Monday, March 2, 2015

ਡੇਅਰੀ ਪਸ਼ੁ ਕਲਿਆਣ

ਅੱਜਕੱਲ ਖੇਤੀ ਦੇ ਨਾਲ ਡੇਅਰੀ ਪਸ਼ੁ ਪਾਲਣ ਦਾ ਕੱਮ ਬੋਹਤ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ. ਲੇਕਿਨ ਕੁਝ ਲੋਕੀ ਪਸ਼ੂਆਂ ਨੂੰ ਚਲਦੀ-ਫਿਰਦੀ ਫੈਕਟਰੀ ਸਮਝਣ ਦੀ ਭੁੱਲ ਕਰ ਦਿੰਦੇ ਹਨ ਜੋ ਠੀਕ ਨਹੀ ਹੈ. ਇਹ ਪਸੂਆਂ ਦੇ ਕਲਿਆਣ ਵਾਸਤੇ ਬਣਾਏ ਗਾਏ ਕਾਇਦੇ-ਕਾਨੂਨ ਦੀ ਸਰਾਸਰ ਉਲੰਘਨਾ ਹੈ. ਪਸ਼ੂਆਂ ਦੀ ਭਲਾਈ ਬਾਰੇ ਸੋਚਣਾ ਨਾ ਸਿਰਫ਼ ਸਾਡੀ ਸੱਬ ਦੀ ਜਿਮੇਵਾਰੀ ਹੈ ਬਲਕਿ ਇਹ ਕਾਨੂਨ ਸੰਗਤ ਵੀ ਹੈ ਕਿ ਅਸੀਂ ਇੰਨਾ ਨਾਲ ਮਨੁਖਾਂ ਜਿਹਾ ਬਰਤਾਅ ਕਰਿਏ. ਪਸ਼ੁ ਵੀ ਮਨੁਖਾਂ ਦੀ ਤਰਾਂ ਹੀ ਪ੍ਰਸ਼ਿਕ੍ਸ਼ਿਤ ਹੋ ਸਕਦੇ ਹਨ ਅਤੇ ਇਨਾਂ ਵਿਚ ਵੀ ਓੁਸੀ ਤਰਾਂ ਦੱਰਦ ਸਹਨ ਕਰਣ ਦੀ ਖਿਮਤਾ ਹੁੰਦੀ ਹੈ. ਜੇਕਰ ਅਸੀ ਪਸ਼ੂਆਂ ਦੀ ਭਲਾਈ ਤੇ ਜਿਆਦਾ ਧਿਆਨ ਦਿਆਂਗੇ ਤਾਂ ਇਹ ਮਨੁਖਾਂ ਦੀ ਸੇਵਾ ਜਿਆਦਾ ਬੇਹਤਰ ਢੰਗ ਨਾਲ ਕਰ ਸਕਦੇ ਹਨ. ਪਸ਼ੂਆਂ ਦੀ ਭਲਾਈ ਇਕ ਬੋਹਤ ਵੱਡਾ ਵਿਸ਼ਾ ਹੈ ਪਰ ਫੇਰ ਵੀ ਅਸੀਂ ਹੇਠ ਲਿਖੀਆਂ ਗਾਲਾਂ ਤੇ ਧਿਆਨ ਦੇ ਕੇ ਇਨਾਂ ਦੀ ਚੰਗੀ ਦੇਖ-ਭਾਲ ਕਰ ਸਕਦੇ ਹਾਂ.
ਸੰਕਰ ਨੱਸਲ ਪ੍ਰਜਨਨ
          ਅੱਜਕੱਲ ਗਊਆਂ ਤੋਂ ਵਧੇਰਾ ਦੁੱਧ ਲੈਣ ਵਾਸਤੇ ਲੌਕੀ ਬਗੈਰ ਸੋਚਿਆਂ ਸਮਝਿਆਂ ਪਸ਼ੂਆਂ ਵਿਚ ਸੰਕਰ ਪ੍ਰਜਨਨ ਕਰਾ ਰਹੇ ਹਨ, ਜੋ ਠੀਕ ਨਹੀ ਹੈ. ਕਈ ਵਾਰ ਛੋਟੀ ਨੱਸਲ ਦੀ ਗਾਂ ਤੋਂ ਵੱਡੇ ਅਕਾਰ ਦੇ ਵਛਡੂ ਪੈਦਾ ਕੀਤੇ ਜਾਂਦੇ ਹਨ ਜਿਸ ਕਾਰਣ ਪਸ਼ੂਆਂ ਨੂੰ ਭਾਰੀ ਪ੍ਰਸਵ-ਪੀੜ ਝੇਲ੍ਣੀ ਪੈਂਦੀ ਹੈ. ਇਹ ਇਨਾਂ ਵਾਸਤੇ ਜਾਨ-ਲੇਵਾ ਵੀ ਹੋ ਸਕਦਾ ਹੈ. ਘੱਟ ਦੁੱਧ ਦੇਣ ਵਾਲੇ ਦੇਸੀ ਪਸ਼ੂਆਂ ਨੂੰ ਹਟਾ ਕੇ ਜਿਆਦਾ ਦੁੱਧ ਦੇਣ ਵਾਲਿਆਂ ਵਿਦੇਸ਼ੀ ਗਊਆਂ ਨੇ ਲੈ ਲਈ ਹੈ. ਇਹ ਆਰਥਿਕ ਅੱਧਾਰ ਤੇ ਤਾਂ ਠੀਕ ਹੈ ਲੇਕਿਨ ਵਿਦੇਸ਼ੀ ਨੱਸਲ ਦੇ ਪਸ਼ੁ ਭਾਰਤ ਦੇ ਗਰਮ ਮਾਹੌਲ ਦੇ ਅਨੁਕੂਲ ਨਹੀ ਹੁੰਦੇ. ਇਹ ਛੇਤੀ ਹੀ ਬੀਮਾਰ ਹੋ ਜਾਂਦੇ ਹਨ. ਇਸ ਲਈ ਸੰਕਰ ਨੱਸਲ ਦੇ ਪਸ਼ੁ ਤਿਆਰ ਕਰਦੇ ਹੋਏ ਇਨਾਂ ਸਾਰੀਆਂ ਪੱਖਾਂ ਤੇ ਧਿਆਨ ਦੇਣਾ ਲਾਜਿਮੀ ਹੈ.
ਲੰਗੜਾ ਕੇ ਚਲਣਾ
          ਇਹ ਪਸ਼ੂਆਂ ਵਾਸਤੇ ਬੋਹਤ ਹੀ ਦੁੱਖਦਾਈ ਹਾਲਤ ਹੈ. ਪਸ਼ੁ ਕਈ ਕਾਰਨਾ ਤੋਂ ਲੰਗੜਾ ਕੇ ਚਲਦੇ ਹਨ. ਕੁਪੋਸ਼ਣ, ਗਲਤ ਤਰੀਕੇ ਨਾਲ ਹੋਇਆ ਪ੍ਰਜਨਨ ਜਾਂ ਰਹਿਣ ਦੀ ਖਰਾਬ ਜਗਾ ਹੋਣ ਕਰਕੇ ਪਸ਼ੂਆਂ ਦੀ ਇਹ ਹਾਲਤ ਹੋ ਸਕਦੀ ਹੈ. ਪਸ਼ੂਆਂ ਦੇ ਖਾਨ-ਪਾਨ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੇ ਇਨਾਂ ਦਿਆਂ ਹੱਡੀਆਂ ਮਜਬੂਤ ਬਣਿਆ ਰਹਿਣ. ਲਂਗੜਾਪਣ ਜਨਮ-ਜਾਤ ਵਿਕ੍ਰਤੀ ਦੇ ਕਾਰਨ ਵੀ ਹੋ ਸਕਦਾ ਹੈ. ਜੇ ਪਸ਼ੂਆਂ ਨੂੰ ਚਲਨ-ਫਿਰਣ ਵਾਸਤੇ ਪੂਰੀ ਜਗਾਹ ਨਾ ਮਿਲੇ ਤਾਂ ਇਨਾਂ ਦਿਆਂ ਟੰਗਾਂ ਵਿਚ ਵਿਕਾਰ ਆ ਜਾਂਦੇ ਹਨ ਜੋ ਚਲਨ-ਫਿਰਣ ਵਿਚ ਬਾਧਕ ਹੁੰਦੇ ਹਨ. ਪਸ਼ੂਆਂ ਨੂੰ ਇਕ ਜਗਾਹ ਤੋਂ ਦੂਜੀ ਜਗਾਹ ਲੈ ਜਾਂਦੇ ਹੋਏ ਵੀ ਮਾਂਸ-ਪੇਸ਼ਿਆਂ ਵਿਚ ਖਿਚਾਅ ਆ ਸਕਦਾ ਹੈ ਜੋ ਲੰਗੜੇਪਣ ਦਾ ਕਾਰਣ ਬਣ ਸਕਦਾ ਹੈ. ਕਈ ਵਾਰ ਪਸ਼ੂਆਂ ਨੂੰ ਭੱਗਦੜ ਵਿਚ ਵੀ ਸੱਟ ਲੱਗ ਸਕਦੀ ਹੈ. ਇਨਾ ਸਾਰੀਆਂ ਗਲਾਂ ਤੇ ਧਿਆਨ ਦੇ ਕੇ ਪਸ਼ੂਆਂ ਨੂੰ ਲੰਗੜੇਪਣ ਤੋਂ ਬਚਾਇਆ ਜਾ ਸਕਦਾ ਹੈ.
ਥਨੈਲਾ
ਇਹ ਰੋਗ ਪਸ਼ੂਆਂ ਦੇ ਲੇਵੇ ਵਿਚ ਬੈਕਟੀਰਿਆ ਦੇ ਸੰਕ੍ਰਮਣ ਤੋਂ ਹੁੰਦਾ ਹੈ. ਇਸ ਰੋਗ ਦਾ ਫੈਲਾਅ ਪਸ਼ੂਆਂ ਦੀ ਧਾਰ ਕੱਢਦੇ ਵੇਲੇ, ਸਾਫ਼-ਸਫ਼ਾਈ ਦਾ ਧਿਆਨ ਨਾ ਦੇਣ ਕਰਕੇ ਅਤੇ ਸੰਕ੍ਰਮਣ ਵਾਲੀ ਥਾਂ ਤੇ ਮੱਖੀਆਂ ਬੈਠਣ ਨਾਲ ਹੋ ਜਾਂਦਾ ਹੈ. ਇਸ ਬਿਮਾਰੀ ਵਿਚ ਪਸ਼ੁ ਨੂੰ ਬੋਹਤ ਬੇ-ਅਰਾਮੀ ਅਤੇ ਦਰਦ ਮਹਸੂਸ ਹੁੰਦਾ ਹੈ. ਜੇਕਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਜਾਨ-ਲੇਵਾ ਵੀ ਹੋ ਸਕਦਾ ਹੈ.  ਇਸ ਬਿਮਾਰੀ ਦੇ ਕਾਰਨ ਦੁੱਧ ਵਿਚ ਕਾਇਕ ਕੋਸ਼ਿਕਾਵਾਂ ਦੀ ਗਿਣਤੀ ਬੋਹਤ ਜਿਆਦਾ ਵੱਧ ਜਾਂਦੀ ਹੈ ਤੇ ਦੁੱਧ ਪੀਣ ਦੇ ਲਾਇਕ ਨਹੀ ਰਹਿੰਦਾ. ਇਸ ਰੋਗ ਦੇ ਕਾਰਣ ਕਿਸਾਨਾਂ ਨੂੰ ਨਾ ਸਿਰਫ਼ ਆਰਥਿਕ ਹਾਨੀ ਹੁੰਦੀ ਹੈ ਬਲਕਿ ਇਹ ਪਸ਼ੂਆਂ ਦੀ ਭਲਾਈ ਦੇ ਵਿਚ ਵੀ ਬੋਹਤ ਵੱਡਾ ਬਾਧਕ ਹੈ. ਇਹ ਰੋਗ ਆਮਤੌਰ ਤੇ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਵਿਚ ਹੁੰਦਾ ਹੈ. ਦੇਸੀ ਗਊਆਂ ਦੇ ਮੁਕਾਬਲੇ ਵਿਦੇਸ਼ੀ ਗਊਆਂ ਵਿਚ ਇਹ ਬਿਮਾਰੀ ਜਿਆਦਾ ਹੁੰਦੀ ਹੈ.
ਰਹਿਣ-ਸਹਿਣ ਦੀ ਥਾਂ
          ਗਊਆਂ ਦੇ ਰਹਿਣ-ਸਹਿਣ ਵਾਸਤੇ ਅਰਾਮਦਾਈ ਅਸਥਾਨ ਦਾ ਹੋਣਾ ਬੋਹਤ ਜਰੂਰੀ ਹੈ. ਸੰਕਰ ਨੱਸਲ ਦਿਆਂ ਗਊਆਂ ਦਾ ਅਕਾਰ ਵੱਡਾ ਹੋਣ ਕਰਕੇ ਇਨਾ ਨੂੰ ਜਿਆਦਾ ਜਗਾਹ ਦੀ ਲੋੜ ਹੁੰਦੀ ਹੈ. ਸ਼ਹਰੀ ਇਲਾਕੇ ਦੇ ਵਿਚ ਜਗਾਹ ਦੀ ਘਾਟ ਹੋਣ ਕਰਕੇ ਲੌਕੀ ਇਨਾ ਨੂੰ ਤੰਗ ਜਗਾਹ ਤੇ ਹੀ ਰਹਿਣ ਦਿੰਦੇ ਹਨ ਜੋ ਠੀਕ ਨਹੀ ਹੈ. ਇਸ ਬਾਜੋਂ ਪਸ਼ੂਆਂ ਨੂ ਤਣਾਅ ਹੋ ਸਕਦਾ ਹੈ. ਤਣਾਅ ਜਿਆਦਾ ਹੋਣ ਕਰਕੇ ਪਸ਼ੁ ਆਪਸ ਵਿਚ ਲੜਦੇ ਹਨ ਤੇ ਡੇਅਰੀ ਦੀ ਖਿਮਤਾ ਵੀ ਘੱਟ ਜਾਂਦੀ ਹੈ. ਗਾਂ ਨੂੰ ਬੈਠਣ ਅਤੇ ਲੇਟਨ ਵਾਸਤੇ ਪੂਰੀ ਜਗਾਹ ਮਿਲਣੀ ਚਾਹੀਦੀ ਹੈ. ਜਿਆਦਾ ਜਗਾਹ ਮੁਹਇਆ ਕਰਵਾਣ ਵਾਸਤੇ ਪਸ਼ੂਆਂ ਨੂੰ ਸ਼ਹਿਰ ਦੇ ਬਾਹਰ ਖੁਲੇ ਅਸਥਾਨ ਤੇ ਰੱਖਣਾ ਠੀਕ ਰਹਿੰਦਾ ਹੈ. ਤੰਗ ਅਸਥਾਨ ਤੇ ਪਸ਼ੂਆਂ ਨੂੰ ਸਾਅ ਲੈਣਾ ਔਖਾ ਹੁੰਦਾ ਹੈ ਜਿਸ ਕਾਰਣ ਇਹ ਛੇਤੀ ਹੀ ਬੀਮਾਰ ਹੋ ਜਾਂਦੇ ਹਨ. ਗਊਆਂ ਨੂੰ ਹਰ ਰੋਜ਼ ਕੁਝ ਸਮਾਂ ਵਾਸਤੇ ਬਾਹਰ ਘੁਮਾਣ-ਫਿਰਾਣ ਦੀ ਅਜਾਦੀ ਹੋਣੀ ਚਾਹੀਦੀ ਹੈ. ਇਸ ਤਰਾਂ ਪਸ਼ੁ ਸਮਾਜੀ ਤੌਰ ਤੇ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ ਅਤੇ ਇਨਾਂ ਨੂੰ ਕੋਈ ਤਣਾਅ ਵੀ ਨਹੀ ਹੁੰਦਾ. ਬਾਹਰ ਘੁਮਾਣ-ਫਿਰਾਣ ਨਾਲ ਪਸ਼ੂਆਂ ਦਾ ਬਰਤਾਅ ਅਤੇ ਸੇਹਤ ਚੰਗੀ ਰਹਿੰਦੀ ਹੈ.
ਚਾਰਾ ਅਤੇ ਪਾਣੀ
          ਚੰਗੀ ਸੇਹਤ ਵਾਸਤੇ ਚਾਰੇ ਤੇ ਪਾਣੀ ਦੀ ਬੋਹਤ ਅਹ੍ਮੀਅਤ ਹੁੰਦੀ ਹੈ. ਜੇਕਰ ਗਊਆਂ ਨੂੰ ਖਾਣ ਜੋਗ ਪੂਰਾ ਚਾਰਾ ਅਤੇ ਪਾਣੀ ਨਾ ਮਿਲੇ ਤਾਂ ਇਨਾਂ ਨੂੰ ਕੁਪੋਸ਼ਣ ਹੋ ਸਕਦਾ ਹੈ. ਇਸ ਤਰਾਂ ਇਨਾਂ ਦੀ ਉਤਪਾਦਨ ਖਿਮਤਾ ਵੀ ਘੱਟ ਜਾਂਦੀ ਹੈ. ਕੁਝ ਲੌਕੀ ਚਾਰੇ ਦੀ ਘਾਟ ਹੋਣ ਤੋਂ ਬਾਅਦ ਆਪਣੀ ਗਊਆਂ ਨੂੰ ਬਾਹਰ ਖੁਲਾ ਛੱੜ ਦਿੰਦੇ ਹਨ ਜੋ ਠੀਕ ਨਹੀ ਹੈ.  ਇਹ ਗਊਆਂ ਅਵਾਰਾ ਘੁਮਦੇ ਹੋਈਏ ਜਹਰੀਲੀ ਅਤੇ ਖਰਾਬ ਚੀਜਾਂ ਖਾ ਸਕਦੀਆਂ ਹਨ ਜੋ ਇਨਾ ਦੀ ਸੇਹਤ ਵਾਸਤੇ ਠੀਕ ਨਹੀ ਹੁੰਦਾ. ਅਜਕਲ ਲੌਕੀ ਸਬਜੀਆਂ ਅਤੇ ਫਲਾਂ ਦੇ ਛਿਲਕੇ ਘੱਰ ਤੋਂ ਬਾਹਰ ਸੁੱਟ ਦਿੰਦੇ ਹਨ. ਗਊਆਂ ਭੁੱਖ ਦੇ ਕਾਰਣ ਇਨਾਂ ਨੂੰ ਖਾ ਲੈਂਦੀਆਂ ਹਨ. ਪੋਲਿਥੀਨ ਦੀ ਥੈਲੀਆਂ ਇਨਾਂ ਦੇ ਢਿੱਡ ਵਿਚ ਜਾ ਕੇ ਭੋਜਨ ਨਲੀ ਦਾ ਰਸਤਾ ਰੋਕ ਦਿੰਦੀਆਂ ਹਨ ਜਿਸ ਕਾਰਣ ਇਨਾਂ ਦੀ ਜਾਨ ਵੀ ਜਾ ਸਕਦੀ ਹੈ. ਲੋਕਾਂ ਨੂੰ ਚਾਹੀਦਾ ਹੈ ਕਿ ਊਹ ਆਪਣੀ ਗਾਂ ਵਾਸਤੇ ਚਾਰੇ ਦਾ ਪ੍ਰਬੰਧ ਆਪਣੇ ਘੱਰ ਵਿਚ ਹੀ ਕਰਣ. ਕਈ ਵਾਰ ਪਸ਼ੁ ਪਿਆਸ ਬੁਝਾਣ ਵਾਸਤੇ ਘੱਰ ਤੋਂ ਬਾਹਰ ਹੀ ਪੋਖ਼ਰ ਜਾਂ ਨਾਲੀ ਦਾ ਗੰਦਾ ਪਾਣੀ ਪੀ ਲੈਂਦੇ ਹਨ ਜੋ ਇਨਾਂ ਨੂੰ ਬੀਮਾਰ ਕਰ ਸਕਦਾ ਹੈ. ਪਸ਼ੂਆਂ ਦੇ ਬੇਹਤਰ ਸੱਵਾਸਥ ਅਤੇ ਭਲਾਈ ਵਾਸਤੇ ਇਹ ਜਰੂਰੀ ਹੈ ਕਿ ਇਨਾਂ ਨੂੰ ਪੀਣ ਵਾਸਤੇ ਸਾਫ਼-ਸੁਥਰਾ ਪਾਣੀ ਮੁਹਇਆ ਕਰਾਇਆ ਜਾਏ.
ਸੰਕਰ ਵਛਡੂ
          ਸੰਕਰ ਨੱਸਲ ਦੀ ਗਾਂ ਤੋਂ ਪੈਦਾ ਹੋਣ ਵਾਲੇ ਨਰ ਵਛਡੂ ਦੀ ਅਜਕਲ ਕੋਈ ਵਰਤੋਂ ਨਹੀ ਹੁੰਦੀ ਜਿਸ ਕਰਕੇ ਲੌਕੀ ਇਨਾਂ ਨੂੰ ਸੜਕਾਂ ਤੇ ਅਵਾਰਾ ਹੀ ਛੱੜ ਦਿੰਦੇ ਹਨ. ਘੱਰ ਤੋਂ ਬਾਹਰ ਇਨਾਂ ਨੂੰ ਕੁੱਝ ਖਾਣ-ਪੀਣ ਵਾਸਤੇ ਨਹੀ ਮਿਲਦਾ. ਸੋਚਣ ਜੋਗ ਹੈ ਕਿ ਇਹ ਵਛਡੂ ਵੀ ਹੋਰ ਪਸ਼ੂਆਂ ਦੀ ਤਰਾਂ ਬੇਹਤਰ ਦੇਖਭਾਲ ਦਾ ਹੱਕ ਰਖਦੇ ਹਨ. ਡੇਅਰੀ  ਕਿਸਾਨ ਇਨਾਂ ਨੂੰ ਬੇਕਾਰ ਸਮਝ ਕੇ ਕੁੱਝ ਵੀ ਖਾਣ ਵਾਸਤੇ ਨਹੀ ਦਿੰਦੇ ਹਨ.  ਕੁੱਝ ਲੌਕੀ ਇਨਾਂ ਨੂੰ ਫੱੜ ਕੇ ਬੂਚੱੜਖਾਨੇ ਤੇ ਛੱੜ ਦਿੰਦੇ ਹਨ.  ਇਹ ਸੱਬ ਆਰਥਿਕ ਅਧਾਰ ਤੇ ਹੀ ਕੀਤਾ ਜਾਂਦਾ ਹੈ.  ਇਨਾਂ ਵਛੜੁਆਂ ਦੀ ਬੇਹਤਰ ਦੇਖ-ਭਾਲ ਵਾਸਤੇ ਇਨਾਂ ਨੂੰ ਗਊਸ਼ਾਲਾ ਵਿਚ ਭੇਜ ਦੇਣਾ ਚਾਹੀਦਾ ਹੈ. ਪ੍ਰਜਨਨ ਦੇ ਸਮਾਂ ਤੇ ਚੁਨਿੰਦਾ ‘ਵੀਰਐ’ ਇਸਤੇਮਾਲ ਕਰਣਾ ਚਾਹੀਦਾ ਹੈ ਤਾਂ ਜੇ ਮਾਦਾ ਵਛੜੂ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਏ.  ਕੁੱਝ ਵਛੜੁਆਂ ਨੂੰ ਪ੍ਰਜਨਨ ਵਾਸਤੇ ਉਨ੍ਨਤ ਸਾੰਡ ਵੀ ਬਣਾਇਆ ਜਾ ਸਕਦਾ ਹੈ ਜਾਂ ਇਨਾਂ ਨੂੰ ਬਧਿਆ ਕਰਕੇ ਡੇਅਰੀ ਦੇ ਕੱਮਾਂ ਜਿਵੇਂ ਚਾਰਾ ਜਾਂ ਗੋਬਰ ਢੋਣ ਵਾਸਤੇ ਲਗਾਇਆ ਜਾ ਸਕਦਾ ਹੈ.
ਪਸ਼ੁ ਪਰਿਵਹਨ
