹੌਸ੍ਲਾ ਮੁਸੀਬਤ ਵਿਚ ਕੱਮ ਆਓਂਦਾ ਹੈ

ਆਓਂਦਾ ਹੈ ਮਾੜਾ ਵਕ਼ਤ ਸਾਰਿਆਂ ਤੇ

ਰੱਬ ਹਰ ਮੁਸੀਬਤ ਵਿਚ ਕੱਮ ਆਓਂਦਾ ਹੈ.


ਦਵਾ ਹਰ ਮਰਜ਼ ਵਿਚ ਕੱਮ ਕਰਦੀ ਹੈ

ਵਫ਼ਾ ਦੋਸਤੀ ਵਿਚ ਕੱਮ ਕਰਦੀ ਹੈ

ਸ਼ੱਕ ਦੋਸਤੀ ਵਿਚ ਘਰ ਬਣਾ ਲੈਵੇ ਤਾਂ

ਵਫ਼ਾ ਦੁਸ਼ਮਨੀ ਦਾ ਕੱਮ ਕਰਦੀ ਹੈ.

Monday, February 4, 2013

ਸਾਡੀ ਜਿੰਦਗੀ


ਸਾਡੀ ਜਿੰਦਗੀ

ਇਕ ਰੇਲਗੱਡੀ ਦੀ ਤਰਾਂ ਹੈ

ਇਹ ਮੁਸਾਫਰਾਂ ਨੂੰ

ਓਹ੍ਨਾਂ ਦੀ ਮੰਜਿਲ ਤਕ ਲੈ ਜਾਓੰਦੀ ਹੈ

ਨਵੇਂ ਪੈਦਾ ਹੋਏ ਜਾਂ ਨਵੇਂ ਮੁਸਾਫ਼ਿਰ

ਆਪਣੀ ਮੰਜਿਲ ਦੀ ਤਲਾਸ਼ ਵਿਚ

ਰਸਤੇ ਤੋਂ ਸਵਾਰ ਹੁੰਦੇ ਹਨ

ਜਦੋਂ ਮੰਜਿਲ ਆ ਜਾਓੰਦੀ ਹੈ

ਜਾਂ ਊਹ੍ਨਾ ਦੀ ਜਿੰਦ ਪੂਰੀ ਹੋ ਜਾਵੇ

ਤਾਂ ਪੁਰਾਣੇ ਸਵਾਰ

ਇਸ ਗੱਡੀ ਤੋੰ ਉਤਰ ਜਾਓੰਦੇ ਹਨ

ਆਪਣੇ ਸਾਥੀ ਮੁਸਾਫ਼ਿਰ ਬਾਰੇ

ਪਰਮਾਤ੍ਮਾ ਦੇ ਸਿਵਾਏ ਕਿਸੇ ਹੋਰ ਨੂੰ

ਕੋਈ ਜਾਣਕਾਰੀ ਨਹੀਂ ਹੁੰਦੀ ਲੇਕਿਨ

ਜਿੰਦਗੀ ਤੇ ਮੌਤ ਦਾ ਇਹ ਸਫ਼ਰ

ਦਿਨ ਰਾਤ ਚਲਦਾ ਹੀ ਰਹਿੰਦਾ ਹੈ!