Wednesday, October 5, 2016

ਜਿਆਦਾ ਦੁੱਧ ਵਾਸਤੇ ਗਾਂਵਾਂ ਨੂੰ ਬਾਈਪਾਸ ਫ਼ੈਟ ਖਿਲਾਓ!

ਗਾਂਵਾਂ ਦੇ ਸੁਵੇ ਤੋਂ ਤਿਨ ਹਫ਼ਤੇ ਪਹਿਲਾਂ ਅਤੇ ਤਿਨ ਹਫ਼ਤੇ ਬਾਅਦ ਦਾ ਸਮਾਂ ਪਰਿਵਰਤਨ ਸਮਾਂ ਹੁੰਦਾ ਹੈ. ਪਸ਼ੁਪਾਲਕ ਆਮਤੌਰ ਤੇ ਇਨਾਂ ਦਿਨਾਂ ਦੇ ਦੌਰਾਨ ਗਾਂਵਾਂ ਦੇ ਅੱਹਾਰ ਬਾਰੇ ਲਾਪਰਵਾਹ ਹੁੰਦੇ ਹਨ. ਇਨਾਂ ਦਿਨਾਂ ਵਿਚ ਗਾਂ ਬੋਹਤ ਸਾਰੇ ਸ਼ਰੀਰਕ ਪਰਿਵਰਤਨਾਂ ਤੋਂ ਗੁਜ਼ਰ ਰਹੀ ਹੁੰਦੀ ਹੈ. ਇਹ ਪਰਿਵਰਤਨ ਗੱਰਭ ਵਿਚ ਪੱਲ ਰਹੇ ਬੱਚੇ ਅਤੇ ਲੇਵੇ ਦੇ ਵਿਕਾਸ ਲਈ ਜਰੂਰੀ ਹੁੰਦੇ ਹਨ. ਗੱਭਣ ਅਵਸੱਥਾ, ਦੁੱਧ ਉਤ੍ਪਾਦਨ ਅਤੇ ਸੂਏ ਦੀ ਕਿਰਿਆ ਆਦ ਸਬ ਮਿਲਜੁਲ ਕੇ ਗਾਂ ਦੇ ਮੇਟਾਬੋਲਿਜ੍ਮ ਨੂੰ ਪ੍ਰਭਾਵਿਤ ਕਰਦੇ ਹਨ. ਇਸ ਸਮਾਂ ਹੋਣ ਵਾਲੇ ਪਰਿਵਰਤਨ ਸਿਰਫ ਪਸ਼ੁ ਦੀ ਖੁਰਾਕ ਤੇ ਹੀ ਨਿਰਭੱਰ ਨਹੀ ਹੁੰਦੇ ਬਲ੍ਕਿ ਹਾਰਮੋਨਾਂ ਤੋਂ ਵੀ ਪ੍ਰਭਾਵਿਤ ਹੁੰਦੇ ਹਨ. ਇਸ ਵੇਲੇ ਪਸ਼ੂਆਂ ਦੀ ਚਰ੍ਬੀ ਨੂੰ ਗੱਲਣ ਤੋਂ ਰੋਕਣਾ ਚਾਹਿਦਾ ਹੈ ਤਾਕਿ ਜਿਗਰ ਵਿਚ ਫ਼ੈਟ ਜਮਾਂ ਨਾ ਹੋ ਸਕੇ. ਜਿਗਰ ਵਿਚ ਫ਼ੈਟ ਜਮਾਂ ਹੋਣ ਨਾਲ ਗ੍ਲਾਇਕੋਜਨ ਤੋਂ ਗ੍ਲੁਕੋਜ਼ ਬਨਣਾ ਮੁਸ਼ਕਿਲ ਹੋ ਜਾਂਦਾ ਹੈ. ਗੱਭਣ ਅਵਸੱਥਾ ਦੇ ਦੌਰਾਨ ਹੋਣ ਵਾਲੇ ਹਾਰਮੋਨ ਪਰਿਵਰਤਨਾਂ ਦੇ ਕਾਰਨ ਪਸ਼ੂਆਂ ਨੂੰ ਤਣਾਅ ਵੀ ਹੋ ਸਕਦਾ ਹੈ.