          ਪਸ਼ੂਆਂ ਨੂੰ ਅੱਕਸਰ ਇਕ ਅਸਥਾਨ ਤੋਂ ਦੂਜੇ ਅਸਥਾਨ ਲਈ ਲੈ ਜਾਂਦੇ ਹੋਏ ਇਨਾਂ ਦੀ ਭਲਾਈ ਦਾ ਧਿਆਨ ਨਹੀ ਰਖਿਆ ਜਾਂਦਾ, ਜੋ ਠੀਕ ਨਹੀ ਹੈ. ਜਰੂਰਤ ਤੋਂ ਜਿਆਦਾ ਮਵੇਸ਼ੀਆਂ ਨੂੰ ਅੱਕਸਰ ਛੋਟੀ ਗੱਡੀ ਜਾਂ ਟ੍ਰੱਕ ਵਿਚ ਜਬਰਦੱਸਤੀ ਲੱਦ ਕੇ ਭੇਜਿਆ ਜਾਂਦਾ ਹੈ. ਸਫ਼ਰ ਦੇ ਦੌਰਾਨ ਇਨਾਂ ਮਵੇਸ਼ੀਆਂ ਨੂੰ ਸੱਟ ਲੱਗ ਸਕਦੀ ਹੈ. ਕਈ ਵਾਰ ਜਿਆਦਾ ਥਕਾਵਟ ਕਰਕੇ ਇਹ ਚਲਨ-ਫਿਰਣ ਦੇ ਲਾਇਕ ਨਹੀ ਰਹਿੰਦੇ, ਜਾਂ ਇਨਾਂ ਦੀ ਮੌਤ ਹੋ ਜਾਂਦੀ ਹੈ. ਲੰਬੇ ਸਫ਼ਰ ਦੇ ਦੌਰਾਨ ਪਸ਼ੂਆਂ ਨੂੰ ਨਾ ਸਿਰਫ਼ ਅਰਾਮ ਦੇਣਾ ਜਰੂਰੀ ਹੈ ਬਲਕਿ ਇਨਾਂ ਦੇ ਵਾਸਤੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਣਾ ਵੀ ਲਾਜਿਮੀ ਹੈ. ਸਾਡੇ ਦੇਸ਼ ਵਿਚ ਪਸ਼ੁ ਭਲਾਈ ਵਾਸਤੇ ਬੋਹਤ ਕਾਇਦੇ-ਕਾਨੂਨ ਹਨ ਪਰ ਇਨਾਂ ਤੇ ਸਖਤੀ ਨਾਲ ਅਮਲ ਨਹੀ ਕੀਤਾ ਜਾਂਦਾ. ਨਤੀਜਤਨ ਪਸ਼ੂਆਂ ਨੂੰ ਬੋਹਤ ਦੁੱਖ ਝੇਲਣਾ ਪੈਂਦਾ ਹੈ. ਪਸ਼ੂਆਂ ਨੂੰ ਢੋਣ ਵਾਲੀ ਗੱਡੀ ਵਿਚ ਖੁੱਲੀ ਜਗਾਹ ਹੋਣੀ ਚਾਹੀਦੀ ਹੈ ਤਾਂ ਜੇ ਪਸ਼ੂਆਂ ਨੂੰ ਕੋਈ ਬੇ-ਅਰਾਮੀ ਨਾ ਹੋਵੇ.
ਦੁੱਧ ਦੀ ਚੁਵਾਈ
ਦੁੱਧ ਦੀ ਚੁਵਾਈ ਠੀਕ ਢੰਗ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੇ ਪਸ਼ੂਆਂ ਨੂੰ ਕੋਈ ਤੱਕਲੀਫ਼ ਨਾ ਹੋਵੇ. ਜੇ ਚੁਵਾਈ ਦੇ ਸਮਾਂ ਤੇ ਪਸ਼ੁ ਨੂੰ ਕੋਈ ਤਣਾਅ ਨਾ ਹੋਵੇ ਤਾਂ ਇਹ ਜਿਆਦਾ ਦੁੱਧ ਦਿੰਦਾ ਹੈ. ਚੁਆਈ ਤੋਂ ਪਹਿਲਾ ਪਸ਼ੁ ਦੇ ਲੇਵੇ ਦੀ ਸਫ਼ਾਈ ਬੋਹਤ ਜਰੂਰੀ ਹੈ ਤਾਂ ਜੇ ਥਨੈਲਾ ਰੋਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ. ਅੱਜਕਲ ਮਸ਼ੀਨਾ ਨਾਲ ਦੁੱਧ ਛੇਤੀ ਕੱਡਿਆ ਜਾਂਦਾ ਹੈ ਜੋ ਪਸ਼ੁ ਵਾਸਤੇ ਆਰਾਮਦਾਈ ਹੁੰਦਾ ਹੈ. ਹੱਥਾਂ ਨਾਲ ਦੁੱਧ ਕੱਡਣ ਵਿਚ ਜਿਆਦਾ ਦੇਰ ਲਗਦੀ ਹੈ ਜਿਸ ਕਾਰਣ ਪਸ਼ੂਆਂ ਨੂੰ ਤਣਾਅ ਵੀ ਹੋ ਸਕਦਾ ਹੈ.
ਬੇਹਤਰ ਪਸ਼ੁ ਪ੍ਰਬੰਧਨ
          ਭਾਰਤ ਵਿਚ ਪਸ਼ੂਆਂ ਦਿਆਂ ਬੋਹਤ ਨਸਲਾਂ ਮਿਲਦੀਆਂ ਹਨ ਜੋ ਆਪਣੇ-ਆਪਣੇ ਇਲਾਕੇ ਅਤੇ ਮਾਹੌਲ ਦੇ ਮੁਤਾਬਿਕ ਅਨੁਕੂਲ ਹੁੰਦੀਆਂ ਹਨ. ਕੋਈ ਨੱਸਲ ਜਿਆਦਾ ਦੁੱਧ ਦਿੰਦੀ ਹੈ ਤੇ ਕੋਈ ਖੇਤੀਬਾੜੀ ਦਾ ਕੱਮ ਕਰਨ ਵਿਚ ਫ਼ਾਇਦੇਮੰਦ ਹੁੰਦੀ ਹੈ. ਸਾਨੂੰ  ਆਪਣੀ ਜਰੂਰਤ ਦੇ ਮੁਤਾਬਿਕ ਇਨਾਂ ਨੱਸਲਾਂ ਦਾ ਇੰਤ੍ਖਾਬ ਕਰਣਾ ਚਾਹੀਦਾ ਹੈ. ਗਰਮ ਇਲਾਕੇ ਦੇ ਪਸ਼ੂਆਂ ਨੂੰ ਗਰਮ ਜਗਾਹ ਤੇ ਅਤੇ ਠੰਡੇ ਇਲਾਕੇ ਦੇ ਪਸ਼ੂਆਂ ਨੂੰ ਠੰਡੇ ਅਸਥਾਨਾਂ ਤੇ ਹੀ ਰਖਣਾ ਚਾਹੀਦਾ ਹੈ. ਜੇਕਰ ਇਸ ਤਰਾਂ ਨਾ ਕੀਤਾ ਜਾਏ ਤਾਂ ਪਸ਼ੂਆਂ ਦੇ ਸਵਾਸਥ ਤੇ ਬੁਰਾ ਪ੍ਰਭਾਅ ਹੁੰਦਾ ਹੈ. ਡੇਅਰੀ ਕਿਸਾਨਾਂ ਨੂੰ ਆਪਣੀ ਲੋੜ ਦੇ ਮੁਤਾਬਿਕ ਹੀ ਨੱਸਲ ਦਾ ਚੁਣਾਅ ਕਰਣਾ ਚਾਹੀਦਾ ਹੈ. ਇਸੀ ਤਰਾਂ ਸੰਕਰ ਪ੍ਰਜਨਨ ਕਰਵਾਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਆਦਾ ਦੁੱਧ ਲੈਣ ਦੇ ਲਾਲਚ ਵਿਚ ਊਸ ਨੱਸਲ ਨੂੰ ਖਰਾਬ ਤਾਂ ਨਹੀ ਕਰ ਰਹੇ! ਪਸ਼ੂਆਂ ਤੋਂ ਜਿਆਦਾ ਪੈਦਾਵਾਰ ਲੈਣ ਵਾਸਤੇ ਇਨਾਂ ਦਾ ਪ੍ਰਜਨਨ ਇਕ ਹੀ ਨੱਸਲ ਵਿਚ ਕਰਾਣਾ ਚਾਹੀਦਾ ਹੈ.
ਪਸ਼ੂਆਂ ਦੇ ਸੀੰਗ ਕੱਟਦੇ ਹੋਏ ਬੋਹਤ ਦੱਰਦ ਹੁੰਦਾ ਹੈ ਜਿਸ ਕਾਰਣ ਇਨਾਂ ਨੂੰ ਤਣਾਅ ਵੀ ਹੋ ਸਕਦਾ ਹੈ. ਬਗੈਰ ਸੀਂਗਾਂ ਵਾਲੇ ਪਸ਼ੁ ਆਪਸ ਵਿਚ ਲੜ ਨਹੀ ਸਕਦੇ ਅਤੇ ਇਨਾਂ ਨੂੰ ਸੱਟ ਲਗਣ ਦਾ ਡਰ ਵੀ ਨਹੀ ਹੁੰਦਾ. ਸੀੰਗ ਹਟਾਣ ਦਾ ਕੱਮ ਵਛਡੂ ਦੇ ਪੈਦਾ ਹੋਣ ਦੇ ਇਕ ਮਹੀਨੇ ਦੇ ਅੰਦਰ ਕਰ ਲੈਣਾ ਚਾਹੀਦਾ ਹੈ. ਪਸ਼ੂਆਂ ਨੂੰ ਟੀਕੇ ਲਗਾਨ ਦਾ ਕੱਮ ਵੀ ਕਿਸੇ ਚੰਗੇ ਵੇਟੇਰੀਨਰੀ ਡਾਕਟਰ ਦੀ ਭਾਲ ਨਾਲ ਹੀ ਕਰਣਾ ਚਾਹੀਦਾ ਹੈ. ਪਸ਼ੂਆਂ ਨੂੰ ਠੀਕ ਸਮਾਂ ਤੇ ਚਾਰਾ ਅਤੇ ਪਾਣੀ ਮਿਲਣਾ ਜਰੂਰੀ ਹੈ ਤਾਂ ਜੇ ਇਨਾਂ ਦੀ ਉਤਪਾਦਕਤਾ ਵਿਚ ਕੋਈ ਕਮੀ ਨਾ ਆਵੇ. ਪਸ਼ੂਆਂ ਨੂੰ ਧੁੱਪ ਅਤੇ ਛਾਂ ਦੀ ਲੋੜ ਵੀ ਮਨੁਖ ਦੀ ਤਰਾਂ ਹੀ ਹੁੰਦੀ ਹੈ. ਇਸ ਲਈ ਇਨਾਂ ਨੂੰ ਜਿਆਦਾ ਧੁੱਪ ਅਤੇ ਛਾਂ ਤੋਂ ਵੀ ਬਚਾਣਾ ਜਰੂਰੀ ਹੈ. ਅੱਜਕੱਲ ਕਈ ਲੌਕੀ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਅਵਾਰਾ ਛੱੜ ਦਿੰਦੇ ਹਨ, ਜਿਥੇ ਇਨਾਂ ਨੂੰ ਕਈ-ਕਈ ਦਿਨ ਤੱਕ ਭੂੱਖੇ ਰਹਿਣਾ ਪੈਂਦਾ ਹੈ. ਖੁਰਾਕ ਨਾ ਮਿਲਣ ਕਾਰਣ ਇਹ ਪਸ਼ੁ ਤਣਾਅ ਵਿਚ ਆਨ ਕਾਰਣ  ਇਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਹਨ. ਇਨਾਂ ਪਸ਼ੂਆਂ ਨੂੰ ਬੇਹਤਰ ਚਾਰਾ ਮੁਹਇਆ ਕਰਵਾਣ ਵਾਸਤੇ ਨਜਦੀਕੀ ਗਾਓੁਸ਼ਾਲਾ ਵਿਚ ਭੇਜ ਦੇਣਾ ਚਾਹਿਦਾ ਹੈ.

