Tuesday, March 22, 2016

ਪਸ਼ੂਆਂ ਲਈ ਖਨਿਜ ਅਤੇ ਨਮਕ ਬਹੁਤ ਜਰੂਰੀ ਹੱਨ!


ਸਾਡੀ ਧੱਰਤੀ ਅਤੇ ਪੌਧਿਆਂ ਸਮੇਤ ਅਜਿਹੇ ਕਈ ਪਦਾਰਥ ਹੱਨ ਜਿਨਾਂ ਵਿੱਚ ਪਸ਼ੂਆਂ ਦੇ ਪੋਸ਼ਣ ਲਈ ਜਰੂਰੀ ਤੱਤ ਨਹੀਂ ਮਿਲਦੇ. ਖਨਿਜ ਤੱਤ ਦੀ ਘਾਟ ਹੋਣ ਕਰਕੇ ਪਸ਼ੁ ਅਕਸਰ ਬੀਮਾਰ ਰਹਿਣ ਲਗਦੇ ਹੱਨ ਅਤੇ ਆਪਣੀ ਉਮਰ ਤੋਂ ਪਹਿਲਾ ਹੀ ਬੁਢੇ ਹੋ ਜਾਂਦੇ ਹੱਨ. ਪਸ਼ੂਆਂ ਨੂੰ ਸੇਹਤਮੰਦ ਰੱਖਣ ਵਾਸਤੇ ਅਤੇ ਇਨਾਂ ਦੀ ਉਤਪਾਦਨ ਖਿਮਤਾ ਨੂੰ ਕਾਇਮ ਰੱਖਣ ਲਈ ਸਾਰੇ ਪੋਸ਼ਕ ਤੱਤਾਂ ਦੀ ਭੱਰਪਾਈ ਕਰਣੀ ਜਰੂਰੀ ਹੈ. ਸ਼ਰੀਰ ਦੇ ਸੱਬ ਅੰਗਾ ਨੂੰ ਕੱਮ ਕਰਣ ਵਾਸਤੇ ਆਪਸੀ ਤਾਲ-ਮੇਲ ਦੀ ਲੋੜ ਪੈਂਦੀ ਹੈ ਜੋ ਇਨਾਂ ਪੋਸ਼ਕ ਤੱਤਾਂ ਦੇ ਕਾਰਣ ਹੀ ਮੁਮਕਿਨ ਹੋ ਸਕਦਾ ਹੈ. ਸੰਤੁਲਿਤ ਅੱਹਾਰ ਖਾਣ ਨਾਲ ਸਾਡੇ ਪਸ਼ੁ ਨਾ ਸਿਰਫ਼ ਸੇਹਤਮੰਦ ਰਹਿੰਦੇ ਹੱਨ ਬਲਕਿ ਭਰਪੂਰ ਉਤਪਾਦਨ ਵੀ ਕਰਦੇ ਹੱਨ. ਪੋਸ਼ਣ ਦੀ ਘਾਟ ਹੋਣ ਕਰਕੇ ਪਸ਼ੁ ਆਪਣੇ ਵਿਹਾਰ ਵਿੱਚ ਤਬਦੀਲੀ ਪ੍ਰਦਰਸ਼ਿਤ ਕਰਦੇ ਹੱਨ ਜੋ ਇਨਾਂ ਦੇ ਸਧਾਰਣ ਵਿਹਾਰ ਤੋਂ ਅਲਗ ਹੁੰਦੀ ਹੈ. ਅਜਿਹੇ ਪਸ਼ੁ ਊਹ ਸੱਬ ਚੀਜ਼ਾਂ ਖਾਓਣ ਦੀ ਕੋਸ਼ਿਸ਼ ਕਰਦੇ ਹੱਨ ਜੋ ਇਨਾਂ ਦਾ ਅੱਹਾਰ ਨਹੀੰ ਹੁੰਦੀ. ਪਾਇਕਾ’ ਇਕ ਅਜਿਹਾ ਰੋਗ ਹੈ ਜਿਸ ਵਿੱਚ ਪਸ਼ੁ ਆਪਣੇ ਅੱਹਾਰ ਨੂੰ ਛੱਡ ਕੇ ਤਮਾਮ ਅਜੇਹੀ ਵਸਤੂਆਂ ਖਾਓਣ ਲਗਦਾ ਹੈ ਜੋ ਕਿਸੀ ਵੀ ਤਰਾਂ ਅੱਹਾਰ-ਜੋਗ ਨਹੀਂ ਕਹੀਆਂ ਜਾ ਸੱਕਦੀਆਂ. ਕੁਝ ਪਸ਼ੁ ਹੱਡੀਆਂ ਚਬਾਂਦੇ ਹੱਨ, ਮੱਲ ਖਾਓੰਦੇ ਹੱਨ ਅਤੇ ਲਕੜ ਜਾਂ ਮਿੱਟੀ ਵੀ ਖਾ ਸਕਦੇ ਹੱਨ. ਇਸ ਕਰਕੇ ਸਾਨੂੰ ਆਪਣੇ ਪਸ਼ੂਆਂ ਤੇ ਕੜੀ ਨਿਗਰਾਨੀ ਰੱਖਣ ਦੀ ਲੋੜ ਹੈ. ਜੇ ਇਨਾਂ ਤੇ ਧਿਆਨ ਨਾ ਦਿੱਤਾ ਜਾਵੇ ਤਾਂ ਹਾਜ਼ਮੇ ਤੋ ਸੰਬੰਧਿਤ ਬੀਮਾਰੀਆਂ ਹੋ ਸਕਦੀਆਂ ਹੱਨ. ਇਨਾਂ ਦੇ ਪੋਸ਼ਣ ਵਿੱਚ ਰੇਸ਼ੇ ਦੀ ਘਾਟ ਹੋਣ ਕਰਕੇਪਾਇਕਾਰੋਗ ਹੋ ਸਕਦਾ ਹੈ. ਇਹ ਰੋਗ ਨਮਕ, ਫੋਸ੍ਫੋਰਸ ਅਤੇ ਪੋਟਾਸ਼ੀਅਮ ਦੀ ਕਮੀ ਨਾਲ ਹੁੰਦਾ ਹੈ. ਪੇਟ ਅਤੇ ਅੰਤੜੀਆਂ ਵਿੱਚ ਗੜਬੜੀ ਹੋਣ ਨਾਲ ਪਸ਼ੁ ਦੱਰਦ ਮਹਿਸੂਸ ਕਰਦਾ ਹੈ. ਜੇਕਰ ਪਸ਼ੂਆਂ ਦਾ ਸਮਾਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੈਰ-ਅਹਾਰੀ ਵਸਤੂਆਂ ਨੂੰ ਖਾਓਣ ਦੇ ਆਦੀ ਵੀ ਹੋ ਜਾਂਦੇ ਹੱਨ.
ਫੋਸ੍ਫੋਰਸ ਦੀ ਘਾਟ ਅਮੂਮਨ ਅਜਿਹੇ ਅੱਸਥਾਨਾਂ ਤੇ ਹੁੰਦੀ ਹੈ ਜਿਥੇ ਮਿੱਟੀ ਵਿੱਚ ਇਸਦੀ ਘਾਟ ਹੋਵੇ. ਫੋਸ੍ਫੋਰਸ ਅਤੇ ਲੋਹੇ ਦੀ ਘਾਟ ਹੋਣ ਕਰਕੇ ਪਸ਼ੁ ਮਿੱਟੀ ਖਾਓਣ ਲਗਦਾ ਹੈ. ਖੇਤਾਂ ਵਿੱਚ ਕੱਮ ਕਰਨ ਵਾਲੇ ਪਸ਼ੂਆਂ ਨੂੰ ਗਰਮੀਆਂ ਵਿੱਚ ਸੋਡਿਯਮ ਦੀ ਕਮੀ ਹੋ ਸਕਦੀ ਹੈ ਅਤੇ ਪਸ਼ੁ  ਨਮਕ ਦੀ ਪੂਰਤੀ ਕਰਣ ਵਾਸਤੇ ਮਿੱਟੀ ਜਾਂ ਪੇਸ਼ਾਬ ਗ੍ਰਹਿਣ ਕਰਣ ਲਗਦੇ ਹੱਨ. ਕੁਝ ਪਸ਼ੁ ਆਪਣੀ ਬੋਰਿਯਤ ਦੂਰ ਕਰਣ ਵਾਸਤੇ ਵੀ ਇਸ ਤਰਾਂ ਦਾ ਵਿਹਾਰ ਪ੍ਰਦਰਸ਼ਿਤ ਕਰ ਸਕਦੇ ਹੱਨ. ਇਸ ਵਾਸਤੇ ਪਸ਼ੂਆਂ ਦੇ ਅੱਹਾਰ ਵਿੱਚ ਸਾਰੇ ਜਰੂਰੀ ਤੱਤਾਂ ਦੀ ਜਾਂਚ ਸਮਾਂ ਸਮਾਂ ਤੇ ਕਰਦੇ ਰਹਿਣਾ ਚਾਹਿਦਾ ਹੈ ਤਾਕਿ ਇਨਾਂ ਦੇ ਅੱਹਾਰ ਵਿੱਚ ਕਿਸੀ ਤੱਤ ਦੀ ਘਾਟ ਨਾ ਹੋ ਸਕੇ.
ਅੱਜਕੱਲ ਬਾਜਾਰ ਵਿੱਚ ਅਜਿਹੇ ਉਤ੍ਪਾਦ ਮਿਲਦੇ ਹੱਨ ਜਿਨਾਂ ਵਿੱਚ ਪਸ਼ੁ ਦੇ ਪੋਸ਼ਣ ਵਾਸਤੇ ਲੋੜੀਂਦੇ ਸਾਰੇ ਤੱਤ ਮੌਜੂਦ ਹੁੰਦੇ ਹੱਨ. ਪਸ਼ੂਆਂ ਨੂੰ ਦਾਣਾ ਖਿਲਾਂਦੇ ਵੇਲੇ ਤੂੜੀ ਵੀ ਜਰੂਰ ਦੇਣੀ ਚਾਹਿਦੀ ਹੈ ਤਾਂ ਜੇ ਇਨਾਂ ਵਿੱਚ ਜੁਗਾਲੀ ਕਰਣ ਦੀ ਆਦਤ ਬਰਕਰਾਰ ਰਹੇ. ਪਸ਼ੂਆਂ ਨੂੰ ਸਮਾਂ ਸਮਾਂ ਤੇਡੀਵਰ੍ਮਿੰਗਦੇਣੀ ਚਾਹਿਦੀ ਹੈ ਤਾਕਿ ਇਨਾਂ ਦੇ ਪੇਟ ਦੇ ਸਾਰੇ ਕੀੜੇ ਨਸ਼ਟ ਕੀਤੇ ਜਾ ਸਕਣ. ਪਾਇਕਾ’ ਦਾ ਇਲਾਜ਼ ਸਮਾਂ ਤੇ ਹੋਣਾ ਬਹੁਤ ਜਰੂਰੀ ਹੈ ਨਹੀਂ ਤਾਂ ਪਸ਼ੁ ਪਾਲਕਾ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ. ਪਸ਼ੂਆਂ ਨੂੰ ਖੁਲੀ ਜਗਾਹ ਤੇ ਚਰਣ ਵਾਸਤੇ ਭੇਜਣਾ ਚਾਹੀਦਾ ਹੈ ਤਾਕਿ ਇਨਾਂ ਨੂੰ ਕਿਸੀ ਤਰਾਂ ਦੀ ਬੋਰਿਯਤ ਨਾਂ ਹੋ ਸਕੇ. ਮਿੱਟੀ ਦੇ ਵਿੱਚ ਖਾਨਿਜਾਂ ਦੀ ਘਾਟ ਹੋਣ ਕਰਕੇ ਚਾਰੇ ਵਿੱਚ ਵੀ ਇਨਾਂ ਦੀ ਕਮੀ ਹੋ ਸਕਦੀ ਹੈ. ਇਸ ਸਮਸਿਆ ਤੋਂ ਨਿਜਾਤ ਪਾਓਣ ਲਈ ਖੇਤਾਂ ਦੇ ਵਿੱਚ ਉਪ੍ਜਾਓ ਖਾਦ ਦਾ ਇਸਤੇਮਾਲ ਕਰਣਾ ਚਾਹੀਦਾ ਹੈ.

