Friday, December 28, 2012

ਮਾਸੂਮਿਅਤ



ਆਪਣੇ ਦਾਦਾ ਜੀ ਦੇ

ਪੂਰੇ ਹੋਣ ਤੋਂ ਬਾਅਦ

ਇਕ ਬੱਚੇ ਨੇ

ਆਪਣੀ ਦਾਦੀ ਮਾਂ ਨੂੰ ਪੁਛਿਆ,

“ਦਾਦਾ ਜੀ ਕਿੱਥੇ ਗਏ ਹਨ?”

ਊਸ ਦੀ ਦਾਦੀ ਨੇ ਕਿਹਾ,

“ਊਹ ਸਟਾਰ ਬਣ ਗਏ ਹਨ.”

ਹੁਣ ਬੱਚੇ ਤੋਂ ਰਿਹਾ ਨਾ ਗਿਆ ਤੇ

ਊਸ ਨੇ ਪੁੱਛ ਹੀ ਲਿਆ ਕਿ

“ਦਾਦੀ ਮਾਂ, ਤੂੰ ਸਟਾਰ ਕਦੋਂ ਬਣੇਂਗੀ?” 

ਮੁਕਤੱਕ


ਆਓ ਜਿੰਦਗੀ ਦੀ ਗੱਲ ਕਰਿਏ

ਗਮਾਂ ਦੀ ਛੱਡ ਖੁਸ਼ੀ ਦੀ ਗੱਲ ਕਰਿਏ

ਮੌਤ ਬਰ ਹੱਕ਼ ਹੈ ਆਓਣੀ ਏਕ ਦਿਨ

ਕੱਲ ਦਾ ਕੀ ਹੈ ਹੁਣ ਦੀ ਗੱਲ ਕਰਿਏ.

      
       ਊਹ ਮੇਰੇ ਤੇ ਜਾਂ ਨਿਸਾਰ ਕਰਦਾ ਹੈ
       
       ਭੱਲਾ ਕੋਈ ਏਨਾ ਵੀ ਪਿਆਰ ਕਰਦਾ ਹੈ 
       
      ਦਿਲ ਨੇ ਮਹਸੂਸ ਕਰ ਲਿਆ ਊਸਨੁੰ  
        
      ਊਹ ਮੇਰਾ ਇੰਤਜ਼ਾਰ ਕਰਦਾ ਹੈ. 

       
      ਆਪਣੇ ਬੁੱਲਾਂ ਤੇ ਇਹ ਦੁਆ ਰਖਾਂ 
        
     ਦਿਲ ਵਿਚ ਤੇਰੀ ਹੀ ਬੱਸ ਵਫਾੱ ਰਖਾਂ
       
     ਮੇਰੇ ਜੀਣ ਦੀ ਹਰ ਵਜਹ ਹੈ ਤੂ 
        
     ਕੀੰਵੇ ਖੁਦ ਤੌਂ ਤੇਨੁ ਜੁਦਾ ਰਖਾਂ. 

      
     ਤੂ ਸਾੜੇ ਸੀ ਆਸ਼ਿਆਂ ਕਿੰਨੇ
       
     ਸਾਨੂ ਪੱਤਾ ਹੈ ਕਿਥੇ, ਤੇ ਕਿੰਨੇ
      
     ਮਾਲੀ ਤੌਂ ਪੁੱਛਦੇ ਰਹਿਣਾ 
       
     ਹੋਰ ਸੜਨੇ ਨੇ ਗੁਲਿਸਤਾਂ ਕਿੰਨੇ.