ਮੁਕਦੀ ਗਲ ਇਹ ਹੈ ਕਿ ਪਸ਼ੂਆਂ ਦੀ ਬੇਹਤਰ ਭਲਾਈ ਕਰਣ ਨਾਲ ਇਹ ਮਨੁਖਤਾ ਦੀ ਚੰਗੀ ਤਰਾਂ ਸੇਵਾ ਕਰ ਸਕਦੇ ਹਨ.

Tuesday, November 25, 2014

ਸੇਹਤਮੰਦ ਹੈ ਓਰਗੈਨਿਕ ਦੁੱਧ


ਓਰਗੈਨਿਕ ਡੇਅਰੀ ਇਕ ਅਜੇਹਾ ਫਾਰਮਿੰਗ ਸਿੱਸਟਮ ਹੈ ਜਿਸ ਵਿਚ ਪਸ਼ੂਆਂ ਨੂੰ ਕੇਮਿਕਲ, ਦਵਾਇਆਂ ਅਤੇ ਹਾਰਮੋਨਾਂ ਦੇ ਬੁਰੇ ਪ੍ਰਭਾਅ ਤੋਂ ਦੂਰ ਰਖਿਆ ਜਾਂਦਾ ਹੈ. ਦੁਧਾਰੂ ਪਸ਼ੂਆਂ ਨੂੰ ਖਿਲਾਏ ਜਾ ਰਹੇ ਚਾਰੇ ਦੀ ਪੈਦਾਵਾਰ ਕਰਦੇ ਹੋਏ ਕਿਸੀ ਕੇਮਿਕਲ ਖਾਦ ਜਾਂ ਕੀੜੇ ਮਾਰਣ ਵਾਲੀ ਦਵਾ ਦਾ ਇਸਤੇਮਾਲ ਨਹੀ ਹੋਣਾ ਚਾਹੀਦਾ. ਕੁੱਝ ਡੇਅਰੀ ਕਿਸਾਨ ਪਸ਼ੂਆਂ ਦਾ ਦੁੱਧ ਵਧਾਣ ਵਾਸਤੇ ਹਾਰਮੋਨ ਦੇ ਟੀਕੇ ਦਾ ਇਸਤੇਮਾਲ ਕਰਦੇ ਹਨ, ਜੋ ਠੀਕ ਨਹੀ ਹੈ ਕਿਓੰਕਿ ਓਰਗੈਨਿਕ ਦੁੱਧ ਦੀ ਪੈਦਾਵਾਰ ਵਾਸਤੇ ਇਹ ਸਬ ਚੀਜ਼ਾਂ ਪ੍ਰਤਿਬੰਧਿਤ ਹਨ. ਅੱਜਕਲ ਸ਼ਹਿਰਾਂ ਵਿਚ ਪਸ਼ੂਆਂ ਨੂੰ ਰਹਿਣ ਵਾਸਤੇ ਬੋਹਤ ਹੀ ਘੱਟ ਥਾਂ ਮਿਲਦੀ ਹੈ, ਜਿਥੇ ਇਨਾਂ ਨੂੰ ਚਲਨ-ਫਿਰਣ ਵਿਚ ਬਡੀ ਤਕਲੀਫ਼ ਹੁੰਦੀ ਹੈ. ਇਥੇ ਦੁੱਧ ਦੀ ਪੈਦਾਵਾਰ ਇਕ ਫੈਕਟਰੀ ਦੀ ਤਰਾਂ ਕੀਤੀ ਜਾਂਦੀ ਹੈ. ਇਹ ਮੋਡਰਨ ਡੇਅਰੀਆਂ ਪਸ਼ੂਆਂ ਦੇ ਕਲੀਆਣ ਬਾਰੇ ਕੁੱਝ ਵੀ ਨਹੀ ਸੋਚਦਿਆਂ ਹਨ. ਇਨਾਂ ਨੂੰ ਤਾਂ ਸਿਰਫ਼ ਦੁੱਧ ਦੀ ਪੈਦਾਵਾਰ ਨਾਲ ਹੀ ਸਰੋਕਾਰ ਹੁੰਦਾ ਹੈ. ਲੇਕਿਨ ਓਰਗੈਨਿਕ ਡੇਅਰੀ ਵਿਚ ਪਸ਼ੂਆਂ ਨੂੰ ਚਲਦੇ-ਫਿਰਦੇ ਚਾਰਾ ਚਰਣ ਦੀ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ. ਇਹ ਸਚ ਹੈ ਕਿ ਓਰਗੈਨਿਕ ਡੇਅਰੀ ਦੇ ਕਿਸੇ ਵੀ ਪਸ਼ੁ ਨੂੰ ਬੀਮਾਰ ਹੋਣ ਤੇ ਕੋਈ ਏਨਟੀਬਾਯੋਟਿਕ ਦਵਾ ਨਹੀ ਦਿੱਤੀ ਜਾਂਦੀ ਕਿਓਂਕਿ ਇਹ ਦਵਾ ਦੁੱਧ ਵਿਚ ਵੀ ਆ ਸਕਦੀ ਹੈ. ਇਹ ਵਖਰੀ ਗੱਲ ਹੈ ਕਿ ਚਰਾਗਾਹ ਦੇ ਵਿਚ ਚਰਣ ਵਾਲਿਆਂ ਗਊਆਂ ਨੂੰ ਬਿਮਾਰੀ ਬੋਹਤ ਘੱਟ ਹੁੰਦੀ ਹੈ. ਜੇਕਰ ਫੇਰ ਵੀ ਜਰੂਰੀ ਹੋਵੇ ਤਾਂ ਇਨਾਂ ਨੂੰ ਹੋਮਿਓਪੈਥਿਕ ਦਵਾ ਦਿੱਤੀ ਜਾ ਸਕਦੀ ਹੈ ਤਾਂ ਜੇ ਇਨਾਂ ਦੇ ਦੁੱਧ ਦੀ ਕਵਾਲਿਟੀ ਵਧਿਆ ਬਣੀ ਰਹੇ. ਓਰਗੈਨਿਕ ਡੇਅਰੀ ਫਾਰਮਿੰਗ ਵਿਚ ਪਰਿਆਵਰਣ ਦਾ ਵੀ ਪੂਰਾ ਧਿਆਨ ਰਖਿਆ ਜਾਂਦਾ ਹੈ. ਪਸ਼ੂਆਂ ਦੇ ਮੱਲ-ਮੂਤਰ ਤੋਂ ਬਣੀ ਖਾਦ ਦਾ ਇਸਤੇਮਾਲ ਚਾਰਾ ਫ਼ਸਲ ਉਗਾਣ ਵਾਸਤੇ ਕੀਤਾ ਜਾਂਦਾ ਹੈ ਤਾਂ ਜੇ ਮਿੱਟੀ ਦੇ ਪੋਸ਼ਕ ਤੱਤ ਪੌਧਿਆਂ ਤੇ ਪਸ਼ੂਆਂ ਦੇ ਦਰਮਿਆਨ ਇਸਤੇਮਾਲ ਹੁੰਦੇ ਰਹਿਣ.
          ਓਰਗੈਨਿਕ ਦੁੱਧ ਦਾ ਉਤਪਾਦਨ ਮਹੰਗਾ ਜਰੂਰ ਹੈ ਕਿਓੰਕਿ ਹਰ ਇਕ ਗਾਂ ਵਾਸਤੇ ਜਿਆਦਾ ਚਰਾਗਾਹ ਵਾਲੀ ਧਰਤੀ ਦੀ ਲੋੜ ਪੈਂਦੀ ਹੈ. ਇਨਾਂ ਗਊਆਂ ਨੂੰ ਖਾਣ ਵਾਸਤੇ ਫਲੀਦਾਰ ਪੌਧੇਆਂ ਦਾ ਜਿਆਦਾ ਚਾਰਾ ਮਿਲਦਾ ਹੈ ਜਿਸ ਕਰਕੇ ਇਨਾਂ ਵਿਚ ਨਾਈਟ੍ਰੋਜਨ ਦਾ ਸੰਤੁਲਨ ਵਧਿਆ ਰਹਿੰਦਾ ਹੈ. ਗਊਆਂ ਤੋਂ ਓਰਗੈਨਿਕ ਦੁੱਧ ਦਾ ਉਤਪਾਦਨ ਸ਼ੁਰੂ ਕਰਨ ਵਾਸਤੇ ਇਨਾਂ ਨੂੰ ਸਾਲ ਭੱਰ ਤਕ ਕੇਮਿਕਲ ਖਾਦ ਅਤੇ ਕੀੜੇ ਮਾਰ ਦਵਾ ਤੋਂ ਮੁਕਤ ਚਾਰਾ ਹੀ ਦਿੱਤਾ ਜਾਂਦਾ ਹੈ. ਇਨਾਂ ਗਊਆਂ ਨੂੰ ਅੰਗਰੇਜੀ ਦਵਾਇਆਂ ਅਤੇ ਹਾਰਮੋਨਾਂ ਤੋਂ ਵੀ ਅਲਗ ਰਖਿਆ ਜਾਂਦਾ ਹੈ. ਮੋਡਰਨ ਡੇਅਰੀ ਫਾਰਮ ਦੇ ਮੁਕਾਬਲੇ ਓਰਗੈਨਿਕ ਡੇਅਰੀ ਫਾਰਮ ਵਿਚ ਪਸ਼ੂਆਂ ਦੀ ਤਾਦਾਦ ਘੱਟ ਹੁੰਦੀ ਹੈ ਕਿਓਂਕਿ ਜਿਆਦਾ ਭੀੜ ਵਿਚ ਪਸ਼ੂਆਂ ਨੂੰ ਤਣਾਅ ਹੋ ਸਕਦਾ ਹੈ. ਮੁਕਦੀ ਗੱਲ ਇਹ ਹੈ ਕਿ ਓਰਗੈਨਿਕ ਡੇਅਰੀ ਫਾਰਮ ਵਿਚ ਪਸ਼ੂਆਂ ਵਾਸਤੇ ਜਿਆਦਾ ਖਰਚੇ ਕਰਨੇ ਪੈਂਦੇ ਹਨ. ਓਰਗੈਨਿਕ ਡੇਅਰੀ ਪ੍ਰਬੰਧਨ ਦੇ ਬੇਹਤਰ ਹੋਣ ਕਰਕੇ ਉਤਪਾਦਿਤ ਦੁੱਧ ਦੀ ਕਵਾਲਿਟੀ ਵੀ ਵਧਿਆ ਹੁੰਦੀ ਹੈ ਕਿਓਂਕਿ ਦੁੱਧ ਵਿਚ ਕਾਇਕ ਕੋਸ਼ਿਕਾਂਵਾਂ ਦੀ ਗਿਣਤੀ ਬੋਹਤ ਹੀ ਘੱਟ ਹੁੰਦੀ ਹੈ.  ਓਰਗੈਨਿਕ ਦੁੱਧ ਵਿਚ ਆਮ ਦੁੱਧ ਦੇ ਮੁਕਾਬਲੇ ਦੋ ਤੋਂ ਤੀਨ ਗੁਣਾ ਜਿਆਦਾ ਏੰਟੀਓਕ੍ਸਿਡੇੰਟ ਹੁੰਦੇ ਹਨ. ਇਸ ਵਿਚ ਕੰਜੂਗੇਟਿੜ ਲੀਨੋਲੀਕ ਐਸਿਡ ਵੀ ਵਧੇਰੇ ਮਾਤਰਾ ਵਿਚ ਹੁੰਦਾ ਹੈ ਜੋ ਸਾਡੇ ਸ਼ਰੀਰ ਦੇ ਮੇਟਾਬੋਲਿਜ੍ਮ ਨੂੰ ਬੇਹਤਰ ਕਰਦਾ ਹੈ. ਇਸ ਦੇ ਨਾਲ ਸਾਡੇ ਪਠੇਆਂ ਦਾ ਵਿਕਾਸ ਹੁੰਦਾ ਹੈ ਅਤੇ ਇਹ ਬੀਮਾਰੀਆਂ ਤੋਂ ਲਡਣ ਦੀ ਖਿਮਤਾ ਵਿਚ ਵੀ ਵਾਧਾ ਕਰਦਾ ਹੈ. ਇਹ ਕੋਲੇਸਟੀਰੋਲ ਅਤੇ ਏਲਰਜੀ ਨੂੰ ਘੱਟ ਰਖਦਾ ਹੈ. ਮਨੁਖ ਦਾ ਸ਼ਰੀਰ ਕੰਜੂਗੇਟਿੜ ਲੀਨੋਲੀਕ ਐਸਿਡ ਨਹੀ ਬਣਾ ਸਕਦਾ, ਲੇਕਿਨ ਇਹ ਓਰਗੈਨਿਕ ਦੁੱਧ ਤੋਂ ਅਸਾਨੀ ਨਾਲ ਪ੍ਰਾਪਤ ਹੋ ਸਕਦਾ ਹੈ. ਚਰਾਗਾਹਾਂ ਦੇ ਵਿਚ ਚਰਣ ਵਾਲਿਆਂ ਗਊਆਂ ਦੇ ਦੁੱਧ ਵਿਚ ਪੰਜ ਸੌ ਫੀਸਦੀ ਜਿਆਦਾ ਕੰਜੂਗੇਟਿੜ ਲੀਨੋਲੀਕ ਐਸਿਡ ਮਿਲਦਾ ਹੈ. ਕੰਜੂਗੇਟਿੜ ਲੀਨੋਲੀਕ ਐਸਿਡ ਕੈੰਸਰ ਦੇ ਇਲਾਜ ਵਿਚ ਬਹੁਤ ਫਾਇਦੇਮੰਦ ਹੈ.
          ਯੂ.ਕੇ. ਦੇ ਵਿਚ ਹੋਈ ਰਿਸਰਚ ਤੋਂ ਪਤਾ ਚਲਿਆ ਹੈ ਕਿ ਓਰਗੈਨਿਕ ਦੁੱਧ ਵਿਚ ਓਮੇਗਾ-3 ਵਰਗੇ ਫਾਇਦੇਮੰਦ ਫੈਟੀ ਐਸਿਡ ਵਧੇਰੇ ਮਾਤਰਾ ਵਿਚ ਮਿਲਦੇ ਹਨ. ਯੂਰੋਪ ਦੇ ਵਿਚ ਹੋਈ ਇਕ ਦੂਜੀ ਰਿਸਰਚ ਤੋਂ ਪਤਾ ਚਲਦਾ ਹੈ ਕਿ ਜੇਹੜੀ ਮਾਤਾਵਾਂ ਨੇ ਓਰਗੈਨਿਕ ਦੁੱਧ ਪੀਤਾ ਸੀ, ਉਨਾਂ ਦੇ ਦੁੱਧ ਵਿਚ ਪੰਜਾਅ ਫੀਸਦੀ ਜਿਆਦਾ ਕੰਜੂਗੇਟਿੜ ਲੀਨੋਲੀਕ ਐਸਿਡ ਮਿਲਿਆ.  ਇਸ ਬਾਰੇ ਇਕ ਹੋਰ ਰਿਸਰਚ ਤੋਂ ਪਤਾ ਚਲਿਆ ਹੈ ਕਿ ਇਸ ਦੁੱਧ ਵਿਚ ਪੋਸ਼ਕ ਤੱਤ ਜਿਆਦਾ ਹੁੰਦੇ ਹਨ. ਓਰਗੈਨਿਕ ਦੁੱਧ ਪੀਣ ਨਾਲ ਦਿਲ ਦੀ ਬਿਮਾਰੀਆਂ ਵੀ ਘੱਟ ਹੋ ਜਾਂਦੀਆਂ ਹਨ. ਇਸ ਦੁੱਧ ਤੋਂ ਵਧੇਰੇ ਫ਼ਾਇਦੇ ਲੈਣ ਵਾਸਤੇ ਇਹ ਜਰੂਰੀ ਹੈ ਕਿ ਗਊਆਂ ਨੂੰ ਐਸੀ ਘਾੱਅ ਖਿਲਾਈ ਜਾਏ, ਜਿਸ ਵਿਚ ਓਮੇਗਾ-3 ਫੈਟੀ ਐਸਿਡ ਜਿਆਦਾ ਹੋਣ. ਓਰਗੈਨਿਕ ਦੁੱਧ ਵਿਚ  ਓਮੇਗਾ-3 ਫੈਟੀ ਐਸਿਡ 60 ਫੀਸਦੀ ਜਿਆਦਾ ਅਤੇ ਓਮੇਗਾ-6 ਫੈਟੀ ਐਸਿਡ 25 ਫੀਸਦੀ ਘੱਟ ਹੁੰਦਾ ਹੈ. ਜਿਆਦਾਤਰ ਵਿਗਿਆਨਿਕਾਂ ਦਾ ਮੱਤ ਹੈ ਕਿ ਓਮੇਗਾ-3 ਫੈਟੀ ਐਸਿਡ ਸੇਹਤ ਵਾਸਤੇ ਬੋਹਤ ਫਾਇਦੇਮੰਦ ਹਨ ਪਰ ਓਹ ਖੁਰਾਕ ਵਿਚੋਂ ਓਮੇਗਾ-6 ਫੈਟੀ ਐਸਿਡ ਘੱਟ ਕਰਨ ਦੇ ਪੱਖ ਵਿਚ ਵੀ ਨਹੀ ਹਨ. ਇਸ ਵਾਸਤੇ ਸਾਨੂੰ ਦੋਨੋਂ ਹੀ ਤਰਾਂ ਦੇ ਫੈਟੀ ਐਸਿਡ ਖੁਰਾਕ ਵਿਚ ਲੈਣੇ ਚਾਹੀਦੇ ਹਨ.
          ਡੇਨਮਾਰਕ ਖੇਤੀ ਵਿਗਿਆਨ ਇਦਾਰੇ ਦੀ ਰਿਸਰਚ ਤੋਂ ਪਤਾ ਚਲਦਾ ਹੈ ਕਿ ਓਰਗੈਨਿਕ ਦੁੱਧ ਵਿਚ ਵਧੇਰੇ ਵਿਟਾਮਿਨ ‘ਏ’ ਅਤੇ ‘ਈ’ ਹੁੰਦੇ ਹਨ. ਵਿਟਾਮਿਨ ‘ਏ’ ਸਾਡੀ ਨਜ਼ਰ ਵਾਸਤੇ ਬਹੁਤ ਚੰਗਾ ਹੁੰਦਾ ਹੈ ਅਤੇ ਇਹ ਬਿਮਾਰੀ ਤੋਂ ਲੜਣ ਦੀ ਖਿਮਤਾ ਵਿਚ ਵਾਧਾ ਕਰਦਾ ਹੈ. ਇਹ ਹੱਡੀਆਂ ਦੇ ਵਿਕਾਸ, ਜੀਨ ਏਕਸਪ੍ਰੇਸ਼ਨ ਅਤੇ ਰੀਪ੍ਰੋਡਕ੍ਸ਼ਨ ਵਿਚ ਮਦਦਗਾਰ ਹੈ. ਵਿਟਾਮਿਨ ‘ਈ’ ਮਨੁਖ ਨੂੰ ਛੇਤੀ ਬੁੱਢਾ ਨਹੀ ਹੋਣ ਦਿੰਦਾ. ਇਹ ਦਿਲ ਦੇ ਰੋਗ, ਡਾਇਬਟੀਜ਼ ਤੇ ਮੋਤੀਆਬਿੰਦ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ. ਇਕ ਸੇਹਤਮੰਦ ਮਨੁਖ ਨੂੰ ਹਰ ਰੋਜ਼ 15 ਮਿਲੀਗ੍ਰਾਮ ਵਿਟਾਮਿਨ ‘ਈ’ ਦੀ ਲੋੜ ਹੁੰਦੀ ਹੈ ਜੋ ਓਰਗੈਨਿਕ ਦੁੱਧ ਤੋਂ ਅਸਾਨੀ ਨਾਲ ਪੂਰੀ ਹੋ ਸਕਦੀ ਹੈ.
          ਸਰਟੀਫ਼ਾਇਡ ਓਰਗੈਨਿਕ ਦੁੱਧ ਤੋਂ ਵਧੇਰੇ ਫ਼ਾਇਦੇ ਹਨ ਪਰ ਇਹ ਮਹੰਗਾ ਹੋਣ ਕਰਕੇ ਜਿਆਦਾ ਲੋਕਪ੍ਰਿਅ ਨਹੀ ਹੋਇਆ. ਭਾਰਤ ਦੇ ਜਿਆਦਾਤਰ ਕਿਸਾਨ ਪਸ਼ੂ-ਪਾਲਣ ਉਤੇ ਜਿਆਦਾ ਪੂੰਜੀ ਨਹੀ ਲਗਾਂਦੇ ਜੋ ਇਸ ਦੇ ਉਤਪਾਦਨ ਵਿਚ ਵੱਡੀ ਬਾਧਾ ਹੈ. ਕਿਸਾਨਾਂ ਦਾ ਅੱਨਪੜ੍ਹ ਹੋਣਾ ਵੀ ਇਕ ਸਮਸਿਆ ਹੈ ਕਿਓਂਕਿ ਓਹ ਪਸ਼ੂਆਂ ਤੋਂ ਸੰਬੰਧਿਤ ਜਾਣਕਾਰੀ ਸੰਭਾਲ ਕੇ ਨਹੀ ਰੱਖ ਸਕਦੇ. ਜਿਆਦਾਤਰ ਕਿਸਾਨ ਦੁੱਧ ਦਾ ਉਤਪਾਦਨ ਤੇ ਵਧਾਣਾ ਚਾਹੁੰਦੇ ਹਨ ਪਰ ਇਸ ਦੀ ਕਵਾਲਿਟੀ ਨੂੰ ਸੁਧਾਰਣ ਵਿਚ ਕੋਈ ਦਿਲਚਸਪੀ ਨਹੀ ਰੱਖਦੇ. ਸਾਡੇ ਦੇਸ਼ ਵਿਚ ਦੁੱਧ ਦੀ ਤਾਂ ਕਮੀ ਹੈ ਲੇਕਿਨ ਉਤਪਾਦਨ ਬੋਹਤ ਘੱਟ ਹੈ ਜੋ ਓਰਗੈਨਿਕ ਦੁੱਧ ਉਤਪਾਦਨ ਵਿਚ ਇਕ ਵੱਡੀ ਬਾਧਾ ਹੈ. ਸਰਕਾਰ ਸੰਕਰ ਪ੍ਰਜਨਨ ਤੇ ਜੋਰ ਦੇ ਰਹਿ ਹੈ ਜੋ ਓਰਗੈਨਿਕ ਦੁੱਧ ਉਤਪਾਦਨ ਦੀ ਮੂਲ ਭਾਵਨਾ ਦੇ ਉਲਟ ਹੈ. ਚੰਗੇ ਚਾਰੇ ਅਤੇ ਪਾਣੀ ਦੀ ਘਾਟ ਵੀ ਇਸਦੇ ਆੜੇ ਆ ਰਹਿ ਹੈ. ਓਰਗੈਨਿਕ ਦੁੱਧ ਮਹੰਗਾ ਹੋਣ ਕਰਕੇ ਵੀ ਜਿਆਦਾ ਮਕਬੂਲ ਨਹੀ ਹੋ ਰਿਹਾ ਹੈ. ਓਰਗੈਨਿਕ ਦੁੱਧ ਵਾਸਤੇ ਇਕ ਜਿਹੇ ਮਾਪਦੰਡ ਜਰੂਰੀ ਹਨ ਲੇਕਿਨ ਸਾਡੇ ਦੇਸ਼ ਵਿਚ ਇਨਾਂ ਵਿਚ ਸਮਾਨਤਾ ਦੀ ਘਾਟ ਹੈ. ਜਿਆਦਾਤਰ ਕਿਸਾਨਾਂ ਨੂੰ ਓਰਗੈਨਿਕ ਡੇਅਰੀ ਫਾਰਮਿੰਗ ਦੇ ਬਾਰੇ ਕੋਈ ਜਾਣਕਾਰੀ ਵੀ ਨਹੀ ਹੈ.

          ਅੱਜਕਲ ਓਰਗੈਨਿਕ ਦੁੱਧ ਨੂੰ ਵੇਚਣਾ ਵੀ ਅਸਾਨ ਨਹੀ ਹੈ. ਇਸ ਦੀ ਮਾਰਕੇਟਿੰਗ ਛੋਟੀਆਂ ਡੇਅਰੀਆਂ ਦੇ ਕਿਸਾਨ ਹੀ ਕਰ ਰਹੇ ਹਨ ਜਿਨਾਂ ਨੂੰ ਇਸ ਵਿਚ ਕਈ ਮੁਸ਼ਕਿਲਾਂ ਦਾ ਸਾਮਣਾ ਕਰਣਾ ਪੈਂਦਾ ਹੈ ਕਿਓਂਕਿ ਇਨਾਂ ਦੇ ਕੋਲ ਸਾਧਨਾਂ ਦੀ ਬੜੀ ਘਾਟ ਰਹਿੰਦੀ ਹੈ. ਫੇਰ ਵੀ ਸੇਹਤ ਵਾਸਤੇ ਵਧੇਰੇ ਫਾਇਦੇਮੰਦ ਹੋਣ ਕਰਕੇ ਇਸ ਦਾ ਬਾਜ਼ਾਰ ਤੇਜੀ ਨਾਲ ਵੱਧ ਰਿਹਾ ਹੈ. ਅਮੇਰਿਕਾ ਵਿਚ ਕੁਲ ਦੁੱਧ ਦਾ ਸਿਰਫ਼ 3 ਫੀਸਦੀ ਹਿੱਸਾ ਹੀ ਓਰਗੈਨਿਕ ਦੁੱਧ ਦੇ ਰੂਪ ਵਿਚ ਵਿਕਦਾ ਹੈ. ਭਾਰਤ ਵਿਚ ਤਾਂ ਹਾਲੀ ਇਸਦੀ ਸ਼ੁਰੂਆਤ ਹੀ ਹੋਈ ਹੈ. ਜੇਕਰ ਓਰਗੈਨਿਕ ਦੁੱਧ ਦੇ ਬਾਰੇ ਵਧੇਰੇ ਜਾਣਕਾਰੀ ਕਿਸਾਨਾ ਨੂੰ ਦਿੱਤੀ ਜਾਏ ਤਾਂ ਅਸੀਂ ਇਸ ਦੁੱਧ ਦਾ ਉਤਪਾਦਨ ਅਸਾਨੀ ਨਾਲ ਵੱਧਾ ਸਕਦੇ ਹਾਂ.

Tuesday, August 12, 2014

ਆਜ਼ਾਦੀ

ਆਜ਼ਾਦੀ ਓਹ ਨਹੀ
ਜਿਹੜੀ ਉਡਣਾ ਚਾਹੇ
ਲੇਕਿਨ ਉੜ ਨਾ ਸਕੇ!
ਆਜ਼ਾਦੀ ਓਹ ਵੀ ਨਹੀ
ਜਿਹੜੀ ਉਡਣ ਦੇਵੇ ਸਿਰਫ਼ ਤੈਨੂੰ
ਲੇਕਿਨ ਦੂਜਿਆਂ ਦੇ ਪੱਰ ਕੱਟ ਦੇਵੇ!
ਆਜ਼ਾਦੀ ਤਾਂ ਓਹ ਹੈ
ਜਿਹੜੀ ਉਡਣ ਦੇਵੇ ਤੈਨੂੰ
ਲੇਕਿਨ ਹੋਰਾਂ ਦੇ ਨਾਲ!
ਵੰਡੇ ਖੁਸ਼ੀਆਂ ਸੱਬਣਾ ਦੇ ਨਾਲ
ਆਜ਼ਾਦੀ ਸਿਰਫ਼ ਦੇਹ ਦੀ ਨਹੀ
ਬਲਕਿ ਦਿਲ ਦੀ ਵੀ ਜਰੂਰੀ ਹੈ!
ਆਜ਼ਾਦੀ ਤੇਰੀ-ਮੇਰੀ ਵੀ ਨਹੀ

ਬਲਕਿ ਸਾਰੀਆਂ ਲਈ ਜਰੂਰੀ ਹੈ! –ਅਸ਼ਵਿਨੀ ਰਾਏ ‘ਸਹਰ’

Wednesday, May 28, 2014

ਤੱਨਾਅ ਮੁੱਕਤ ਗਾਂ ਤੋੰ ਜਿਆਦਾ ਦੁੱਧ ਪਾਓ!


ਡੇਅਰੀ ਗਊਆਂ ਦੇ ਵਿਚ ਲੰਬੇ ਸਮਾਂ ਤੱਕ ਰਹਿਣ ਵਾਲਾ ਤੱਨਾਅ ਇਨਾਂ ਦੇ ਸੱਵਾਸਥ, ਓਤਪਾਦਨ ਅਤੇ ਭਲਾਈ ਵਿਚ ਬੜਾ ਬਾਧੱਕ ਹੁੰਦਾ ਹੈ. ਇਨਾਂ ਨੂੰ ਤੱਨਾਅ ਤੋਂ ਬਚਾਣ ਵਾਸਤੇ ਵਧੇਰੀ ਦੇਖ-ਭਾਲ ਦੇ ਨਾਲ-ਨਾਲ ਦੂਸ਼ਿਤ ਪੱਰ੍ਯਾਵਰਣ ਤੋਂ ਬਚਾਣ ਦੀ ਵੀ ਲੋੜ ਹੁੰਦੀ ਹੈ. ਇਸ ਦੇ ਵਾਸਤੇ ਸਾਨੂੰ ਇਕ ਗਾਂ ਦੀ ਰੋਜਮਰ੍ਰਾ ਦੀ ਜਿੰਦਗੀ ਤੇ ਧਿਆਨ ਦੇਣਾ ਹੋਵੇਗਾ. ਇਹ ਸੋਚਣ ਜੋਗ ਗੱਲ ਹੈ ਕਿ ਪਸ਼ੁ ਪ੍ਰਬੰਧਨ ਵੀ ਇਕ ਗਾਂ ਦੀ ਉਤਪਾਦਨ ਖਿਮਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦਾ ਹੈ. ਗਾਂ ਦੀ ਉਤਪਾਦਨ ਖਿਮਤਾ ਨੂੰ ਬਰਕੱਰਾਰ ਰੱਖਣ ਵਾਸਤੇ ਇਹ ਜਰੂਰੀ ਹੈ ਕਿ ਇਸ ਦੀ ਜਿੰਦਗੀ ਤੋਂ ਤੱਨਾਅ ਪੈਦਾ ਕਰਨ ਵਾਲੇ ਸਾਰੇ ਕਾਰਕ ਖੱਤਮ ਕਰ ਦਿੱਤੇ ਜਾਣ. ਇਹੋ ਜਿਆਂ ਸਾਰੀਆਂ ਗੱਲਾਂ ਜਿਨ੍ਨਾ ਦੇ ਨਾਲ ਗਾਂ ਆਪਣੇ ਜੀਵਨ ਵਿਚ ਪਰਿਵਰਤਨ ਲਈ ਮਜਬੂਰ ਹੋਵੇ ਅੱਤੇ ਅਨੂਕੂਲਨ ਵਾਸਤੇ ਪ੍ਰੇਰਿਤ ਹੋਵੇ, ਊਹ ਤੱਨਾਅ ਦੀ ਨਿਸ਼ਾਨੀ ਹੈ. ਤੱਨਾਅ ਗਾਂ ਦੇ ਮੇਟਾਬੋਲਿਜ੍ਮ ਨੂੰ ਬੋਹਤ ਬੁਰੀ ਤਰਾਂ ਪ੍ਰਭਾਵਿਤ ਕਰਦਾ ਹੈ.
          ਜੇਕਰ ਦੇਖਿਆ ਜਾਵੇ ਤਾਂ ਤੱਨਾਅ ਦਾ ਸੰਬੰਧ ਊਸ ਸਿੱਸਟਮ ਦੇ ਨਾਲ ਹੈ ਜਿਸਦੀ ਮਦਦ ਤੋਂ ਅਸੀਂ ਬੁਰੇ ਮਾਹੌਲ ਤੋਂ ਬਚਾਓਂਦੇ ਹੋਏ ਆਪਣੇ ਆਪ ਨੂੰ ਬਦਲ ਦਿੰਦੇ ਹਾਂ. ਇਹ ਪਰਿਵੱਰਤਨ ਅੰਦਰੂਨੀ ਜਾਂ ਬਾਹਰੀ ਦੋਨੋਂ ਤਰਾਂ ਦੇ ਹੋ ਸਕਦੇ ਹਨ. ਮੌਸਮ, ਟੀਕਾ ਲਗਾਣਾ ਜਾਂ ਸੀੰਗ ਕਟਣਾ ਬਾਹਰੀ ਪਰਿਵਰਤਨ ਹਨ. ਭੋਜਨ, ਪਾਣੀ, ਹੱਵਾ, ਰਹਿਣ ਦੀ ਜੱਗਾਹ ਅਤੇ ਪਸ਼ੂਆਂ ਦੇ ਆਰਾਮ ਵੱਲ ਕੋਈ ਧਿਆਨ ਹੀ ਨਹੀ ਦਿੱਤਾ ਜਾਂਦਾ ਜਦੋਂ ਕਿ ਇਹ ਬੇਹਤਰ ਡੇਅਰੀ ਪ੍ਰਬੰਧਨ ਵਾਸਤੇ ਬੋਹਤ ਜਰੂਰੀ ਹੈ.
1.    ਚਾਰਾ-ਚੱਰਣ ਦੇ ਸਮਾਂ
ਪਸ਼ੁ ਦਿਨ ਵਿਚ ਚਾਰ ਤੋਂ ਛੇ ਘੰਟੇ ਤੱਕ ਦਾ ਸਮਾਂ ਚਾਰਾ ਚੱਰਦੇ ਹੋਏ ਖੱਰਚ ਕਰਦੇ ਹਨ. ਅਤੇ ਗਾਂ ਨੂੰ ਆਪਣੀ ਖੁਰਾਕ ਜੋਗ ਚਾਰਾ ਸਾਰਾ ਦਿਨ ਅਸਾਨੀ ਨਾਲ ਮਿਲਦਾ ਰਹਿਣਾ ਚਾਹਿਦਾ ਹੈ. ਇਨਾ ਨੂੰ ਕਈ ਤਰਾਂ ਦਾ ਚਾਰਾ ਮਿਲਾ ਕੇ ਵੀ ਦਿੱਤਾ ਜਾ ਸਕਦਾ ਹੈ ਜੋ ਇਨਾ ਦੀ ਸੇਹਤ ਵਾਸਤੇ ਜਿਆਦਾ ਫਾਇਦੇਮੰਦ ਹੋ ਸਕਦਾ ਹੈ. ਇਨਾ ਦੇ ਚਾਰੇ ਦੀ ਪੇਟੀ ਸਾਫ਼-ਸੁਥਰੀ ਹੋਣੀ ਚਾਹਿਦੀ ਹੈ. ਜੇ ਕਰ ਪੇਟੀ ਸਾਫ਼-ਸੁਥਰੀ ਅਤੇ ਆਰਾਮਦੇਹ ਹੈ ਤਾਂ ਗਾਂ ਨੂੰ ਚਾਰਾ ਚਰਦੇ ਹੋਏ ਕੋਈ ਪਰੇਸ਼ਾਨੀ ਵੀ ਨਹੀ ਹੋਵੇਗੀ. ਗਾਂ ਜਿਆਦਾ ਚਾਰਾ ਖਾਵੇਗੀ ਅਤੇ ਇਸ ਦੇ ਦੁੱਧ ਵਿਚ ਵੀ ਵਾਧਾ ਹੋਵੇਗਾ. ਹੱਰਾ ਚਾਰਾ ਜਾਂ ਪੱਠੇ ਤਾਜ਼ੇ ਹੋਣੇ ਚਾਹੀਦੇ ਹਨ. ਬਾਸੀ ਜਾਂ ਸੜਿਆ ਹੋਇਆ ਚਾਰਾ ਦੇਣ ਨਾਲ ਪਸ਼ੁ ਬਿਮਾਰ ਜਾਂ ਤੱਨਾਅ ਦੇ ਵਿਚ ਆ ਸਕਦਾ ਹੈ. ਜੇਕਰ ਗਾਂ ਨੂੰ ਚਰਾਈ ਵਾਸਤੇ ਬਾਹਰ ਜਾਣਾ ਪੱਵੇ ਤਾਂ ਊਥੇ ਚਾਰੇ ਦੀ ਪੂਰੀ ਮਾਤਰਾ ਹੋਣੀ ਚਾਹਿਦੀ ਹੈ. ਜੇਕਰ ਚਾਰੇ ਦੀ ਘਾਟ ਹੋਵੇ ਤਾਂ ਗਾਂ ਨੂੰ ਸੱਮ੍ਪੂਰਕ ਆਹਾਰ ਦੇਣਾ ਚਾਹਿਦਾ ਹੈ.
2.    ਪੀਣ ਵਾਲਾ ਪਾਣੀ
ਦੁਧਾਰੂ ਗਾਂ ਨੂੰ ਹਰ ਸਮਾਂ ਪੀਣ ਵਾਸਤੇ ਸਾਫ਼-ਸੁਥਰਾ ਪਾਣੀ ਮਿਲਣਾ ਚਾਹਿਦਾ ਹੈ. ਆਮਤੌਰ ਤੇ ਇਕ ਗਾਂ ਦਿਨ ਭੱਰ ਵਿਚ ਅੱਦਾ ਘੰਟਾ ਪਾਣੀ ਪੀਣ ਵਿਚ ਖੱਰਚ ਕਰਦੀ ਹੈ. ਸਾਫ਼ ਪਾਣੀ ਜੀਵਨ ਦਾ ਅੱਧਾਰ ਹੁੰਦਾ ਹੈ. ਜੇਕਰ ਗਾਂ ਨੂੰ ਪੀਣ ਵਾਸਤੇ ਪੂਰਾ ਪਾਣੀ ਮਿਲਦਾ ਰਹੇ ਤਾਂ ਇਹ ਸੇਹਤਮੰਦ ਰਹਿਣ ਦੇ ਨਾਲ ਨਾਲ ਦੁੱਧ ਵੀ ਜਿਆਦਾ ਦਿੰਦੀ ਹੈ. ਪਾਣੀ ਦਾ ਸਰੋਤ ਗਾਂ ਦੇ ਨਜਦੀਕ ਹੀ ਹੋਣਾ ਚਾਹਿਦਾ ਹੈ ਤਾਂ ਜੇ ਜਦੋਂ ਦਿਲ ਕਰੇ ਆਪਣੀ ਮਰਜੀ ਮੁਤਾਬਿਕ ਇਹ ਪਾਣੀ ਪੀ ਸਕੇ. ਪਾਣੀ ਮਿੱਠਾ ਹੋਣਾ ਚਾਹੀਦਾ ਹੈ. ਖਾਰਾ ਪਾਣੀ ਦਾ ਸੁਆਦ ਚੰਗਾ ਨਹੀ ਹੁੰਦਾ. ਪਾਣੀ ਦਾ ਤਾਪਮਾਨ ਗਾਂ ਦੇ ਆਪਣੇ ਤਾਪਮਾਨ ਤੋਂ ਘੱਟ ਹੀ ਹੋਣਾ ਚਾਹਿਦਾ ਹੈ. ਜੇਕਰ ਪਾਣੀ ਇਸ ਤੋਂ ਜਿਆਦਾ ਗੱਰਮ ਜਾਂ ਠੰਡਾ ਹੋਵੇ ਤਾਂ ਇਹ ਪਾਣੀ ਪੀਣ ਤੋਂ ਪਰਹੇਜ ਕਰਦੀ ਹੈ. ਪਾਣੀ ਦੀ ਟੰਕੀ ਸਾਫ਼-ਸੁਥਰੀ ਰੱਖਣੀ ਚਾਹਿਦੀ ਹੈ. ਇਸਦੇ ਵਿਚ ਕੋਈ ਫੱਫੂੰਦ ਜਾਂ ਕਾਈ ਨਹੀ ਉਗ੍ਣੀ ਚਾਹਿਦੀ ਹੈ.
3.    ਆਰਾਮ ਦਾ ਸਮਾਂ
ਗਾਂ ਤੋਂ ਪੂਰਾ ਦੁੱਧ ਲੈਣ ਵਾਸਤੇ ਇਹ ਜਰੂਰੀ ਹੈ ਕਿ ਊਹ ਆਰਾਮਦਾਈ ਜਗਾਹ ਤੇ ਨਿਵਾਸ ਕਰੇ. ਗਾਂ ਦੇ ਨਾਲ ਰਹਿ ਕੇ ਇਸ ਦੀ ਸਾਰੀ ਜਰੂਰਤਾਂ ਨੂੰ ਸਮਝਿਆ ਜਾ ਸੱਕਦਾ ਹੈ. ਗਾਂ ਦਾ ਵਧੇਰਾ ਸਮਾਂ ਕਰੀਬ 13-14 ਘੰਟੇ ਬੈਠਣ ਜਾਂ ਆਰਾਮ ਕਰਦੇ ਹੋਏ ਬੀਤਦਾ ਹੈ. ਇਨਾ ਦੇ ਬੈਠਣ  ਦੀ ਥਾਂ ਤੇ ਬਾਲੂ ਰੇਤ ਜਾਂ ਪੱਰਾਲੀ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਇਨਾ ਨੂੰ ਆਰਾਮ ਮੱਹਸੂਸ ਹੋ ਸਕੇ. ਇਨਾ ਦੇ ਰਹਿਣ ਦੀ ਜੱਗਾਹ ਸਾਫ਼-ਸੁਥਰੀ ਹੋਣੀ ਚਾਹਿਦੀ ਹੈ. ਗੰਦਗੀ ਦੇ ਵਿਚ ਬੀਮਾਰੀਆਂ ਫੈਲਦੀਆਂ ਹਨ. ਬੀਮਾਰ ਪਸ਼ੁ ਤੱਨਾਅ ਦੀ ਵੱਜਾਹ ਨਾਲ ਦੁੱਧ ਵੀ ਘੱਟ ਦਿੰਦਾ ਹੈ. ਇਨਾ ਦੇ ਨਿਵਾਸ ਵਾਲੀ ਜੱਗਾਹ ਤੇ ਕੀਟਨਾਸ਼ਕ ਦੱਵਾ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਇਨਾ ਨੂੰ ਮੱਖੀ ਜਾਂ ਮੱਛਰ ਪਰੇਸ਼ਾਨ ਨਾ ਕਰਣ. ਇਨਾ ਨੂੰ ਹੱਵਾਦਾਰ ਅਸਥਾਨ ਤੇ ਹੀ ਰੱਖਣਾ ਚਾਹਿਦਾ ਹੈ ਜਿਥੇ ਨਾ ਜਿਆਦਾ ਗਰਮੀ ਹੋਵੇ ਅਤੇ ਨਾ ਹੀ ਜਿਆਦਾ ਠੰਡਕ. ਜਿਆਦਾ ਤਾਪ ਅਤੇ ਨਮੀ ਵਾਲੇ ਅਸਥਾਨ ਤੇ ਪਸ਼ੂਆਂ ਨੂੰ ਨਾ ਸਿਰਫ਼ ਤੱਕਲੀਫ਼ ਹੁੰਦੀ ਹੈ ਬਲਕਿ ਇਨਾ ਦਾ ਉਤਪਾਦਨ ਵੀ ਘੱਟ ਹੋ ਜਾਂਦਾ ਹੈ.
4.    ਦੁੱਧ ਕੱਡਣ ਦਾ ਸਮਾਂ
ਜਿਆਦਾਤਰ ਗਊਆਂ ਦਾ ਦੁੱਧ ਦਿਨ ਵਿਚ ਦੋ ਵਾਰ ਹੀ ਕੱਡਿਆ ਜਾਂਦਾ ਹੈ ਲੇਕਿਨ ਬੋਹਤ ਜਿਆਦਾ ਦੁੱਧ ਦੇਣ ਵਾਲਿਆਂ ਗਊਆਂ ਦਾ ਦੁੱਧ ਤਿਨ ਵਾਰ ਵੀ ਕੱਡਿਆ ਜਾ ਸਕਦਾ ਹੈ. ਦਿਨ ਭੱਰ ਦੇ ਵਿਚ ਦੁੱਧ ਕੱਡਣ ਦੇ ਦੌਰਾਨ ਇਕ ਗਾਂ ਦਾ ਲੱਗਭੱਗ ਅੱਦਾ ਘੰਟਾ ਖੱਰਚ ਹੋ ਸਕਦਾ ਹੈ. ਜਿਆਦਾ ਦੁੱਧ ਪ੍ਰਾਪਤ ਕਰਨ ਵਾਸਤੇ ਇਹ ਜਰੂਰੀ ਹੈ ਕਿ ਇਸ ਦਾ ਸਮਾਂ ਹਰ ਰੋਜ਼ ਇਕੋ ਜਿਹਾ ਰਖਿਆ ਜਾਏ. ਦੁੱਧ ਕਡੰਣ ਤੋਂ ਬਾਅਦ ਗਾਂ ਦੇ ਥਣਾਂ ਨੂੰ ਕੀਟਾਨੁ-ਨਾਸ਼ਕ ਘੋਲ ਦੇ ਨਾਲ ਸਾਫ਼ ਕਰਣਾ ਚਾਹਿਦਾ ਹੈ ਤਾਂ ਜੇ ਕੋਈ ਸੰਕ੍ਰਮਣ ਨਾ ਹੋਵੇ. ਜੇ ਥਣਾਂ ਦਾ ਸੱਵਾਸਥ ਚੰਗਾ ਹੋਵੇਗਾ, ਤਾਂ ਦੁੱਧ ਦਾ ਉਤਪਾਦਨ ਵੀ ਵਧੇਰਾ ਹੋਵੇਗਾ. ਪਸ਼ੁ ਦਾ ਸੱਵਾਸਥ ਚੰਗਾ ਹੋਣ ਕਰਕੇ ਇਸ ਨੂੰ ਤੱਨਾਅ ਤੋਂ ਵੀ ਦੂਰ ਰਖਿਆ ਜਾ ਸਕਦਾ ਹੈ.
5.    ਖੁਲੇ ਅਸਥਾਨ ਤੇ ਘੁਮਾਣਾ
ਗਾਂ ਨੂੰ ਹਰ ਰੋਜ਼ ਦੋ ਘੰਟੇ ਵਾਸਤੇ ਖੁਲੀ ਜਗਾਹ ਤੇ ਘੁਮਾਣਾ-ਫਿਰਾਣਾ ਚਾਹੀਦਾ ਹੈ. ਇਸ ਦੇ ਨਾਲ ਇਨਾ ਦੀ ਸੇਹਤ ਠੀਕ ਰਹਿੰਦੀ ਹੈ. ਗਊਆਂ ਦੀ ਕੱਸਰਤ ਹੁੰਦੀ ਹੈ ਅਤੇ ਇਹ ਇਕ ਦੂਜੇ ਨਾਲ ਸੱਮਾਜੀ ਤੌਰ ਤੇ ਵੀ ਜੁੜੀਆਂ ਰਹਿੰਦੀਆਂ ਹਨ. ਇਸ ਤਰਾਂ ਗਊਆਂ ਦੇ ਵਿਚ ਜੋ ਸੰਬੰਧ ਬੰਣਦਾ ਹੈ ਊਹ ਇਨਾ ਦੇ ਸ਼ਰੀਰ ਦੇ ਵਿਕਾਸ ਲਈ ਬੇਹੱਦ ਜਰੂਰੀ ਹੈ. ਖੁਲੀ ਹਵਾ ਦੇ ਵਿਚ ਰਹਿਣ ਕਰਕੇ ਇਨਾ ਨੂੰ ਕੋਈ ਤੱਨਾਅ ਵੀ ਨਹੀ ਹੁੰਦਾ ਹੈ. ਪਸ਼ੁ ਸਮੂਹ ਦੇ ਵਿਚ ਰਹਿਣ ਕਰਕੇ ਬੋਰ ਨਹੀ ਹੁੰਦੇ ਹਨ ਅਤੇ ਇਨਾ ਦਾ ਬੱਰਤਾਵ ਠੀਕ ਰਹਿੰਦਾ ਹੈ. ਸ਼ਾਇਦ ਇਸੇ ਵੱਜਾਹ ਨਾਲ ਸਾਡੇ ਪਿੰਡਾਂ ਦੇ ਕਿਸਾਨ ਪਸ਼ੂਆਂ ਨੂੰ ਹਰ ਰੋਜ਼ ਖੁਲੀ ਜੱਗਾਹ ਤੇ ਘੁਮਾਣ ਵਾਸਤੇ ਭੇਜ ਦਿੰਦੇ ਹਨ.
6.    ਸਾਡਾ ਪਰਿਆਵਰਣ ਜਾਂ ਮਾਹੌਲ
ਗਊਆਂ ਦੀ ਸੇਹਤ ਨੂੰ ਜਿਨ੍ਨਾ ਪ੍ਰਭਾਵਿਤ ਤਾਪ ਅਤੇ ਨਮੀ ਕਰਦੀ ਹੈ ਸ਼ਾਇਦ ਉਸ ਤੋਂ ਵੀ ਜਿਆਦਾ ਚਾਰਾ, ਪਾਣੀ, ਰਹਿਣ ਦੀ ਜੱਗਾਹ ਅਤੇ ਹੱਵਾ ਪ੍ਰਭਾਵਿਤ ਕਰਦੀ ਹੈ.  ਗਊਆਂ ਨੂੰ ਵਧੇਰਾ ਆਰਾਮ ‘ਥਰਮੋ-ਨੀਊਟ੍ਰਲ’ ਮਾਹੌਲ ਵਿਚ ਮਿਲਦਾ ਹੈ ਕਿਓਂਕਿ ਇਸ ਤਰਾਂ ਦੇ ਮਾਹੌਲ ਵਿਚ ਗਾਂ ਦਾ ਤਾਪ ਬਾਹਰ ਦੇ ਤਾਪ ਤੋਂ ਬੇਅਸਰ ਰਹਿੰਦਾ ਹੈ. ਜਿਆਦਾ ਗਰਮੀ ਦੇ ਵਿਚ ਗਾਂ ਨੂੰ ਪੱਖੇ ਜਾਂ ਕੂਲਰ ਦੀ ਠੰਡਕ ਮਿਲਣੀ ਚਾਹਿਦੀ ਹੈ ਤਾਂ ਜੇ ਇਨਾ ਦੇ ਵਿਚ ਤੱਨਾਅ ਰੋਕਿਆ ਜਾ ਸਕੇ. ਘੱਟ ਉਮਰ ਵਾਲੀ ਗਊਆਂ ਦੇ ਮੁਕਾਬਲੇ ਜਿਆਦਾ ਉਮਰ ਵਾਲੀ ਗਊਆਂ ਆਪਣੇ ਆਪ ਨੂੰ ਛੇਤੀ ਹੀ ਬਾਹਰੀ ਤਾਪ ਦੇ ਮੁਤਾਬਿਕ ਢਾਲ ਲੈਂਦੀਆਂ ਹਨ. ਦੇਸੀ ਗਾਂ ਦੇ ਮੁਕਾਬਲੇ ਸੰਕਰ ਨੱਸਲ ਦੀਆਂ ਗਊਆਂ ਜਿਆਦਾ ਠੰਡ ਝੇਲ ਸੱਕਦੀਆਂ ਹਨ. ਜੁਗਾਲੀ ਕਰਦੇ ਹੋਏ ਗਾਂ ਵਧੇਰੀ ਗਰਮੀ ਪੈਦਾ ਕਰਦੀ ਹੈ ਜੋ ਠੰਡ ਵਿਚ ਤਾਂ ਫਾਇਦੇਮੰਦ ਹੈ ਲੇਕਿਨ ਗਰਮੀਆਂ ਦੇ ਵਿਚ ਤੱਨਾਅ ਦੀ ਵੱਜਾਹ ਬਣ ਸਕਦੀ ਹੈ. ਇਹ ਮੁਕਦੀ ਗੱਲ ਹਮੇਸ਼ਾ ਯਾਦ ਰਖਣੀ ਚਾਹੀਦੀ ਹੈ ਕਿ ਆਰਾਮਦਾਈ ਮਾਹੌਲ ਵਿਚ ਰਹਿਣ ਵਾਲੀ ਗੱਓ ਹਮੇਸ਼ਾ ਜਿਆਦਾ ਦੁੱਧ ਦਿੰਦੀ ਹੈ.
7.    ਤੱਨਾਅ ਦੇ ਹੋਰ ਕਾਰਕ
ਡੇਰੀ ਫਾਰਮ ਦੇ ਵਿਚ ਪਸ਼ੂਆਂ ਦੇ ਸੀੰਗ ਜਾਂ ਖੁਰ ਕੱਟਦੇ ਹੋਏ ਅਤੇ ਟੀਕਾ ਲਗਾਂਦੇ ਵੇਲੇ ਵੀ ਗਾਂ ਨੂੰ ਤੱਨਾਅ ਹੋ ਸਕਦਾ ਹੈ ਹਾਲਾਂਕਿ ਇਹ ਸੱਬ ਕਾਰਜ ਊਨ੍ਨਤ ਡੇਰੀ ਪ੍ਰਬੰਧਨ ਵਾਸਤੇ ਬੋਹਤ ਜਰੂਰੀ ਹਨ. ਇਹ ਕੱਮ ਹਰ ਰੋਜ਼ ਨਹੀ ਕੀਤੇ ਜਾਂਦੇ ਲੇਕਿਨ ਇਨਾ ਦੇ ਨਾਲ ਪਸ਼ੂਆਂ ਨੂੰ ਲੰਬੇ ਸਮਾਂ ਵਿਚ ਫਾਇਦਾ ਹੀ ਹੁੰਦਾ ਹੈ. ਬਗੈਰ ਸੀੰਗ ਦੇ ਪਸ਼ੁ ਇਕ-ਦੂਜੇ ਨਾਲ ਲੜ ਨਹੀ ਸਕਦੇ, ਅਤੇ ਕੋਈ ਸੱਟ ਲਗਣ ਦੀ ਗੁੰਜਾਇਸ਼ ਨਹੀ ਰਹਿੰਦੀ. ਬਗੈਰ ਸੀਂਗਾ ਵਾਲੀ ਗਾਂ ਨੂੰ ਪਾਲਣਾ ਬੋਹਤ ਆਸਾਨ ਹੈ ਅਤੇ ਇਸ ਵਿਚ ਕਿਸੇ ਤਰਾਂ ਦਾ ਕੋਈ ਜੋਖਿਮ ਵੀ ਨਹੀ ਹੁੰਦਾ ਹੈ. ਜੇਕਰ ਗਾਂ ਦੇ ਵਧੇ ਹੋਏ ਖੁਰ ਨਾ ਕੱਟੇ ਜਾਣ ਤਾਂ ਊਸ ਨੂੰ ਚੱਲਣ-ਫਿੱਰਣ ਵਿੱਚ ਵੀ ਬੋਹਤ ਪਰੇਸ਼ਾਨੀ ਹੁੰਦੀ ਹੈ. ਇਨਾ ਦੇ ਖੁਰਾਂ ਨੂੰ ਸਮਾਂ-ਸਮਾਂ ਤੇ ਕੱਟਦੇ ਰਹਿਣਾ ਚਾਹਿਦਾ ਹੈ. ਗਾਂ ਨੂੰ ਟੀਕਾ ਲਗਾਂਦੇ ਹੋਏ ਅਤੇ ਸੀੰਗ ਜਾਂ ਖੁਰ ਕੱਟਦੇ ਵੇਲੇ ਕੋਈ ਤੱਕਲੀਫ਼ ਨਹੀ ਹੋਣੀ ਚਾਹਿਦੀ ਹੈ. ਜਰੂਰੀ ਹੋਵੇ ਤਾਂ ਜੱਖਮ ਦੇ ਅਸਥਾਨ ਤੇ ਏੰਟੀਸੇਪਟਿਕ ਅਤੇ ਦੱਰਦ-ਨਿਵਾਰਕ ਦੱਵਾ ਦਾ ਇਸਤੇਮਾਲ ਕਰਣਾ ਚਾਹਿਦਾ ਹੈ ਤਾਂ ਜੇ ਪਸ਼ੂਆਂ ਨੂੰ ਇਸ ਵਜਾਹ ਨਾਲ ਹੋਣ ਵਾਲੇ ਤੱਨਾਅ ਤੋਂ ਦੂਰ ਰੱਖਿਆ ਜਾ ਸਕੇ.
ਗਊਆਂ ਦੀ ਬੇਹਤਰ ਦੇਖ-ਭਾਲ ਦੇ ਨਾਲ ਇਨਾ ਦਾ ਜੀਵਨ ਤੱਨਾਅ ਮੁਕੱਤ ਕੀਤਾ ਜਾ ਸਕਦਾ ਹੈ. ਤੱਨਾਅ ਤੋਂ ਬਗੈਰ ਗਊਆਂ ਮੱਨੁਖ ਦੀ ਜਿਆਦਾ ਚੰਗੀ ਤਰਾਂ ਸੇਵਾ ਕਰ ਸੱਕਦਿਆ ਹਨ. ਆਓ ਅਸੀਂ ਸੱਬ ਮਿਲ-ਜੁੱਲ ਕੇ ਜਿਆਦਾ ਉਤਪਾਦਨ ਲਈ ਆਪਣੀ ਗਊਆਂ ਦਾ ਜੀਵਨ ਤੱਨਾਅ-ਰਹਿਤ ਕਰਿਏ. 

