Friday, March 22, 2013

ਆਇਨਾ



ਆਇਨਾ ਆਪਣੀ ਸ਼ਕਲ

ਜਾਂ ਬਾਹਰ ਦਾ ਮੇਕ ਅੱਪ

ਦੇਖਣ ਵਾਸਤੇ ਨਹੀਂ ਹੁੰਦਾ ਬਲਕਿ

ਇਹ ਤਾਂ ਗੁਜਰਿਆ ਹੋਯਾ ਵਕ਼ਤ

ਅਤੇ ਵਰਤਮਾਨ ਦਿਖਾਉੰਦਾ ਹੈ

ਤਾਂ ਜੇ ਕੋਈ ਆਪਣੇ ਗੁਜਰੇ ਹੋਏ

ਵਕ਼ਤ ਤੋਂ ਸਬਕ ਲੈਕੇ

ਆਪਣਾ ਭਵਿਖੱ ਬਣਾ ਸਕੇ!

Thursday, March 21, 2013

ਮੈਂ ਜਾਣਦਾ ਹਾਂ



ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਚਲ ਕੇ

ਮੈਨੂੰ ਨਵੀਂ ਜਗਾਹ ਤੇ

ਲੈ ਜਾਓਂਦਾ ਹੈ!

ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਗੱਲਾਂ ਕਰਕੇ ਕੇ

ਮੈਨੂੰ ਕੱਮ ਵਿਚ

ਲਾਈ ਰਖਦਾ ਹੈ!

ਮੈਂ ਜਾਣਦਾ ਹਾਂ

ਊਸ ਮਨੁਖ ਨੂੰ

ਜਿਹੜਾ ਹਮੇਸ਼ਾ

ਮੇਰੇ ਨਾਲ ਚਲਦਾ ਹੈ

ਅੱਤੇ ਮੈਨੂੰ ਭੈੜੇ ਕੰਮਾਂ ਤੋਂ

ਦੂਰ ਰਖਦਾ ਹੈ!

ਮੈਂ ਜਾਣਦਾ ਹਾਂ ਊਸ ਨੂੰ

ਊਹ ਕੋਈ ਹੋਰ ਨਹੀਂ

ਬਲਕਿ ਮੈਂ ਆਪ ਹੀ ਹਾਂ

ਜਿਹੜਾ ਆਪਣਾ ਮਨੋਬਲ

ਹਮੇਸ਼ਾ ਊਚਾ ਰਖਦਾ ਹੈ!

Wednesday, February 20, 2013

ਸਮਝੌਤਾ



ਅੱਜ ਸਮਝੌਤਾ ਕਰੋ

ਕਿਓਂਕਿ ਜਿੰਦਗੀ

ਸ਼ੁਰੂ ਕਰਣੀ ਹੈ.

ਕੱਲ ਸਮਝੌਤਾ ਕਰੋ

ਕਿਓਂਕਿ ਜੀਵਨ ਸਾਥੀ ਨਾਲ

ਵਿਆਹ ਕਰਣਾ ਹੈ.

ਫੇਰ ਸਮਝੌਤਾ ਕਰੋ

ਕਿਓਂਕਿ ਜਿੰਦਗੀ

ਜਿਓੰਦੇ ਰਹਿਣਾ ਹੈ.

ਇਕ ਵਾਰ ਫੇਰ ਸਮਝੌਤਾ ਕਰੋ

ਕਿਓਂਕਿ ਆਪਣਾ

ਕੈਰਿਯਰ ਬਣਾਓਣਾ ਹੈ.

ਵਾਰ ਵਾਰ ਸਮਝੌਤਾ ਕਰੋ

ਕਿਓਂਕਿ ਆਪਣੀ ਜਗਾਹ ਤੇ

ਕਾਯਮ ਰਹਿਣਾ ਹੈ.

ਹਰ ਵੇਲੇ ਸਮਝੌਤਾ ਕਰੋ

ਕਿਓਂਕਿ ਸੱਬ ਨੂੰ

ਖੁਸ਼ ਜੋ ਦੇਖਣਾ ਹੈ.

ਆਪਣੀ ਮਰਜ਼ੀ ਨਾਲ

ਸਮਝੌਤੇ ਕਰਦੇ ਰਹੋ

ਇਸ ਦਾ ਕੋਈ ਅੰਤ ਨਹੀਂ

ਜਦੋਂ ਤੱਕ ਤੁਹਾਨੂੰ

ਜਿਊਣ ਦਾ ਸਲੀਕਾ ਆਵੇਗਾ

ਇਹ ਜਿੰਦ...

ਖਤਮ ਹੋ ਚੁਕੀ ਹੋਵੇਗੀ!

Wednesday, February 6, 2013

ਮੁਕਤੱਕ



ਧਰਤੀ ਤੌਂ ਅਸਮਾਨ ਤੱਕ ਲੈ ਜਾਊਂਦਾ ਹੈ

ਪੱਤਾ ਨਹੀਂ ਊਹ ਕਿਥੇ ਤੱਕ ਲੈ ਜਾਊਂਦਾ ਹੈ

ਜੇਕਰ ਕਿਸੇ ਤੌਂ ਰੁਸ ਜਾਵੇ ਤਾਂ

ਊਹ ਸੱਬ ਕੁੱਝ ਖੋ ਕੇ ਲੈ ਜਾਊਂਦਾ ਹੈ.


ਦੋਸਤ ਮੁਸੀਬਤ ਵਿਚ ਕੱਮ ਆਓਂਦਾ ਹੈ

ਹੌਸ੍ਲਾ ਮੁਸੀਬਤ ਵਿਚ ਕੱਮ ਆਓਂਦਾ ਹੈ

ਆਓਂਦਾ ਹੈ ਮਾੜਾ ਵਕ਼ਤ ਸਾਰਿਆਂ ਤੇ

ਰੱਬ ਹਰ ਮੁਸੀਬਤ ਵਿਚ ਕੱਮ ਆਓਂਦਾ ਹੈ.


ਦਵਾ ਹਰ ਮਰਜ਼ ਵਿਚ ਕੱਮ ਕਰਦੀ ਹੈ

ਵਫ਼ਾ ਦੋਸਤੀ ਵਿਚ ਕੱਮ ਕਰਦੀ ਹੈ

ਸ਼ੱਕ ਦੋਸਤੀ ਵਿਚ ਘਰ ਬਣਾ ਲੈਵੇ ਤਾਂ

ਵਫ਼ਾ ਦੁਸ਼ਮਨੀ ਦਾ ਕੱਮ ਕਰਦੀ ਹੈ.

Monday, February 4, 2013

ਸਾਡੀ ਜਿੰਦਗੀ


ਸਾਡੀ ਜਿੰਦਗੀ

ਇਕ ਰੇਲਗੱਡੀ ਦੀ ਤਰਾਂ ਹੈ

ਇਹ ਮੁਸਾਫਰਾਂ ਨੂੰ

ਓਹ੍ਨਾਂ ਦੀ ਮੰਜਿਲ ਤਕ ਲੈ ਜਾਓੰਦੀ ਹੈ

ਨਵੇਂ ਪੈਦਾ ਹੋਏ ਜਾਂ ਨਵੇਂ ਮੁਸਾਫ਼ਿਰ

ਆਪਣੀ ਮੰਜਿਲ ਦੀ ਤਲਾਸ਼ ਵਿਚ

ਰਸਤੇ ਤੋਂ ਸਵਾਰ ਹੁੰਦੇ ਹਨ

ਜਦੋਂ ਮੰਜਿਲ ਆ ਜਾਓੰਦੀ ਹੈ

ਜਾਂ ਊਹ੍ਨਾ ਦੀ ਜਿੰਦ ਪੂਰੀ ਹੋ ਜਾਵੇ

ਤਾਂ ਪੁਰਾਣੇ ਸਵਾਰ

ਇਸ ਗੱਡੀ ਤੋੰ ਉਤਰ ਜਾਓੰਦੇ ਹਨ

ਆਪਣੇ ਸਾਥੀ ਮੁਸਾਫ਼ਿਰ ਬਾਰੇ

ਪਰਮਾਤ੍ਮਾ ਦੇ ਸਿਵਾਏ ਕਿਸੇ ਹੋਰ ਨੂੰ

ਕੋਈ ਜਾਣਕਾਰੀ ਨਹੀਂ ਹੁੰਦੀ ਲੇਕਿਨ

ਜਿੰਦਗੀ ਤੇ ਮੌਤ ਦਾ ਇਹ ਸਫ਼ਰ

ਦਿਨ ਰਾਤ ਚਲਦਾ ਹੀ ਰਹਿੰਦਾ ਹੈ!

Friday, December 28, 2012

ਮਾਸੂਮਿਅਤ



ਆਪਣੇ ਦਾਦਾ ਜੀ ਦੇ

ਪੂਰੇ ਹੋਣ ਤੋਂ ਬਾਅਦ

ਇਕ ਬੱਚੇ ਨੇ

ਆਪਣੀ ਦਾਦੀ ਮਾਂ ਨੂੰ ਪੁਛਿਆ,

“ਦਾਦਾ ਜੀ ਕਿੱਥੇ ਗਏ ਹਨ?”

ਊਸ ਦੀ ਦਾਦੀ ਨੇ ਕਿਹਾ,

“ਊਹ ਸਟਾਰ ਬਣ ਗਏ ਹਨ.”

ਹੁਣ ਬੱਚੇ ਤੋਂ ਰਿਹਾ ਨਾ ਗਿਆ ਤੇ

ਊਸ ਨੇ ਪੁੱਛ ਹੀ ਲਿਆ ਕਿ

“ਦਾਦੀ ਮਾਂ, ਤੂੰ ਸਟਾਰ ਕਦੋਂ ਬਣੇਂਗੀ?” 

ਮੁਕਤੱਕ


ਆਓ ਜਿੰਦਗੀ ਦੀ ਗੱਲ ਕਰਿਏ

ਗਮਾਂ ਦੀ ਛੱਡ ਖੁਸ਼ੀ ਦੀ ਗੱਲ ਕਰਿਏ

ਮੌਤ ਬਰ ਹੱਕ਼ ਹੈ ਆਓਣੀ ਏਕ ਦਿਨ

ਕੱਲ ਦਾ ਕੀ ਹੈ ਹੁਣ ਦੀ ਗੱਲ ਕਰਿਏ.

      
       ਊਹ ਮੇਰੇ ਤੇ ਜਾਂ ਨਿਸਾਰ ਕਰਦਾ ਹੈ
       
       ਭੱਲਾ ਕੋਈ ਏਨਾ ਵੀ ਪਿਆਰ ਕਰਦਾ ਹੈ 
       
      ਦਿਲ ਨੇ ਮਹਸੂਸ ਕਰ ਲਿਆ ਊਸਨੁੰ  
        
      ਊਹ ਮੇਰਾ ਇੰਤਜ਼ਾਰ ਕਰਦਾ ਹੈ. 

       
      ਆਪਣੇ ਬੁੱਲਾਂ ਤੇ ਇਹ ਦੁਆ ਰਖਾਂ 
        
     ਦਿਲ ਵਿਚ ਤੇਰੀ ਹੀ ਬੱਸ ਵਫਾੱ ਰਖਾਂ
       
     ਮੇਰੇ ਜੀਣ ਦੀ ਹਰ ਵਜਹ ਹੈ ਤੂ 
        
     ਕੀੰਵੇ ਖੁਦ ਤੌਂ ਤੇਨੁ ਜੁਦਾ ਰਖਾਂ. 

      
     ਤੂ ਸਾੜੇ ਸੀ ਆਸ਼ਿਆਂ ਕਿੰਨੇ
       
     ਸਾਨੂ ਪੱਤਾ ਹੈ ਕਿਥੇ, ਤੇ ਕਿੰਨੇ
      
     ਮਾਲੀ ਤੌਂ ਪੁੱਛਦੇ ਰਹਿਣਾ 
       
     ਹੋਰ ਸੜਨੇ ਨੇ ਗੁਲਿਸਤਾਂ ਕਿੰਨੇ.

               (ਜਨਾਬ ਬੁਨਿਯਾਦ ਹੁੱਸੈਨ ‘ਜ਼ਹੀਨ’ ਬੀਕਾਨੇਰੀ ਦੀ ਰਚਨਾ ਦਾ ਪੰਜਾਬੀ ਤਰਜ਼ੁਮਾ)