               (ਜਨਾਬ ਬੁਨਿਯਾਦ ਹੁੱਸੈਨ ‘ਜ਼ਹੀਨ’ ਬੀਕਾਨੇਰੀ ਦੀ ਰਚਨਾ ਦਾ ਪੰਜਾਬੀ ਤਰਜ਼ੁਮਾ)

ਸੁਪਣਾ


ਮੈਂ ਊਸ ਨੂੰ ਪਹਿਲੀ ਵਾਰ ਦੇਖਿਆ ਸੀ

ਬੜੀ ਖੂਬਸੂਰਤ ਸੀ ਊਹ

ਮੈਂ ਊਸ ਦੀ ਅੱਖਾਂ ਵੱਲ ਦੇਖਿਆ

ਤੇ ਵੇਖਦਾ ਹੀ ਰਹਿ ਗਿਆ

ਊਸ ਦੀ ਅਖਾਂ ਦੀ ਗਹਰਾਈ

ਹੱਦ ਨਾਲੋਂ ਜਿਆਦਾ ਸੀ

ਮੈਂ ਊਸ ਦੇ ਵਿੱਚ

ਡੁੱਬਦਾ ਹੀ ਚਲਾ ਗਿਆ

ਇਸ ਤੋਂ ਪਹਿਲਾਂ ਕਿ

ਮੈਂ ਆਪੁਣੇ ਆਪ ਨੂੰ ਸ੍ਮ੍ਭਾਲਦਾ

ਮੇਰੀ ਅੱਖ ਖੁਲ ਗਈ

ਇਹ ਕੋਈ ਸੁਪਣਾ ਹੀ ਸੀ

ਜੋ ਟੁੱਟ ਗਿਆ. 

ਪਿਆਰ ਖ਼ਾਮੋਸ਼ ਤਾਂ ਨਹੀਂ?


ਕਹਿੰਦੇ ਨੇ

ਪਿਆਰ ਖ਼ਾਮੋਸ਼ ਹੁੰਦਾ ਹੈ

ਮੈਂ ਜਦੋਂ ਵੀ

ਤੈਨੂੰ ਕੁਝ ਆਖਣਾ ਚਾਹੁੰਦਾ ਹਾਂ

ਤੇਨ੍ਨੂੰ ਝੱਟ ਪਤਾ ਲੱਗ ਜਾਂਉਦਾ ਹੈ ਕਿ

ਮੇਰੇ ਦਿਲ ਵਿਚ ਕੀ ਹੈ

ਇਸੇ ਤਰਾਂ ਜਦੋਂ ਤੂੰ ਮੈਨੂੰ ਕੁਝ ਕਹਿਣਾ ਹੋਵੇ ਤਾਂ

ਊਸ ਦੀ ਖੱਬਰ ਮੈਨੂੰ

ਤੇਰੇ ਬੋਲਣ ਤੋਂ ਪਹਿਲਾਂ ਹੀ ਹੋ ਜਾਓੰਦੀ ਹੈ

ਪਿਆਰ ਦੇ ਵਿਚ ਪ੍ਰੇਮੀ ਜੁਬਾਨ ਨਾਲ ਨਹੀਂ

ਅੱਖਾਂ ਦੇ ਨਾਲ ਗੱਲ ਕਰਦੇ ਹਨ

ਕਿਤੇ ਪਿਆਰ ਖ਼ਾਮੋਸ਼ ਤਾਂ ਨਹੀਂ? 