Thursday, March 20, 2014

ਬੱਕਰੀ ਦਾ ਦੂਧ ਪਿਓ


ਅੱਜਕਲ ਦੁਨਿਆ ਭੱਰ ਵਿੱਚ ਆਮਤੌਰ ਤੇ ਗਾਂ ਦਾ ਦੁੱਧ ਹੀ ਪੀਤਾ ਜਾਂਦਾ ਹੈ ਲੇਕਿਨ ਇਹ ਗੱਲ ਵੱਖਰੀ ਹੈ ਕਿ ਕੁੱਝ ਲੋਕਾਂ ਨੂੰ ਇਹ ਚੰਗੀ ਤਰਾਂ ਹੱਜ਼ਮ ਨਹੀ ਹੁੰਦਾ. ਇਸ ਕਾਰਣ ਬੱਕਰੀ ਦੇ ਦੁੱਧ ਦੀ ਮੰਗ ਬੋਹਤ ਵੱਧ ਰਹਿ ਹੈ. ਲੋਕਾਂ ਦਾ ਮੱਤ ਹੈ ਕਿ ਗਾਂ ਤੋਂ ਜਿਆਦਾ ਦੁੱਧ ਲੈਣ ਵਾਸਤੇ ਇਨਾਂ ਨੂੰ ਹਾਰਮੋਨ, ਸ੍ਪੇਸ਼ਲ ਕਿਸਮ ਦਾ ਚਾਰਾ ਅਤੇ ਕਈ ਪ੍ਰਕਾਰ ਦੇ ਟੀਕੇ ਦਿਤੇ ਜਾਂਦੇ ਹਨ ਜਿਸਦਾ ਬੁਰਾ ਅੱਸਰ ਇਨਾਂ ਦੇ ਦੁੱਧ ਵਿਚ ਵੀ ਵੇਖਿਆ ਜਾ ਸਕਦਾ ਹੈ. ਬੱਕਰੀਆਂ ਨੂੰ ਪਾਲਣ ਵਾਸਤੇ ਕੋਈ ਬੋਹਤ ਜਿਆਦਾ ਸਾਧਨਾਂ ਦੀ ਲੋੜ ਨਹੀ ਹੁੰਦੀ. ਇਕ ਗਾਂ ਦੀ ਥਾਂ ਤੇ ਤੀਨ ਬੱਕਰੀਆਂ ਪਾਲਣਾ ਕਿਤੇ ਜਿਆਦਾ ਸੋਖਾ ਹੈ. ਇਹ ਪੱਰਿਆਵਰਣ ਉਤੇ ਵੀ ਕੋਈ ਬੁਰਾ ਪ੍ਰਭਾਵ ਨਹੀਂ ਛੱਡਦੀ ਹੈ. ਬੱਕਰਿਆਂ ