Tuesday, November 25, 2014

ਸੇਹਤਮੰਦ ਹੈ ਓਰਗੈਨਿਕ ਦੁੱਧ


ਓਰਗੈਨਿਕ ਡੇਅਰੀ ਇਕ ਅਜੇਹਾ ਫਾਰਮਿੰਗ ਸਿੱਸਟਮ ਹੈ ਜਿਸ ਵਿਚ ਪਸ਼ੂਆਂ ਨੂੰ ਕੇਮਿਕਲ, ਦਵਾਇਆਂ ਅਤੇ ਹਾਰਮੋਨਾਂ ਦੇ ਬੁਰੇ ਪ੍ਰਭਾਅ ਤੋਂ ਦੂਰ ਰਖਿਆ ਜਾਂਦਾ ਹੈ. ਦੁਧਾਰੂ ਪਸ਼ੂਆਂ ਨੂੰ ਖਿਲਾਏ ਜਾ ਰਹੇ ਚਾਰੇ ਦੀ ਪੈਦਾਵਾਰ ਕਰਦੇ ਹੋਏ ਕਿਸੀ ਕੇਮਿਕਲ ਖਾਦ ਜਾਂ ਕੀੜੇ ਮਾਰਣ ਵਾਲੀ ਦਵਾ ਦਾ ਇਸਤੇਮਾਲ ਨਹੀ ਹੋਣਾ ਚਾਹੀਦਾ. ਕੁੱਝ ਡੇਅਰੀ ਕਿਸਾਨ ਪਸ਼ੂਆਂ ਦਾ ਦੁੱਧ ਵਧਾਣ ਵਾਸਤੇ ਹਾਰਮੋਨ ਦੇ ਟੀਕੇ ਦਾ ਇਸਤੇਮਾਲ ਕਰਦੇ ਹਨ, ਜੋ ਠੀਕ ਨਹੀ ਹੈ ਕਿਓੰਕਿ ਓਰਗੈਨਿਕ ਦੁੱਧ ਦੀ ਪੈਦਾਵਾਰ ਵਾਸਤੇ ਇਹ ਸਬ ਚੀਜ਼ਾਂ ਪ੍ਰਤਿਬੰਧਿਤ ਹਨ. ਅੱਜਕਲ ਸ਼ਹਿਰਾਂ ਵਿਚ ਪਸ਼ੂਆਂ ਨੂੰ ਰਹਿਣ ਵਾਸਤੇ ਬੋਹਤ ਹੀ ਘੱਟ ਥਾਂ ਮਿਲਦੀ ਹੈ, ਜਿਥੇ ਇਨਾਂ ਨੂੰ ਚਲਨ-ਫਿਰਣ ਵਿਚ ਬਡੀ ਤਕਲੀਫ਼ ਹੁੰਦੀ ਹੈ. ਇਥੇ ਦੁੱਧ ਦੀ ਪੈਦਾਵਾਰ ਇਕ ਫੈਕਟਰੀ ਦੀ ਤਰਾਂ ਕੀਤੀ ਜਾਂਦੀ ਹੈ. ਇਹ ਮੋਡਰਨ ਡੇਅਰੀਆਂ ਪਸ਼ੂਆਂ ਦੇ ਕਲੀਆਣ ਬਾਰੇ ਕੁੱਝ ਵੀ ਨਹੀ ਸੋਚਦਿਆਂ ਹਨ. ਇਨਾਂ ਨੂੰ ਤਾਂ ਸਿਰਫ਼ ਦੁੱਧ ਦੀ ਪੈਦਾਵਾਰ ਨਾਲ ਹੀ ਸਰੋਕਾਰ ਹੁੰਦਾ ਹੈ. ਲੇਕਿਨ ਓਰਗੈਨਿਕ ਡੇਅਰੀ ਵਿਚ ਪਸ਼ੂਆਂ ਨੂੰ ਚਲਦੇ-ਫਿਰਦੇ ਚਾਰਾ ਚਰਣ ਦੀ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ. ਇਹ ਸਚ ਹੈ ਕਿ ਓਰਗੈਨਿਕ ਡੇਅਰੀ ਦੇ ਕਿਸੇ ਵੀ ਪਸ਼ੁ ਨੂੰ ਬੀਮਾਰ ਹੋਣ ਤੇ ਕੋਈ ਏਨਟੀਬਾਯੋਟਿਕ ਦਵਾ ਨਹੀ ਦਿੱਤੀ ਜਾਂਦੀ ਕਿਓਂਕਿ ਇਹ ਦਵਾ ਦੁੱਧ ਵਿਚ ਵੀ ਆ ਸਕਦੀ ਹੈ. ਇਹ ਵਖਰੀ ਗੱਲ ਹੈ ਕਿ ਚਰਾਗਾਹ ਦੇ ਵਿਚ ਚਰਣ ਵਾਲਿਆਂ ਗਊਆਂ ਨੂੰ ਬਿਮਾਰੀ ਬੋਹਤ ਘੱਟ ਹੁੰਦੀ ਹੈ. ਜੇਕਰ ਫੇਰ ਵੀ ਜਰੂਰੀ ਹੋਵੇ ਤਾਂ ਇਨਾਂ ਨੂੰ ਹੋਮਿਓਪੈਥਿਕ ਦਵਾ ਦਿੱਤੀ ਜਾ ਸਕਦੀ ਹੈ ਤਾਂ ਜੇ ਇਨਾਂ ਦੇ ਦੁੱਧ ਦੀ ਕਵਾਲਿਟੀ ਵਧਿਆ ਬਣੀ ਰਹੇ. ਓਰਗੈਨਿਕ ਡੇਅਰੀ ਫਾਰਮਿੰਗ ਵਿਚ ਪਰਿਆਵਰਣ ਦਾ ਵੀ ਪੂਰਾ ਧਿਆਨ ਰਖਿਆ ਜਾਂਦਾ ਹੈ. ਪਸ਼ੂਆਂ ਦੇ ਮੱਲ-ਮੂਤਰ ਤੋਂ ਬਣੀ ਖਾਦ ਦਾ ਇਸਤੇਮਾਲ ਚਾਰਾ ਫ਼ਸਲ ਉਗਾਣ ਵਾਸਤੇ ਕੀਤਾ ਜਾਂਦਾ ਹੈ ਤਾਂ ਜੇ ਮਿੱਟੀ ਦੇ ਪੋਸ਼ਕ ਤੱਤ ਪੌਧਿਆਂ ਤੇ ਪਸ਼ੂਆਂ ਦੇ ਦਰਮਿਆਨ ਇਸਤੇਮਾਲ ਹੁੰਦੇ ਰਹਿਣ.
          ਓਰਗੈਨਿਕ ਦੁੱਧ ਦਾ ਉਤਪਾਦਨ ਮਹੰਗਾ ਜਰੂਰ ਹੈ ਕਿਓੰਕਿ ਹਰ ਇਕ ਗਾਂ ਵਾਸਤੇ ਜਿਆਦਾ ਚਰਾਗਾਹ ਵਾਲੀ ਧਰਤੀ ਦੀ ਲੋੜ ਪੈਂਦੀ ਹੈ. ਇਨਾਂ ਗਊਆਂ ਨੂੰ ਖਾਣ ਵਾਸਤੇ ਫਲੀਦਾਰ ਪੌਧੇਆਂ ਦਾ ਜਿਆਦਾ ਚਾਰਾ ਮਿਲਦਾ ਹੈ ਜਿਸ ਕਰਕੇ ਇਨਾਂ ਵਿਚ ਨਾਈਟ੍ਰੋਜਨ ਦਾ ਸੰਤੁਲਨ ਵਧਿਆ ਰਹਿੰਦਾ ਹੈ. ਗਊਆਂ ਤੋਂ ਓਰਗੈਨਿਕ ਦੁੱਧ ਦਾ ਉਤਪਾਦਨ ਸ਼ੁਰੂ ਕਰਨ ਵਾਸਤੇ ਇਨਾਂ ਨੂੰ ਸਾਲ ਭੱਰ ਤਕ ਕੇਮਿਕਲ ਖਾਦ ਅਤੇ ਕੀੜੇ ਮਾਰ ਦਵਾ ਤੋਂ ਮੁਕਤ ਚਾਰਾ ਹੀ ਦਿੱਤਾ ਜਾਂਦਾ ਹੈ. ਇਨਾਂ ਗਊਆਂ ਨੂੰ ਅੰਗਰੇਜੀ ਦਵਾਇਆਂ ਅਤੇ ਹਾਰਮੋਨਾਂ ਤੋਂ ਵੀ ਅਲਗ ਰਖਿਆ ਜਾਂਦਾ ਹੈ. ਮੋਡਰਨ ਡੇਅਰੀ ਫਾਰਮ ਦੇ ਮੁਕਾਬਲੇ ਓਰਗੈਨਿਕ ਡੇਅਰੀ ਫਾਰਮ ਵਿਚ ਪਸ਼ੂਆਂ ਦੀ ਤਾਦਾਦ ਘੱਟ ਹੁੰਦੀ ਹੈ ਕਿਓਂਕਿ ਜਿਆਦਾ ਭੀੜ ਵਿਚ ਪਸ਼ੂਆਂ ਨੂੰ ਤਣਾਅ ਹੋ ਸਕਦਾ ਹੈ. ਮੁਕਦੀ ਗੱਲ ਇਹ ਹੈ ਕਿ ਓਰਗੈਨਿਕ ਡੇਅਰੀ ਫਾਰਮ ਵਿਚ ਪਸ਼ੂਆਂ ਵਾਸਤੇ ਜਿਆਦਾ ਖਰਚੇ ਕਰਨੇ ਪੈਂਦੇ ਹਨ. ਓਰਗੈਨਿਕ ਡੇਅਰੀ ਪ੍ਰਬੰਧਨ ਦੇ ਬੇਹਤਰ ਹੋਣ ਕਰਕੇ ਉਤਪਾਦਿਤ ਦੁੱਧ ਦੀ ਕਵਾਲਿਟੀ ਵੀ ਵਧਿਆ ਹੁੰਦੀ ਹੈ ਕਿਓਂਕਿ ਦੁੱਧ ਵਿਚ ਕਾਇਕ ਕੋਸ਼ਿਕਾਂਵਾਂ ਦੀ ਗਿਣਤੀ ਬੋਹਤ ਹੀ ਘੱਟ ਹੁੰਦੀ ਹੈ.  ਓਰਗੈਨਿਕ ਦੁੱਧ ਵਿਚ ਆਮ ਦੁੱਧ ਦੇ ਮੁਕਾਬਲੇ ਦੋ ਤੋਂ ਤੀਨ ਗੁਣਾ ਜਿਆਦਾ ਏੰਟੀਓਕ੍ਸਿਡੇੰਟ ਹੁੰਦੇ ਹਨ. ਇਸ ਵਿਚ ਕੰਜੂਗੇਟਿੜ ਲੀਨੋਲੀਕ ਐਸਿਡ ਵੀ ਵਧੇਰੇ ਮਾਤਰਾ ਵਿਚ ਹੁੰਦਾ ਹੈ ਜੋ ਸਾਡੇ ਸ਼ਰੀਰ ਦੇ ਮੇਟਾਬੋਲਿਜ੍ਮ ਨੂੰ ਬੇਹਤਰ ਕਰਦਾ ਹੈ. ਇਸ ਦੇ ਨਾਲ ਸਾਡੇ ਪਠੇਆਂ ਦਾ ਵਿਕਾਸ ਹੁੰਦਾ ਹੈ ਅਤੇ ਇਹ ਬੀਮਾਰੀਆਂ ਤੋਂ ਲਡਣ ਦੀ ਖਿਮਤਾ ਵਿਚ ਵੀ ਵਾਧਾ ਕਰਦਾ ਹੈ. ਇਹ ਕੋਲੇਸਟੀਰੋਲ ਅਤੇ ਏਲਰਜੀ ਨੂੰ ਘੱਟ ਰਖਦਾ ਹੈ. ਮਨੁਖ ਦਾ ਸ਼ਰੀਰ ਕੰਜੂਗੇਟਿੜ ਲੀਨੋਲੀਕ ਐਸਿਡ ਨਹੀ ਬਣਾ ਸਕਦਾ, ਲੇਕਿਨ ਇਹ ਓਰਗੈਨਿਕ ਦੁੱਧ ਤੋਂ ਅਸਾਨੀ ਨਾਲ ਪ੍ਰਾਪਤ ਹੋ ਸਕਦਾ ਹੈ. ਚਰਾਗਾਹਾਂ ਦੇ ਵਿਚ ਚਰਣ ਵਾਲਿਆਂ ਗਊਆਂ ਦੇ ਦੁੱਧ ਵਿਚ ਪੰਜ ਸੌ ਫੀਸਦੀ ਜਿਆਦਾ ਕੰਜੂਗੇਟਿੜ ਲੀਨੋਲੀਕ ਐਸਿਡ ਮਿਲਦਾ ਹੈ. ਕੰਜੂਗੇਟਿੜ ਲੀਨੋਲੀਕ ਐਸਿਡ ਕੈੰਸਰ ਦੇ ਇਲਾਜ ਵਿਚ ਬਹੁਤ ਫਾਇਦੇਮੰਦ ਹੈ.
          ਯੂ.ਕੇ. ਦੇ ਵਿਚ ਹੋਈ ਰਿਸਰਚ ਤੋਂ ਪਤਾ ਚਲਿਆ ਹੈ ਕਿ ਓਰਗੈਨਿਕ ਦੁੱਧ ਵਿਚ ਓਮੇਗਾ-3 ਵਰਗੇ ਫਾਇਦੇਮੰਦ ਫੈਟੀ ਐਸਿਡ ਵਧੇਰੇ ਮਾਤਰਾ ਵਿਚ ਮਿਲਦੇ ਹਨ. ਯੂਰੋਪ ਦੇ ਵਿਚ ਹੋਈ ਇਕ ਦੂਜੀ ਰਿਸਰਚ ਤੋਂ ਪਤਾ ਚਲਦਾ ਹੈ ਕਿ ਜੇਹੜੀ ਮਾਤਾਵਾਂ ਨੇ ਓਰਗੈਨਿਕ ਦੁੱਧ ਪੀਤਾ ਸੀ, ਉਨਾਂ ਦੇ ਦੁੱਧ ਵਿਚ ਪੰਜਾਅ ਫੀਸਦੀ ਜਿਆਦਾ ਕੰਜੂਗੇਟਿੜ ਲੀਨੋਲੀਕ ਐਸਿਡ ਮਿਲਿਆ.  ਇਸ ਬਾਰੇ ਇਕ ਹੋਰ ਰਿਸਰਚ ਤੋਂ ਪਤਾ ਚਲਿਆ ਹੈ ਕਿ ਇਸ ਦੁੱਧ ਵਿਚ ਪੋਸ਼ਕ ਤੱਤ ਜਿਆਦਾ ਹੁੰਦੇ ਹਨ. ਓਰਗੈਨਿਕ ਦੁੱਧ ਪੀਣ ਨਾਲ ਦਿਲ ਦੀ ਬਿਮਾਰੀਆਂ ਵੀ ਘੱਟ ਹੋ ਜਾਂਦੀਆਂ ਹਨ. ਇਸ ਦੁੱਧ ਤੋਂ ਵਧੇਰੇ ਫ਼ਾਇਦੇ ਲੈਣ ਵਾਸਤੇ ਇਹ ਜਰੂਰੀ ਹੈ ਕਿ ਗਊਆਂ ਨੂੰ ਐਸੀ ਘਾੱਅ ਖਿਲਾਈ ਜਾਏ, ਜਿਸ ਵਿਚ ਓਮੇਗਾ-3 ਫੈਟੀ ਐਸਿਡ ਜਿਆਦਾ ਹੋਣ. ਓਰਗੈਨਿਕ ਦੁੱਧ ਵਿਚ  ਓਮੇਗਾ-3 ਫੈਟੀ ਐਸਿਡ 60 ਫੀਸਦੀ ਜਿਆਦਾ ਅਤੇ ਓਮੇਗਾ-6 ਫੈਟੀ ਐਸਿਡ 25 ਫੀਸਦੀ ਘੱਟ ਹੁੰਦਾ ਹੈ. ਜਿਆਦਾਤਰ ਵਿਗਿਆਨਿਕਾਂ ਦਾ ਮੱਤ ਹੈ ਕਿ ਓਮੇਗਾ-3 ਫੈਟੀ ਐਸਿਡ ਸੇਹਤ ਵਾਸਤੇ ਬੋਹਤ ਫਾਇਦੇਮੰਦ ਹਨ ਪਰ ਓਹ ਖੁਰਾਕ ਵਿਚੋਂ ਓਮੇਗਾ-6 ਫੈਟੀ ਐਸਿਡ ਘੱਟ ਕਰਨ ਦੇ ਪੱਖ ਵਿਚ ਵੀ ਨਹੀ ਹਨ. ਇਸ ਵਾਸਤੇ ਸਾਨੂੰ ਦੋਨੋਂ ਹੀ ਤਰਾਂ ਦੇ ਫੈਟੀ ਐਸਿਡ ਖੁਰਾਕ ਵਿਚ ਲੈਣੇ ਚਾਹੀਦੇ ਹਨ.
          ਡੇਨਮਾਰਕ ਖੇਤੀ ਵਿਗਿਆਨ ਇਦਾਰੇ ਦੀ ਰਿਸਰਚ ਤੋਂ ਪਤਾ ਚਲਦਾ ਹੈ ਕਿ ਓਰਗੈਨਿਕ ਦੁੱਧ ਵਿਚ ਵਧੇਰੇ ਵਿਟਾਮਿਨ ‘ਏ’ ਅਤੇ ‘ਈ’ ਹੁੰਦੇ ਹਨ. ਵਿਟਾਮਿਨ ‘ਏ’ ਸਾਡੀ ਨਜ਼ਰ ਵਾਸਤੇ ਬਹੁਤ ਚੰਗਾ ਹੁੰਦਾ ਹੈ ਅਤੇ ਇਹ ਬਿਮਾਰੀ ਤੋਂ ਲੜਣ ਦੀ ਖਿਮਤਾ ਵਿਚ ਵਾਧਾ ਕਰਦਾ ਹੈ. ਇਹ ਹੱਡੀਆਂ ਦੇ ਵਿਕਾਸ, ਜੀਨ ਏਕਸਪ੍ਰੇਸ਼ਨ ਅਤੇ ਰੀਪ੍ਰੋਡਕ੍ਸ਼ਨ ਵਿਚ ਮਦਦਗਾਰ ਹੈ. ਵਿਟਾਮਿਨ ‘ਈ’ ਮਨੁਖ ਨੂੰ ਛੇਤੀ ਬੁੱਢਾ ਨਹੀ ਹੋਣ ਦਿੰਦਾ. ਇਹ ਦਿਲ ਦੇ ਰੋਗ, ਡਾਇਬਟੀਜ਼ ਤੇ ਮੋਤੀਆਬਿੰਦ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ. ਇਕ ਸੇਹਤਮੰਦ ਮਨੁਖ ਨੂੰ ਹਰ ਰੋਜ਼ 15 ਮਿਲੀਗ੍ਰਾਮ ਵਿਟਾਮਿਨ ‘ਈ’ ਦੀ ਲੋੜ ਹੁੰਦੀ ਹੈ ਜੋ ਓਰਗੈਨਿਕ ਦੁੱਧ ਤੋਂ ਅਸਾਨੀ ਨਾਲ ਪੂਰੀ ਹੋ ਸਕਦੀ ਹੈ.
          ਸਰਟੀਫ਼ਾਇਡ ਓਰਗੈਨਿਕ ਦੁੱਧ ਤੋਂ ਵਧੇਰੇ ਫ਼ਾਇਦੇ ਹਨ ਪਰ ਇਹ ਮਹੰਗਾ ਹੋਣ ਕਰਕੇ ਜਿਆਦਾ ਲੋਕਪ੍ਰਿਅ ਨਹੀ ਹੋਇਆ. ਭਾਰਤ ਦੇ ਜਿਆਦਾਤਰ ਕਿਸਾਨ ਪਸ਼ੂ-ਪਾਲਣ ਉਤੇ ਜਿਆਦਾ ਪੂੰਜੀ ਨਹੀ ਲਗਾਂਦੇ ਜੋ ਇਸ ਦੇ ਉਤਪਾਦਨ ਵਿਚ ਵੱਡੀ ਬਾਧਾ ਹੈ. ਕਿਸਾਨਾਂ ਦਾ ਅੱਨਪੜ੍ਹ ਹੋਣਾ ਵੀ ਇਕ ਸਮਸਿਆ ਹੈ ਕਿਓਂਕਿ ਓਹ ਪਸ਼ੂਆਂ ਤੋਂ ਸੰਬੰਧਿਤ ਜਾਣਕਾਰੀ ਸੰਭਾਲ ਕੇ ਨਹੀ ਰੱਖ ਸਕਦੇ. ਜਿਆਦਾਤਰ ਕਿਸਾਨ ਦੁੱਧ ਦਾ ਉਤਪਾਦਨ ਤੇ ਵਧਾਣਾ ਚਾਹੁੰਦੇ ਹਨ ਪਰ ਇਸ ਦੀ ਕਵਾਲਿਟੀ ਨੂੰ ਸੁਧਾਰਣ ਵਿਚ ਕੋਈ ਦਿਲਚਸਪੀ ਨਹੀ ਰੱਖਦੇ. ਸਾਡੇ ਦੇਸ਼ ਵਿਚ ਦੁੱਧ ਦੀ ਤਾਂ ਕਮੀ ਹੈ ਲੇਕਿਨ ਉਤਪਾਦਨ ਬੋਹਤ ਘੱਟ ਹੈ ਜੋ ਓਰਗੈਨਿਕ ਦੁੱਧ ਉਤਪਾਦਨ ਵਿਚ ਇਕ ਵੱਡੀ ਬਾਧਾ ਹੈ. ਸਰਕਾਰ ਸੰਕਰ ਪ੍ਰਜਨਨ ਤੇ ਜੋਰ ਦੇ ਰਹਿ ਹੈ ਜੋ ਓਰਗੈਨਿਕ ਦੁੱਧ ਉਤਪਾਦਨ ਦੀ ਮੂਲ ਭਾਵਨਾ ਦੇ ਉਲਟ ਹੈ. ਚੰਗੇ ਚਾਰੇ ਅਤੇ ਪਾਣੀ ਦੀ ਘਾਟ ਵੀ ਇਸਦੇ ਆੜੇ ਆ ਰਹਿ ਹੈ. ਓਰਗੈਨਿਕ ਦੁੱਧ ਮਹੰਗਾ ਹੋਣ ਕਰਕੇ ਵੀ ਜਿਆਦਾ ਮਕਬੂਲ ਨਹੀ ਹੋ ਰਿਹਾ ਹੈ. ਓਰਗੈਨਿਕ ਦੁੱਧ ਵਾਸਤੇ ਇਕ ਜਿਹੇ ਮਾਪਦੰਡ ਜਰੂਰੀ ਹਨ ਲੇਕਿਨ ਸਾਡੇ ਦੇਸ਼ ਵਿਚ ਇਨਾਂ ਵਿਚ ਸਮਾਨਤਾ ਦੀ ਘਾਟ ਹੈ. ਜਿਆਦਾਤਰ ਕਿਸਾਨਾਂ ਨੂੰ ਓਰਗੈਨਿਕ ਡੇਅਰੀ ਫਾਰਮਿੰਗ ਦੇ ਬਾਰੇ ਕੋਈ ਜਾਣਕਾਰੀ ਵੀ ਨਹੀ ਹੈ.

          ਅੱਜਕਲ ਓਰਗੈਨਿਕ ਦੁੱਧ ਨੂੰ ਵੇਚਣਾ ਵੀ ਅਸਾਨ ਨਹੀ ਹੈ. ਇਸ ਦੀ ਮਾਰਕੇਟਿੰਗ ਛੋਟੀਆਂ ਡੇਅਰੀਆਂ ਦੇ ਕਿਸਾਨ ਹੀ ਕਰ ਰਹੇ ਹਨ ਜਿਨਾਂ ਨੂੰ ਇਸ ਵਿਚ ਕਈ ਮੁਸ਼ਕਿਲਾਂ ਦਾ ਸਾਮਣਾ ਕਰਣਾ ਪੈਂਦਾ ਹੈ ਕਿਓਂਕਿ ਇਨਾਂ ਦੇ ਕੋਲ ਸਾਧਨਾਂ ਦੀ ਬੜੀ ਘਾਟ ਰਹਿੰਦੀ ਹੈ. ਫੇਰ ਵੀ ਸੇਹਤ ਵਾਸਤੇ ਵਧੇਰੇ ਫਾਇਦੇਮੰਦ ਹੋਣ ਕਰਕੇ ਇਸ ਦਾ ਬਾਜ਼ਾਰ ਤੇਜੀ ਨਾਲ ਵੱਧ ਰਿਹਾ ਹੈ. ਅਮੇਰਿਕਾ ਵਿਚ ਕੁਲ ਦੁੱਧ ਦਾ ਸਿਰਫ਼ 3 ਫੀਸਦੀ ਹਿੱਸਾ ਹੀ ਓਰਗੈਨਿਕ ਦੁੱਧ ਦੇ ਰੂਪ ਵਿਚ ਵਿਕਦਾ ਹੈ. ਭਾਰਤ ਵਿਚ ਤਾਂ ਹਾਲੀ ਇਸਦੀ ਸ਼ੁਰੂਆਤ ਹੀ ਹੋਈ ਹੈ. ਜੇਕਰ ਓਰਗੈਨਿਕ ਦੁੱਧ ਦੇ ਬਾਰੇ ਵਧੇਰੇ ਜਾਣਕਾਰੀ ਕਿਸਾਨਾ ਨੂੰ ਦਿੱਤੀ ਜਾਏ ਤਾਂ ਅਸੀਂ ਇਸ ਦੁੱਧ ਦਾ ਉਤਪਾਦਨ ਅਸਾਨੀ ਨਾਲ ਵੱਧਾ ਸਕਦੇ ਹਾਂ.