ਨਮਕ
ਮਨੁਖਾਂ ਦੀ ਤਰਾਂ ਪਸ਼ੂਆਂ ਨੂੰ ਵੀ ਨਮਕ ਦੀ ਲੋੜ ਹੁੰਦੀ ਹੈ. ਚਰਾਗਾਹਾਂ ਦੇ ਵਿੱਚ ਚਰਣ ਵਾਲੇ ਪਸ਼ੁ ਅਕਸਰ ਅਜਿਹੇ ਅਸਥਾਨਾਂ ਤੇ ਚਲੇ ਜਾਓੰਦੇ ਹੱਨ ਜਿਥੇ ਖਾਰੀ ਘਾਅ ਜਾਂ ਖਾਰੇ ਪਾਣੀ ਦੇ ਸ੍ਰੋਤ ਹੁੰਦੇ ਹੱਨ. ਪਸ਼ੂਆਂ ਨੂੰ ਆਮਤੌਰ ਤੇ ਸੋਡਿਯਮ ਅਤੇ ਕ੍ਲੋਰਾਇਡ ਦੀ ਲੋੜ ਜਿਆਦਾ ਹੁੰਦੀ ਹੈ. ਪਸ਼ੂਆਂ ਦੇ ਸ਼ਰੀਰ ਵਿੱਚ ਸੋਡਿਯਮ ਦੀ ਮਾਤਰਾ 0.2% ਹੁੰਦੀ ਹੈ ਲੇਕਿਨ ਇਹ ਇਸ ਦੇ ਜੀਵਨ ਦੇ ਵਾਸਤੇ ਬਹੁਤ ਜਰੂਰੀ ਹੈ. ਇਹ ਹੱਡੀਆਂ ਅਤੇ ਮਾਂਸਪੇਸ਼ਿਆਂ ਵਿੱਚ ਬਰਾਬਰ ਮਿਕਦਾਰ ਵਿੱਚ ਹੁੰਦਾ ਹੈ. ਇਹ ਖੂਨ ਦੀ ਅਮਲਤਾ ਦੇ ਲੇਵਲ ਨੂੰ ਕਾਇਮ ਰਖਦਾ ਹੈ. ਮਾਂਸਪੇਸ਼ਿਆਂ ਦਾ ਸਿਕੁੜਨਾ ਵੀ ਸੋਡਿਯਮ ਦੇ ਕਾਰਣ ਹੀ ਸੰਭਵ ਹੈ. ਸ਼ਰੀਰ ਦਿਆਂ ਨਸਾਂ ਦੇ ਵਿੱਚ ਸੰਦੇਸ਼ਾਂ ਦਾ ਆਣਾ-ਜਾਣਾ ਅਤੇ ਦਿਲ ਦਾ ਠੀਕ ਤਰਾਂ ਧੱੜਕਨਾ ਵੀ ਸੋਡਿਯਮ ਦੇ ਕਾਰਣ ਹੀ ਸੰਭਵ ਹੁੰਦਾ ਹੈ. ਪਸ਼ੂਆਂ ਦੀਆਂ ਅੰਤੜੀਆਂ ਦਵਾਰਾ ਗਲੁਕੋਜ਼ ਅਤੇ ਅਮੀਨੋ ਅਮਲਾਂ ਦਾ ਅਵਸ਼ੋਸ਼ਣ ਸੋਡਿਯਮ ਦੀ ਸਹਾਇਤਾ ਨਾਲ ਹੀ ਹੁੰਦਾ ਹੈ. ਭੋਜਨ ਨੂੰ ਹਜ਼ਮ ਕਰਨ ਵਾਸਤੇ ਹਾਇਡ੍ਰੋਕ੍ਲੋਰਿਕ ਅਮਲ ਬਹੁਤ ਜਰੂਰੀ ਹੈ ਜਿਸਦੇ ਹਰੇਕ ਅਣੂ ਵਿੱਚ ਕ੍ਲੋਰਾਇਡ ਹੁੰਦਾ ਹੈ. ਜੁਗਾਲੀ ਕਰਨ ਵਾਲੇ ਪਸ਼ੂਆਂ ਦੇ ਅੱਹਾਰ ਵਿੱਚ ਪੋਟਾਸ਼ਿਯਮ ਜਿਆਦਾ ਮਾਤਰਾ ਵਿੱਚ ਮਿਲਦਾ ਹੈ ਜਿਸ ਨੂੰ ਪਸ਼ੁ ਪੋਟਾਸ਼ਿਯਮ ਕ੍ਲੋਰਾਇਡ ਵਿੱਚ ਤਬਦੀਲ ਕਰ ਦਿੰਦੇ ਹੱਨ. ਇਸ ਤਰਾਂ ਪਸ਼ੁ ਆਪਣੇ ਸ਼ਰੀਰ ਤੋਂ ਜਿਆਦਾ ਮਾਤਰਾ ਵਿੱਚ ਪੋਟਾਸ਼ਿਯਮ ਪੇਸ਼ਾਬ ਦੇ ਰਾਹੀਂ ਬਾਹਰ ਕਡੰਨ ਵਿੱਚ ਕਾਮਯਾਬ ਹੋ ਸਕਦੇ ਹੱਨ. ਇਸ ਤਰਾਂ ਪੋਟਾਸ਼ਿਯਮ ਦੇ ਬਾਹਰ ਜਾਣ ਨਾਲ ਸ਼ਰੀਰ ਨੂੰ ਕ੍ਲੋਰਾਇਡ ਦੀ ਲੋੜ ਵੱਧ ਜਾਂਦੀ ਹੈ ਜੋ ਪਸ਼ੂਆਂ ਦੇ ਅੱਹਾਰ ਵਿੱਚ ਪੋਟਾਸ਼ਿਯਮ ਅਤੇ ਕ੍ਲੋਰਾਇਡ ਦੇ ਅਨੁਪਾਤ ਨੂੰ ਪੂਰਾ ਕਰਕੇ ਕਾਇਮ ਰੱਖੀ ਜਾ ਸੱਕਦੀ ਹੈ.
ਨਮਕ ਦੀ ਲੋੜ
ਨਮਕ ਸਾਰੇ ਖਨਿਜ ਤੱਤਾਂ ਨੂੰ ਆਪਣੇ ਨਾਲ ਰੱਖਦਾ ਹੈ. ਚਰਾਗਾਹਾਂ ਦੇ ਵਿੱਚ ਚਰਣ ਵਾਲੇ ਪਸ਼ੂਆਂ ਨੂੰ ਇਸ ਦੀ ਘੱਟ ਲੋੜ ਹੁੰਦੀ ਹੈ. ਸੱਟਾਲ ਦੇ ਜ਼ਰੀਏ ਚਾਰਾ ਖਾਓਣ ਵਾਲੇ ਪਸੁਆਂ ਨੂੰ ਦਾਨੇ ਦੇ ਵਿੱਚ ਨਮਕ ਅਤੇ ਖਨਿਜ ਮਿਲਾਕੇ ਦਿੱਤੇ ਜਾ ਸਕਦੇ ਹੱਨ. ਬਾਜ਼ਾਰ ਵਿੱਚ ਅਜਿਹੇ ਖਨਿਜ ਮਿਸ਼੍ਰਣ ਮਿਲਦੇ ਹੱਨ ਜਿਨਾਂ ਵਿੱਚ 2 % ਨਮਕ ਪਹਿਲੇ ਹੀ ਮਿਲਾ ਦਿੱਤਾ ਜਾਂਦਾ ਹੈ. ਇਸ ਖਨਿਜ ਮਿਸ਼੍ਰਣ ਦੇ ਵਿੱਚ ਸੂਕ੍ਸ਼੍ਮ ਮਾਤਰਾ ਵਾਲੇ ਖਨਿਜ ਜਿਵੇਂ ਤਾਮ੍ਬਾ, ਜਸਤਾ ਅਤੇ ਸੇਲੇਨਿਯਮ ਮਿਲਾਣ ਦਾ ਖੱਰਚ ਨਾ ਦੇ ਬਰਾਬਰ ਹੀ ਹੁੰਦਾ ਹੈ ਲੇਕਿਨ ਇਹ ਪਸ਼ੂਆਂ ਦੇ ਸ਼ਰੀਰਿਕ ਵਾਧੇ ਲਈ ਬਹੁਤ ਜਰੂਰੀ ਹੱਨ. ਮਿੱਟੀ ਦੀ ਉਰਵੱਰਤਾ ਘੱਟ ਹੋਣ ਨਾਲ ਭੱਵਿਖ ਵਿੱਚ ਕੁੱਝ ਹੋਰ ਸੂਕ੍ਸ਼੍ਮ ਮਾਤਰਾ ਵਾਲੇ ਖਨਿਜ ਤੱਤਾਂ ਦੀ ਲੋੜ ਹੋ ਸਕਦੀ ਹੈ. ਅੱਜਕੱਲ ਅੱਹਾਰ ਮਿਸ਼੍ਰਣ ਵਿੱਚ ਮੋਲੀਬਡੇਨਮ ਵੀ ਮਿਲਿਆ ਹੁੰਦਾ ਹੈ. ਫਲੋਰਾਈਡ ਪਸ਼ੂਆਂ ਦੇ ਦੰਦਾਂ ਨੂੰ ਖੱਰਾਬ ਹੋਣ ਤੋਂ ਰੋਕਦਾ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਨਹੀ ਹੋਣ ਦਿੰਦਾ. ਇਹ ਪਸ਼ੂਆਂ ਦੇ ਸ਼ਰੀਰੀ ਵਿਕਾਸ ਲਈ ਜਰੂਰੀ ਹੈ ਅੱਤੇ ਅਨੀਮੀਆ ਨੂੰ ਵੀ ਕੰਟ੍ਰੋਲ ਕਰਦਾ ਹੈ. ਨਿਕਲ ਨਾਂ ਦਾ ਤੱਤ ਪਸ਼ੂਆਂ ਦੇ ਪ੍ਰਜਨਨ ਵਿੱਚ ਫਾਇਦੇਮੰਦ ਹੈ. ਟਿਨ ਅਤੇ ਵੇਨੇਡਿਯਮ ਦੀ ਕਮੀ ਨਾਲ ਸ਼ਰੀਰੀ ਵਾਧਾ ਘੱਟ ਹੁੰਦਾ ਹੈ. ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਤੱਤ ਪਸ਼ੂਆਂ ਦੇ ਲਈ ਬਹੁਤ ਜਰੂਰੀ ਹੱਨ.
ਰੋਗ ਪ੍ਰਤਿਰੋਧ ਖਿਮਤਾ
ਪਸ਼ੂਆਂ ਨੂੰ ਰੋਗਾਂ ਤੋਂ ਬਚਾਓ ਵਾਸਤੇ ਰੋਗ-ਪ੍ਰਤੀਰੋਧ ਖਿਮਤਾ ਦਾ ਹੋਣਾ ਬਹੁਤ ਜਰੂਰੀ ਹੈ ਜੋ ਇਨਾਂ ਦੇ ਪੋਸ਼ਣ ਦੇ ਵਿੱਚ ਸੁਧਾਰ ਨਾਲ ਹੀ ਸੰਭਵ ਹੋ ਸਕਦੀ ਹੈ. ਸੋਡਿਯਮ, ਕ੍ਲੋਰਾਇਡ, ਜੱਸਤਾ, ਤਾਮ੍ਬਾ, ਲੋਹਾ, ਸੇਲੇਨਿਯਮ, ਫੋਸ੍ਫੋਰਸ ਅਤੇ ਮੈਗਨੇਸ਼ਿਯਮ ਪਸ਼ੂਆਂ ਦੀ ਰੋਗ-ਪ੍ਰਤਿਰੋਧ ਖਿਮਤਾ ਵਧਾਓੰਦੇ ਹੱਨ. ਪੋਸ਼ਣ ਦੀ ਲੋੜ ਸਿਰਫ਼ ਸ਼ਰੀਰੀ ਰੱਖ-ਰਖਾਅ, ਗਰਭਾਵੱਸਥਾ, ਸ਼ਰੀਰੀ ਵਿਕਾਸ ਅਤੇ ਦੁੱਧ ਵਧਾਓਣ ਲਈ ਹੀ ਨਹੀਂ ਬਲਕਿ ਇਨਾਂ ਨੂੰ ਸੇਹਤਮੰਦ ਰੱਖਣ ਵਾਸਤੇ ਵੀ ਬਹੁਤ ਜਰੂਰੀ ਹੈ.
ਖਨਿਜ ਸਮ੍ਪੂਰਕ
ਅੱਜਕੱਲ ਬੱਜ਼ਾਰ ਵਿੱਚ ਨਮਕ ਵਾਲੇ ਜਾਂ ਇਸ ਤੋਂ ਬਗੈਰ ਤਿਆਰ ਕੀਤੇ ਗਾਏ ਖਨਿਜ ਮਿਸ਼੍ਰਣ ਜਾਂ ਮਿਨਰਲ ਮਿਕਸਚਰ ਮਿਲਦੇ ਹੱਨ. ਇਨਾਂ ਦੇ ਵਿੱਚ ਪਸ਼ੂਆਂ ਵਾਸਤੇ ਸਾਰੇ ਲੋੜੀਂਦੇ ਤੱਤ ਹੁੰਦੇ ਹੱਨ. ਇਸ ਦੇ ਵਿੱਚ ਕੀੜੇਆਂ ਨੂੰ ਮਾਰਣ ਵਾਸਤੇ ਦਵਾ ਵੀ ਮਿਲਾਈ ਜਾ ਸਕਦੀ ਹੈ. ਕਈ ਵਾਰ ਪਸ਼ੁ ਚਿਕਿਤ੍ਸਕ ਦੀ ਸਲਾਹ ਦੇ ਅਨੁਸਾਰ ਪਸ਼ੂਆਂ ਦੇ ਨਮਕ ਵਿੱਚ ਓਕਸੀਟੇਟ੍ਰਾਸਾਇਕ੍ਲੀਨ ਵਰਗੇ ਏੰਟੀਬਾਯੋਟਿਕ ਵੀ ਦਿੱਤੇ ਜਾ ਸਕਦੇ ਹੱਨ. ਇਸ ਮਿਸ਼੍ਰਣ ਵਿੱਚ ਵਿਟਾਮਿਨਅਤੇਡੀਵੀ ਦਿੱਤਾ ਜਾ ਸਕਦਾ ਹੈ.

ਮੁਕਦੀ ਗਲ ਇਹ ਹੈ ਕਿ ਪਸ਼ੂਆਂ ਦੀ ਖੁਰਾਕ ਨਾ ਸਿਰਫ਼ ਪੋਸ਼ਣ ਦੇ ਨਜ਼ਰਿਏ ਨਾਲ ਸੰਤੁਲਿਤ ਹੋਣੀ ਚਾਹਿਦੀ ਹੈ ਬਲਕਿ ਇਸ ਵਿੱਚ ਸਾਰੇ ਲੋੜੀਂਦੇ ਖਨਿਜ ਤੱਤ ਅਤੇ ਨਮਕ ਦਾ ਹੋਣਾ ਬਹੁਤ ਜਰੂਰੀ ਹੈ. ਪਸ਼ੂਆਂ ਦੇ ਸ਼ਰੀਰੀ ਵਾਧੇ ਦੇ ਨਾਲ-ਨਾਲ ਇਹ ਦੁੱਧ ਦੇ ਵਧੇਰੇ ਉਤਪਾਦਨ ਅਤੇ ਇਨਾਂ ਦੀ ਚੰਗੀ ਸੇਹਤ ਲਈ ਵੀ ਜਰੂਰੀ ਹੱਨ. ਇਹ ਸਾਰੇ ਤੱਤ ਪਸ਼ੂਆਂ ਨੂੰ ਮਿਨਰਲ ਮਿਕਸਚਰ  ਦੇ ਜ਼ਰੀਏ ਦਿੱਤੇ ਜਾ ਸਕਦੇ ਹੱਨ ਜੋ ਲੋਕਲ ਬੱਜ਼ਾਰ ਵਿੱਚ ਅਸਾਨੀ ਨਾਲ ਮਿਲ ਸਕਦੇ ਹੱਨ.

No comments:

Post a Comment