ਗਾਂ ਦਵਾਰਾ ਗ੍ਰਹਣ ਕੀਤੇ ਗਏ ਖੁਸ਼ਕ ਪੱਦਾਰਥ ਅਤੇ ਖੁਰਾਕ ਦੀ ਬਣਤਰ ਮਿਲਕੇ ਮੇਟਾਬੋਲਿਜ੍ਮ ਨੂੰ ਪ੍ਰਭਾਵਿਤ ਕਰਦੀ ਹੈ. ਇਸ ਵਾਸਤੇ ਇਨਾਂ ਦੀ ਖੁਰਾਕ ਅਤੇ ਸ਼ਰੀਰਕ ਕ੍ਰਿਆਵਾਂ ਦੇ ਦਰਮਿਆਨ ਸੰਤੁਲਨ ਰੱਖਦੇ ਹੋਏ ਪਰਿਵਰਤਨ ਸਮਾਂ ਦੇ ਤਣਾਅ ਤੋਂ ਬਚਾਓਣਾ ਜਰੂਰੀ ਹੈ. ਪਸ਼ੁ ਦਵਾਰਾ ਸੂਏ ਤੋਂ ਪਹਿਲਾਂ ਖਾਏ ਗਏ ਖੁਸ਼ਕ ਪੱਦਾਰਥਾਂ ਦਾ ਸੰਬੰਧ ਸੂਏ ਤੋਂ ਬਾਅਦ ਦੀ ਸੇਹਤ ਨਾਲ ਜੁੜਿਆ ਹੁੰਦਾ ਹੈ. ਸੂਏ ਤੋਂ ਪਹਿਲਾਂ ਅੱਹਾਰ ਵਿਚ ਸੰਘਣੀ ਊਰ੍ਜਾ ਕਰਕੇ ਖੁਸ਼ਕ ਪਦਾਰਥ ਗ੍ਰਹਣ ਕਰਨ ਦੀ ਖਿਮਤਾ ਵੱਧਾਈ ਜਾ ਸਕਦੀ ਹੈ. ਇਸ ਤਰਾਂ ਸੂਏ ਤੋਂ ਬਾਅਦ ਇਨਾਂ ਦੀ ਸੇਹਤ ਅਤੇ ਉਤਪਾਦਨ ਖਿਮਤਾ ਵਿਚ ਸੁਧਾਰ ਕੀਤਾ ਜਾ ਸਕਦਾ ਹੈ.  ਦੁੱਧ ਉਤ੍ਪਾਦਨ ਸ਼ੁਰੂ ਹੋਣ ਦੇ ਸਮਾਂ ਗਾਂਵਾਂ ਦੇ ਵਿਚ ਊਰ੍ਜਾ ਦੀ ਭਾਰੀ ਕਮੀ ਹੁੰਦੀ ਹੈ. ਇਸ ਦੌਰਾਨ ਇਨਾਂ ਦੇ ਸ਼ਰੀਰ ਵਿਚ ਜਮਾ ਚਰ੍ਬੀ ਗੱਲਨੀ ਸ਼ੁਰੂ ਹੋ ਜਾਂਦੀ ਹੈ.
ਸੂਏ ਤੋਂ ਤਿਨ ਹੱਫਤੇ ਪਹਿਲੇ ਗਾਂ ਦੀ ਖੁਰਾਕ ਲੱਗਭੱਗ ਇਕ ਤਿਹਾਈ ਤੱਕ ਘੱਟ ਹੋ ਜਾਂਦੀ ਹੈ. ਸੂਏ ਤੋਂ ਬਾਅਦ ਦੀ ਖੁਰਾਕ ਇਨਾਂ ਦੀ ਸੂਏ ਤੋਂ ਪਹਿਲਾਂ ਦੀ ਖੁਰਾਕ ਤੇ ਨਿਰਭੱਰ ਕਰਦੀ ਹੈ. ਇਸ ਵਾਸਤੇ ਇਨਾਂ ਨੂੰ ਸੂਏ ਤੋਂ ਪਹਿਲਾਂ ਸੰਤੁਲਿਤ ਖੁਰਾਕ ਦੇਣੀ ਚਾਹਿਦੀ ਹੈ.
ਅੱਹਾਰ ਵਿਚ ਪੋਸ਼ਕ ਤੱਤ ਵੱਧਾਣ ਨਾਲ ਵੀ ਗਾਂਵਾਂ ਦੀ ਖੁਰਾਕ ਵੱਧਾਈ ਜਾ ਸਕਦੀ ਹੈ. ਜੇਕਰ ਪਰਿਵਰਤਨ ਸਮਾਂ ਦੇ ਦੌਰਾਨ ਇਨਾਂ ਪਸ਼ੂਆਂ ਨੂੰ ਕਾਰਬੋਹਾਈਡ੍ਰੇਟ ਵਾਲੇ ਪੱਦਾਰਥ ਦਿੱਤੇ ਜਾਣ ਤਾਂ ਇਹ ਇਨਾਂ ਵਾਸਤੇ ਲਾਭਕਾਰੀ ਹੋ ਸਕਦਾ ਹੈ. ਇਸ ਦੇ ਨਾਲ ਇਨਾਂ ਦੀ ਸ਼ਰੀਰਕ ਚਰ੍ਬੀ ਦਾ ਨੁਕਸਾਨ ਨਹੀ ਹੁੰਦਾ ਅਤੇ ਜਿਗਰ ਵਿਚ ਗ੍ਲਾਇਕੋਜਨ ਦੀ ਸ਼ਕਲ ਵਿਚ ਜਿਆਦਾ ਊਰ੍ਜਾ ਮਿਲ ਸਕਦੀ ਹੈ. ਸੂਏ ਤੋਂ ਬਾਅਦ ਊਰ੍ਜਾ ਦੀ ਘਾਟ ਹੋਣ ਕਰਕੇ ਭੋਜਨ ਨਲੀ ਵਿਚ ਅੱਹਾਰ ਦੇ ਕਣ ਬੜੀ ਧੀਮੀ ਰੱਫਤਾਰ ਨਾਲ ਚਲਦੇ ਹਨ. ਇਸ ਸਮਾਂ ਰੁਮੇਨ ਵਿਚ ਫਰ੍ਮੇੰਟੇਸ਼ਨ ਜਿਆਦਾ ਹੋਣ ਕਰਕੇ ਫੈਟੀ ਅਮ੍ਲਾਂ ਦੀ ਮਾਤਰਾ ਵੱਧ ਹੋ ਜਾਂਦੀ ਹੈ. ਫੈਟੀ ਅਮ੍ਲਾਂ ਦੇ ਵਾਧੇ ਨਾਲ ਫੈਟੀ ਜਿਗਰ, ਕੀਟੋਸਿਸ, ਏਸਿਡੋਸਿਸ ਅਤੇ ਧਾਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਰਕੇ ਪਸ਼ੂਆਂ ਨੂੰ ਦੁੱਧ ਬੁਖਾਰ, ਏਡਿਮਾ ਅਤੇ ਕੈਲਸ਼ੀਅਮ ਦੀ ਘਾਟ ਹੋ ਸਕਦੀ ਹੈ.
ਇਨਾਂ ਸਮਸਿਆਵਾਂ ਕਰਕੇ ਪਸ਼ੂ ਸੂਏ ਬਾਅਦ ਜੇਰ ਕੱਡਣ ਵਿਚ ਜਿਆਦਾ ਸਮਾਂ ਲਗਾਂਦਾ ਹੈ ਅਤੇ ਇਨਾਂ ਨੂੰ ਬੱਚੇਦਾਨੀ ਦੀ ਸੂਜਨ ਅਤੇ ਮੈਸਟਾਈਟੀਸ ਜਿਹੇ ਰੋਗ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ.  ਇਸ ਕਰਕੇ ਸੂਏ ਤੋਂ ਬਾਅਦ ਪਸ਼ੂਆਂ ਦੀ ਖੁਰਾਕ ਤੇ ਜਿਆਦਾ ਧਿਆਨ ਦੇਣਾ ਚਾਹਿਦਾ ਹੈ ਕਿਓੰਕੀ ਦੁੱਧ ਦੀ ਵਧੇਰੇ ਪੈਦਾਵਾਰ ਵਾਸਤੇ ਪਸ਼ੂਆਂ ਨੂੰ ਲੋੜੀਂਦੇ ਖੁਰਾਕੀ ਤੱਤ ਦੀ ਮਾਤਰਾ ਵੀ ਵੱਧ ਹੋ ਜਾਂਦੀ ਹੈ. ਇਸ ਅਵਸੱਥਾ ਵਿਚ ਗਾਂਵਾਂ ਨੂੰ ਪ੍ਰੋਟੇਕਟੀਡ (ਸੁਰੱਖਿਅਤ) ਫ਼ੈਟ ਜਾਂ ਪ੍ਰਿਲ੍ਡ ਫੈਟ ਦੇਣ ਨਾਲ ਸ਼ਰੀਰਕ ਭਾਰ ਵਿਚ ਵਾਧਾ ਹੁੰਦਾ ਹੈ. ਇਨਾਂ ਗਾਂਵਾਂ ਦੀ ਖੁਰਾਕ ਦਾ ਅੰਦਾਜ਼ਾ ਲਗਾਂਦੇ ਵੇਲੇ ਗਾਂ ਅਤੇ ਵੱਛੜੂ ਦੀ ਲੋੜ ਦੇ ਨਾਲ ਨਾਲ ਰੁਮੇਨ ਮੇਟਾਬੋਲਿਜ੍ਮ ਤੇ ਵੀ ਧਿਆਨ ਦੇਣਾ ਚਾਹਿਦਾ ਹੈ. ਰੁਮੇਨ ਵਿਚ ਕਾਰਬੋਹਾਇਡ੍ਰੇਟ ਫ਼ਰਮੇਂਟੇਸ਼ਨ ਹੋਣ ਕਰਕੇ ਗਾਂ ਆਪਣੀ ਖੁਰਾਕ ਵਿਚੋਂ ਬੋਹਤ ਘੱਟ ਗ੍ਲੁਕੋਜ਼ ਜੱਜ਼ਬ ਕਰ ਸਕਦੀ ਹੈ. ਮਾਂਸਪੇਸ਼ਿਆਂ ਦੇ ਕੰਮ-ਕਾਜ ਅਤੇ  ਲੈਕਟੋਜ਼ ਬਣਨ ਵਾਸਤੇ ਜਿਗਰ ਗ੍ਲੁਕੋਜ਼ ਦਾ ਨਿਰਮਾਣ ਸ਼ੁਰੂ ਕਰ ਦਿੰਦਾ ਹੈ. ਜੇਕਰ ਇਸ ਵੇਲੇ ਗ੍ਲੁਕੋਜ਼ ਨਾ ਬਣੇ ਤਾਂ ਗਾਂ ਨੂੰ ਮੇਟਾਬੋਲਿਜ੍ਮ ਸੰਬੰਧੀ ਬੀਮਾਰਿਆਂ ਹੋ ਸਕਦੀਆਂ ਹਨ. ਗ੍ਲੁਕੋਜ਼ ਦਾ ਨਿਰਮਾਣ ਪ੍ਰੋਪਿਓਨੇਟ, ਲੈਕਟੇਟ ਅਤੇ ਅਮੀਨੋ-ਅਮ੍ਲਾਂ ਤੋਂ ਹੁੰਦਾ ਹੈ. ਖੁਰਾਕ ਵਿਚ ਊਰ੍ਜਾ ਦੀ ਕਮੀ ਹੋਣ ਤੇ ਕੁਝ ਗ੍ਲੁਕੋਜ਼, ਗਲਿਸਰੋਲ ਤੋਂ ਵੀ ਪ੍ਰਾਪਤ ਹੋ ਸਕਦਾ ਹੈ.
ਸੂਏ ਤੋਂ ਪਹਿਲਾਂ ਪੋਸ਼ਣ ਦੇ ਰਾਹੀੰ ਜਿਆਦਾ ਊਰ੍ਜਾ ਦੇਣ ਨਾਲ ਜਿਗਰ ਵਿਚ ਗ੍ਲਾਇਕੋਜਨ ਵੱਧ ਜਾਂਦਾ ਹੈ ਅਤੇ ਵਸਾ ਦਾ ਜਮਾਅ ਵੀ ਘੱਟ ਹੁੰਦਾ ਹੈ. ਪਰਿਵਰਤਨ ਸਮਾਂ ਦੇ ਦੌਰਾਨ ਗਾਂਵਾਂ ਨੂੰ ਪ੍ਰੋਟੀਨ ਖਿਲਾਨ ਦਾ ਕੋਈ ਫਾਇਦਾ ਨਹੀ ਹੁੰਦਾ ਕਿਓੰਕਿ ਪ੍ਰੋਟੀਨ ਤੋਂ ਮਿਲਣ ਵਾਲੇ ਅਮੀਨੋ ਏਸਿਡ ਤੋਂ ਗ੍ਲੁਕੋਜ਼ ਬਣ ਜਾਂਦਾ ਹੈ.  ਪਸ਼ੂਆਂ ਨੂੰ ਵਸਾ ਸਮ੍ਪੂਰਕ ਦੇਣ ਨਾਲ ਇਨਾਂ ਦੇ ਪੋਸ਼ਣ ਵਿਚ ਊਰ੍ਜਾ ਦੀ ਮਾਤਰਾ ਵੱਧ ਹੋ ਜਾਂਦੀ ਹੈ. ਇਨਾਂ ਹਲਾਂਤਾਂ ਵਿਚ ਰੁਮੇਨ ਬਾਈਪਾਸ (ਸੁਰੱਖਿਅਤ) ਫੈਟ ਤੋਂ ਵਧਿਆ ਕੋਈ ਹੋਰ ਪੋਸ਼ਣ ਨਹੀ ਹੋ ਸਕਦਾ. ਅੱਜਕੱਲ ਬਾਜ਼ਾਰ ਵਿਚ ਬੋਹਤ ਤਰਾਂ ਦੇ ਬਾਈਪਾਸ ਫੈਟ ਮਿਲਦੇ ਹਨ. ਕਿਸੇ ਵੀ ਫੈਟ ਜਾਂ ਵਸਾ ਨੂੰ ਚੁਣਦੇ ਵੇਲੇ ਇਸ ਦੀ ਕੱਵਾਲਟੀ ਅਤੇ ਲਾਗੱਤ ਬਾਰੇ ਜਰੂਰ ਸੋਚਣਾ ਚਾਹਿਦਾ ਹੈ. ਜੇਕਰ ਇਸਦਾ ਮੁੱਲ ਇਸ ਤੋਂ ਮਿਲਣ ਵਾਲੇ ਫਾਇਦੇ ਤੋਂ ਘੱਟ ਹੋਵੇ ਤਾਂ ਇਸਦਾ ਕੋਈ ਲਾਭ ਨਹੀ ਹੈ.