ਪਿਆਰ


ਕਹਿੰਦੇ ਨੇ

ਪਿਆਰ ਬੜਾ ਅਨ੍ਨਾ ਹੁੰਦਾ ਹੈ

ਇਸ ਦਾ ਇਹਸਾਸ ਸ਼ਾਇਦ ਕਿਸੇ

ਅੰਨੇ ਮਨੁਖ ਨੂੰ ਹੀ ਹੋ ਸਕਦਾ ਹੈ

ਅਖਾਂ ਵਾਲੇ ਲੋਕ ਪਿਆਰ ਤਾਂ ਕਰਦੇ ਹਨ

ਲੇਕਿਨ ਊਸ ਨੂੰ ਮਹਸੂਸ ਨਹੀਂ ਕਰਦੇ

ਊਹਨਾਂ ਨੂੰ ਪਿਆਰ ਦੇ ਵਿਚ

ਬੜੀ ਘਾਟ ਨਜ਼ਰ ਆਓੰਦੀ ਹੈ

ਊਹਨਾਂ ਦਾ ਪਿਆਰ, ਸਵਾਰੱਥ ਤੋਂ ਪਰੇ ਹੋਏ

ਇਹ ਜਰੂਰੀ ਨਹੀਂ

ਕਿਓਂਕਿ ਊਹ ਪਿਆਰ ਨੂੰ

ਸੰਸਾਰੀ ਚੀਜ਼ ਸਮਝਣ ਦੀ ਭੁਲ ਕਰ ਦੇਂਦੇ ਨੇ

ਲੇਕਿਨ ਪਿਆਰ ਤਾਂ ਇਕ

ਖੂਬਸੂਰਤ ਇਹਸਾਸ ਹੈ

ਜਿਸਨੂੰ ਅੱਖਾਂ ਦੀ ਨਹੀਂ ਬਲਕਿ

ਦਿਲ ਦੀ ਗਹਰਾਈ ਨਾਲ ਹੀ

ਮਹਸੂਸ ਕੀਤਾ ਜਾ ਸਕਦਾ ਹੈ!

ਤੇਰਾ ਸ੍ਪਰ੍ਸ਼


ਮੈਨੂੰ ਹੁਣ ਤਕ ਯਾਦ ਹੈ

ਤੂ ਆਪੁਣੇ ਨਾਜ਼ੁਕ ਹੱਥਾਂ ਨਾਲ

ਮੈਨੂੰ ਇਕ ਬਾਰ ਸ੍ਪਰ੍ਸ਼ ਕੀਤਾ ਸੀ

ਊਹ ਮੇਰੇ ਲਈ ਵਾਕਈ ਲਾਜਵਾਬ ਅਨੁਭੱਵ ਸੀ

ਹਾਲਾਂਕਿ ਮੈਂ ਤੈਨੂੰ ਦੇਖਣਾ ਚਾਹੁੰਦਾ ਸੀ

ਲੇਕਿਨ ਇਹ ਮੁਮਕਿਨ ਨਾ ਹੋਇਆ

ਮੈਂ ਹੁਣ ਤਕ ਤੇਰਿਆਂ ਯਾਦਾਂ ਵਿਚ

ਖੋਇਆ ਰਹਿੰਦਾ ਹਾਂ

ਮੈਨੂੰ ਇਸ ਤਰਾਂ ਬੜਾ ਸਕੂਨ ਮਿਲਦਾ ਹੈ

ਕੀ ਇਹ ਤੇਰੇ ਜਾਦੁਈ 

ਸ੍ਪਰ੍ਸ਼ ਦਾ ਹੀ ਕਮਾਲ ਹੈ

ਜਿਸਨੇ ਮੇਰੀ ਸਾਰੀ ਜਿੰਦ ਬਦਲ ਦਿੱਤੀ ਹੈ?  

Thursday, December 27, 2012

ਨਾਸ਼ਵਾਨ ਜਿੰਦ


ਅੱਜਕੱਲ

ਬਹੁਤ ਅਸਥਾਨਾਂ ਤੇ

ਬਰ੍ਫਬਾਰੀ ਹੋ ਰਹੀ ਹੈ

ਠੰਡ ਦੇ ਮਾਰੇ ਲੌਕਾਂ ਦਾ

ਬਹੁਤ ਮਾੜਾ ਹਾਲ ਹੈ

ਜੀਰੋ ਡਿਗ੍ਰੀ ਤਾਪ ਤੇ

ਚੰਗੇ ਚੰਗੇ ਠੰਡੇ ਹੋ ਜਾਓੰਦੇ ਹਨ

ਕੋਈ ਨਹੀਂ ਜਾਣਦਾ ਕਿ

ਇਹ ਜਿੰਦ ਕਦੋਂ ਸਾਥ ਛੱਡ ਜਾਵੇ

ਤਾਂ ਫਿਰ ਇਹ ਕੋਈ

ਇਸ ਜਿੰਦ ਦੇ ਫ਼ਨਾ ਹੋਣ ਦੀ

ਕੋਈ ਮਿਸਾਲ ਹੈ?

ਮੇਰਿਆਂ ਕਵਿਤਾਵਾਂ


ਮੈਂ ਤੇਨ੍ਨੂੰ ਦਿਲੋਂ ਪਿਆਰ ਕਰਦਾ ਸੀ

ਤੇਰੇ ਖੂਬਸੂਰਤ ਸਵਾਲ

ਮੇਰਾ ਮਨ ਮੋਹ ਲੇੰਦੇ ਸਨ

ਮੈਂ ਓਹਨਾ ਸਾਰੇਆਂ ਸਵਾਲਾਂ ਦਾ

ਜਵਾਬ ਦਿੰਦੇ ਹੋਏ ਕਦੇ ਨਹੀਂ ਸੀ ਥੱਕਦਾ

ਬਲ੍ਕਿ ਬੜਾ ਹੈਰਾਨ ਹੁੰਦਾ ਸੀ

ਇਕ ਤੇਰਾ ਪਿਆਰ ਹੀ

ਮੇਰੀ ਕਵਿਤਾਵਾਂ ਦੀ ਪ੍ਰੇਰਣਾ ਸੀ

ਊਹ ਸਾਰੇ ਸੁਪਣੇ

ਜੋ ਮੈਂ ਤੇਰੇ ਨਾਲ ਵੇਖੇ ਸਨ

ਮੇਰੀ ਕਵਿਤਾਵਾਂ ਦੇ ਵਿਚ

ਵਿਖਰ ਗਏ ਹਨ

ਤੂ ਊਹਨਾ ਦੀ ਖੋਜ ਕਰਦੇ ਹੋਏ

ਮੇਰੀ ਕਬ੍ਰ ਤੇ ਨਾਂ ਆਵੀਂ

ਕਿਓਂਕਿ ਊਹ ਸਾਰੇ ਸੁਪਣੇ

ਤੇਨ੍ਨੁ ਮੇਰੀ ਕਵਿਤਾਵਾਂ ਵਿਚ 

ਹੀ ਮਿਲਣਗੇ, ਕਿਥੇ ਹੋਰ ਨਹੀਂ !

Wednesday, December 26, 2012

ਮੇਰਾ ਸੁਪਣਾ


ਲੌਕੀ

ਵਧੇਰੇ ਗਲ੍ਲਾਂ ਕਰਦੇ ਹਨ

ਮੈਂ ਊਹ ਕੀਤਾ ਹੈ

ਅਤੇ ਊਹ ਕਰਾਂਗਾ

ਊਹ ਆਪਣੀ ਜਿੰਦਗੀ ਵਿਚ

ਬਹੁਤ ਕੁਝ ਹਾਸਿਲ ਕਰਣਾ ਚਾਹੁੰਦੇ ਨੇ

ਪਰ ਮੈਂ ਤਾਂ ਸਿਰਫ਼ ਸੁਪਣੇ ਦੇਖਣਾ ਚਾਹੁੰਦਾ ਹਾਂ

ਮੈਂ ਆਪੁਣਾ ਭੂਤ ਜਾਂ ਭਵਿਖ 

ਨਹੀਂ ਦੇਖਣਾ ਚਾਹੁੰਦਾ

ਮੈਂ ਕੋਈ ਵੱਡਾ ਮਹਲ ਵੀ ਨਹੀਂ ਚਾਹੁੰਦਾ

ਨਾ ਹੀ ਮੈਂ ਦੁਨਿਆ ਦਾ 

ਸੱਬ ਤੋਂ ਅਮੀਰ ਬੰਦਾ ਬਣਨਾ ਚਾਹੁੰਦਾ ਹਾਂ

ਮੇਰਾ ਤਾਂ ਬਸ ਇਕੋ ਹੀ ਸੁਪਣਾ ਹੈ

ਮੈਂ ਦੁਨਿਆ ਦੇ ਹਰ ਬੰਦੇ ਨੂ

ਮੁਸਕੁਰਾਂਦਾ ਹੋਇਆ

ਵੇਖਣਾ ਚਾਹੁੰਦਾ ਹਾਂ


ਬੱਸ, ਏਹੋ ਸੁਪਣਾ ਹੈ ਮੇਰਾ !