ਅਹਾਰ ਵਿਚ ਬਾਈਪਾਸ ਫੈਟ ਦੇ ਲਾਭ
ਅੱਜਕੱਲ ਸੰਕਰ ਨਸ੍ਲ ਦੇ ਪਸ਼ੁ ਬੋਹਤ ਦੁੱਧ ਦਿੰਦੇ ਹਨ. ਸੂਏ ਤੋਂ ਬਾਅਦ ਹੀ ਇਹ ਗਊਆਂ ਆਪਣੇ ਸ਼ਰੀਰਕ ਭਾਰ ਵਿਚ ਕਮੀ ਕਰਕੇ ਵੀ ਦੁੱਧ ਦੀ ਪੈਦਾਵਾਰ ਵਿਚ ਵਾਧਾ ਕਰ ਦਿੰਦੀਆਂ ਹਨ ਜਦੋਂਕਿ ਇਸ ਵੇਲੇ ਇਨਾਂ ਦੀ ਖੁਰਾਕ ਬੋਹਤ ਘੱਟ ਹੁੰਦੀ ਹੈ. ਇਨਾਂ ਨੂੰ ਦੁੱਧ ਪੈਦਾ ਕਰਨ ਵਾਸਤੇ ਲੋਡਿੰਦੀ ਊਰ੍ਜਾ ਆਪਣੇ ਸ਼ਰੀਰਕ ਚਰ੍ਬੀ ਤੋਂ ਹੀ ਮਿਲ ਸਕਦੀ ਹੈ. ਲੇਕਿਨ ਗਾਂਵਾਂ ਨੂੰ ਬਾਈਪਾਸ ਫੈਟ ਦੇਣ ਨਾਲ ਊਰ੍ਜਾ ਦੀ ਇਸ ਘਾਟ ਨੂੰ ਕਿਸੇ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ. ਇਕ ਕਿਲੋਗ੍ਰਾਮ ਫੈਟ ਤੋਂ ਮਿਲਣ ਵਾਲੀ ਊਰ੍ਜਾ ਲੱਗਭੱਗ ਤਿਨ ਕਿਲੋਗ੍ਰਾਮ ਚਾਰੇ ਤੋਂ ਮਿਲਣ ਵਾਲੀ ਊਰ੍ਜਾ ਦੇ ਬਰਾਬਰ ਹੁੰਦੀ ਹੈ. ਜੇਕਰ ਪਸ਼ੂਆਂ ਨੂੰ ਦਾਣਾ ਦੇ ਕੇ ਊਰ੍ਜਾ ਵਧਾਈ ਜਾਏ ਤਾਂ ਇਨਾਂ ਨੂੰ ਏਸਿਡੋਸਿਸ ਹੋਣ ਦਾ ਖਤਰਾ ਰਹਿੰਦਾ ਹੈ. ਇਸ ਵਾਸਤੇ ਹੱਰੇ ਚਾਰੇ ਦੀ ਕੱਵਾਲਟੀ ਵਿਚ ਵਾਧਾ ਕਰਕੇ ਪਸ਼ੁ ਨੂੰ ਹਰ ਹਾਲ ਵਿਚ ਲੋਡਿੰਦੀ ਊਰ੍ਜਾ ਜਰੂਰ ਮਿਲਣੀ ਚਾਹਿਦੀ ਹੈ.
ਕੀ ਸਾਰੇ ਬਾਈਪਾਸ ਫੈਟ ਚੰਗੇ ਹਨ?
ਅੱਹਾਰ ਵਿਚ ਮਿਲਣ ਵਾਲਾ ਕੁਦਰਤੀ ਫੈਟ ਟ੍ਰਾਈਗੱਲਿਸਰਾਇਡ ਦੀ ਸ਼ਕਲ ਵਿਚ ਹੁੰਦਾ ਹੈ ਜਿਸਦੇ ਇਕ ਅਣੂ ਨਾਲ ਫੈਟੀ ਏਸਿਡ ਦੇ ਤਿਨ ਅਣੂ ਜੁੜੇ ਹੁੰਦੇ ਹਨ. ਇਹ ਫੈਟੀ ਏਸਿਡ ਜਿਆਦਾ ਮਾਤਰਾ ਵਿਚ ਤਾਂ ਰੁਮੇਨ ਫਰ੍ਮੇੰਟੇਸ਼ਨ ਨੂੰ ਧੀਮਾ ਕਰ ਦਿੰਦੇ ਹਨ.  ਫੈਟੀ ਏਸਿਡ ਰੁਮੇਨ ਵਿਚ ਅਮ੍ਲੀ ਮਾਹੌਲ ਪੈਦਾ ਕਰ ਦਿੰਦੇ ਹਨ ਜੋ ਰੁਮੇਨ ਸੂਕ੍ਸ਼੍ਮ ਜੀਵਾਂ ਵਾਸਤੇ ਨੁਕਸਾਨਦੇਹ ਹੁੰਦਾ ਹੈ. ਸਿਰਫ਼ ਦੋ ਫੀਸਦ ਕੁਦਰਤੀ ਫ਼ੈਟ ਦੇਣ ਨਾਲ ਹੀ ਰੇਸ਼ਿਆਂ ਦੇ ਪਾਚਨ ਤੇ ਬੁਰਾ ਪ੍ਰਭਾਅ ਹੁੰਦਾ ਹੈ.  ਇਥੇ ਇਹ ਕਹਿਣਾ ਹੋਵੇਗਾ ਕਿ ਪਸ਼ੂਆਂ ਨੂੰ ਜਿਆਦਾ ਮਾਤਰਾ ਵਿਚ ਮਿਲਣ ਵਾਲਾ ਕੁਦਰਤੀ ਫ਼ੈਟ ਬੋਹਤ ਨੁਕਸਾਨ ਕਰ ਸਕਦਾ ਹੈ. ਇਸ ਵਾਸਤੇ ਪਸ਼ੂਆਂ ਲਈ ਰੁਮੇਨ ਬਾਈਪਾਸ ਤੋਂ ਵਧਿਆ ਕੋਈ ਦੂਸਰਾ ਵਿਕਲ੍ਪ ਨਹੀ ਹੋ ਸਕਦਾ.
ਬਾਈਪਾਸ ਫ਼ੈਟ
ਰੁਮੇਨ ਬਾਈਪਾਸ ਫ਼ੈਟ ਅਸਲ ਵਿਚ ਖੁਸ਼ਕ ਹੁੰਦਾ ਹੈ ਜਿਸਨੂੰ ਪ੍ਰੋਟੇਕਟਿਡ (ਸੁਰੱਖਿਅਤ) ਫ਼ੈਟ ਵੀ ਕਿਹਾ ਜਾਂਦਾ ਹੈ. ਇਹ ਜਿਆਦਾ ਗਰਮ ਕਰਨ ਤੇ ਹੀ ਪਿਘੱਲਦਾ ਹੈ. ਇਸ ਨੂੰ ਅਸਾਨੀ ਨਾਲ ਪਸ਼ੂਆਂ ਦੇ ਅੱਹਾਰ ਵਿਚ ਮਿਲਾ ਸਕਦੇ ਹਨ. ਇਹ ਪਸ਼ੂਆਂ ਦੇ ਸ਼ਰੀਰਕ ਤਾਪ ਤੇ ਰੁਮੇਨ ਦ੍ਰਵ ਦੇ ਵਿਚ ਘੁਲ ਨਹੀ ਸਕਦੇ. ਇਸ ਲਈ ਇਹ ਫੈਟ ਰੁਮੇਨ ਫਰ੍ਮੇੰਟੇਸ਼ਨ ਤੋਂ ਪ੍ਰਭਾਵਿਤ ਨਹੀ ਹੁੰਦਾ ਹੈ. ਅੱਜਕੱਲ ਪੂਰੀ ਦੁਨਿਆ ਵਿਚ ਪਾਮ ਦੇ ਦਰੱਖਤਾਂ ਤੋਂ ਮਿਲਣ ਵਾਲੇ ਫੈਟੀ ਏਸਿਡ ਹੀ ਪ੍ਰੋਟੇਕਟਿਡ (ਸੁਰੱਖਿਅਤ) ਫ਼ੈਟ ਬਨਾਓਣ ਵਾਸਤੇ ਇਸਤੇਮਾਲ ਹੁੰਦੇ ਹਨ. ਪਸ਼ੂਆਂ ਨੂੰ ਇਨਾਂ ਦੀ ਜਰੂਰਤ ਦੇ ਮੁਤਾਬਕ ਹੀ ਫ਼ੈਟ ਦੇਣਾ ਚਾਹਿਦਾ ਹੈ. ਜਿਆਦਾ ਫ਼ੈਟ ਦੇਣ ਨਾਲ ਲਾਗਤ ਤਾਂ ਵੱਧ ਹੁੰਦੀ ਹੀ ਹੈ ਲੇਕਿਨ ਇਹ ਪਸ਼ੂਆਂ ਨੂੰ ਨੁਕਸਾਨਦੇਹ ਵੀ ਹੋ ਸਕਦਾ ਹੈ.
ਬਾਈਪਾਸ ਫ਼ੈਟ ਦੇ ਫਾਇਦੇ
1.  ਬਾਈਪਾਸ ਫ਼ੈਟ ਨਾਲ ਅੱਹਾਰ ਵਿਚ ਊਰ੍ਜਾ ਦਾ ਵਾਧਾ ਹੋ ਜਾਂਦਾ ਹੈ ਜਿਸ ਕਰਕੇ ਪਸ਼ੂਆਂ ਦੇ ਵਿਚ ਊਰ੍ਜਾ ਦੀ ਘਾਟ ਨਹੀ ਹੁੰਦੀ.
2.  ਇਹ (ਸੁਰੱਖਿਅਤ ਫ਼ੈਟ) ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੀ ਊਰ੍ਜਾ ਲੋੜਾਂ ਨੂੰ ਪੂਰਾ ਕਰਦਾ ਹੈ.
3.  ਇਹ ਦੁੱਧ ਦੀ ਪੈਦਾਵਾਰ ਵਿਚ ਵਾਧਾ ਕਰਦਾ ਹੈ ਅਤੇ ਪਸ਼ੁ ਜਿਆਦਾ ਦਿਨਾਂ ਤੱਕ ਦੁੱਧ ਦਿੰਦੇ ਰਹਿੰਦੇ ਹਨ.
4.  ਬਾਈਪਾਸ ਫ਼ੈਟ ਦੇਣ ਨਾਲ ਪਸ਼ੁ ਗਰ੍ਮੀ ਵਿਚ ਛੇਤੀ ਆਓਂਦੇ ਹਨ ਅਤੇ ਇਨਾਂ ਨੂੰ ਅਸਾਨੀ ਨਾਲ ਗੱਭਣ ਕੀਤਾ ਜਾ ਸਕਦਾ ਹੈ.
5.  ਇਸ ਦੇ ਨਾਲ ਪਸ਼ੂ ਜਿਆਦਾ ਸਮਾਂ ਤੱਕ ਦੁੱਧ ਉਤਪਾਦਨ ਕਰਦੇ ਰਹਿੰਦੇ ਹਨ.
6.  ਇਸ ਦੇ ਨਾਲ ਪਸ਼ੂਆਂ ਨੂੰ ਕੀਟੋਸਿਸ ਅਤੇ ਦੁੱਧ ਬੁਖਾਰ ਹੋਣ ਦੀ ਕੋਈ ਗੁੰਜਾਇਸ਼ ਨਹੀ ਰਹਿੰਦੀ.
7.  ਇਹ ਪਸ਼ੂਆਂ ਦੀ ਅੱਹਾਰ ਖਿਮਤਾ ਵਿਚ ਵਾਧਾ ਕਰਦਾ ਹੈ ਜੋ ਕਿਸੇ ਵੀ ਡੇਰੀ ਵਾਸਤੇ ਬੋਹਤ ਫਾਇਦੇਮੰਦ ਹੋ ਸਕਦਾ ਹੈ.

ਬਾਈਪਾਸ ਫ਼ੈਟ ਵਿਚ ਊਰ੍ਜਾ ਦੀ ਮਾਤਰਾ ਇਸ ਦੀ ਡਾਈਜੇਸਟੇਬਿਲਿਟੀ ਜਾਂ ਪਾਚਨ ਸਮਰੱਥਾ ਤੇ ਨਿਰਭੱਰ ਕਰਦੀ ਹੈ. ਇਨਾਂ ਵਿਚ ਜਿੰਨਾ ਜਿਆਦਾ ਸਟੀਯਰਿਕ ਏਸਿਡ ਹੁੰਦਾ ਹੈ ਓੰਨੀ ਹੀ ਘੱਟ ਇਸ ਦੀ ਪਾਚਨ ਸਮਰੱਥਾ (ਡਾਈਜੇਸਟੇਬਿਲਿਟੀ) ਹੁੰਦੀ ਹੈ. ਪਾਮ ਦੇ ਤੇਲ ਵਿਚ ਸਟੀਯਰਿਕ ਏਸਿਡ ਦੀ ਮਾਤਰਾ ਬੋਹਤ ਘੱਟ ਹੁੰਦੀ ਹੈ. ਇਸ ਵਾਸਤੇ ਜਿਆਦਾਤਰ ਬਾਈਪਾਸ ਫ਼ੈਟ ਇਸ ਦੇ ਤੇਲ ਤੋਂ ਹੀ ਤਿਆਰ ਕੀਤਾ ਜਾਂਦਾ ਹੈ. ਬਨਸਪਤੀ ਤੋਂ ਮਿਲਣ ਵਾਲੇ ਤੇਲਾਂ ਵਿਚ ਜਰੂਰੀ ਫੈਟੀ ਏਸਿਡ ਜਿਆਦਾ ਹੁੰਦੇ ਹਨ ਜੋ ਦੁੱਧ ਦੇਣ ਵਾਲੀ ਗਾਂਵਾਂ ਵਾਸਤੇ ਬੋਹਤ ਫਾਇਦੇਮੰਦ ਹਨ. ਬਾਈਪਾਸ ਫ਼ੈਟ ਦਾ ਮੇਟਾਬੋਲਿਜ੍ਮ ਬੜਾ ਪੇਚੀਦਾ ਹੁੰਦਾ ਹੈ ਜੋ ਪਸ਼ੂਆਂ ਦੀ ਸੇਹਤ, ਦੁੱਧ-ਉਤਪਾਦਨ ਖਿਮਤਾ ਅਤੇ ਪ੍ਰਜਨਨ ਨੂੰ ਬੋਹਤ ਪ੍ਰਭਾਵਿਤ ਕਰ ਸਕਦਾ ਹੈ. ਇਸ ਵਸਾ ਦੇ ਨਾਲ ਰੁਮੇਨ ਫਰ੍ਮੇੰਟੇਸ਼ਨ ਤੇ ਕੋਈ ਬੁਰਾ ਪ੍ਰਭਾਅ ਨਹੀ ਹੁੰਦਾ ਅਤੇ ਇਨਾਂ ਦੇ ਸ਼ਰੀਰਕ ਭਾਰ ਵਿਚ ਵਾਧਾ ਹੁੰਦਾ ਹੈ. ਸੂਏ ਤੋਂ ਬਾਅਦ ਗਾਂ ਇਕ ਸੇਹਤਮੰਦ ਬੱਚੇ ਨੂੰ ਜਨਮ ਦਿੰਦੀ ਹੈ. ਬਾਈਪਾਸ ਫ਼ੈਟ ਵਿਚ ਮਿਲਣ ਵਾਲੇ ਲਿਨੋਲੀਕ ਅਤੇ ਲਿਨੋਲੇਨਿਕ ਏਸਿਡ ਪ੍ਰਜਨਨ ਵਾਸਤੇ ਲੋੜੀਂਦੇ ਹਾਰਮੋਨਾਂ ਨੂੰ ਸਹੀ ਮਾਤਰਾ ਵਿਚ ਕਾਇਮ ਰੱਖਦੇ ਹਨ. ਇਕ ਚੰਗੇ ਬਾਈਪਾਸ ਫ਼ੈਟ ਦਾ ਸੁਆਦ ਵੀ ਚੰਗਾ ਹੋਣਾ ਚਾਹਿਦਾ ਹੈ ਤਾਕਿ ਇਸਨੂੰ ਪਸ਼ੁ ਅਸਾਨੀ ਨਾਲ ਖਾ ਸਕਣ. ਬਾਈਪਾਸ ਫ਼ੈਟ ਖਿਲਾਓੁਣ ਤੇ ਹੋਈ ਇਕ ਰਿੱਸਰਚ ਤੋਂ ਪਤਾ ਚਲਦਾ ਹੈ ਕਿ ਇਸਦੇ ਇਸਤੇਮਾਲ ਨਾਲ ਗਾਂਵਾਂ ਦਾ ਦੁੱਧ ਉਤਪਾਦਨ 10-15 % ਤੱਕ ਵੱਧ ਜਾਂਦਾ ਹੈ ਜੋ ਡੇਰੀ ਕਿਸਾਨਾਂ ਵਾਸਤੇ ਬੋਹਤ ਫਾਇਦੇਮੰਦ ਹੈ.

No comments:

Post a Comment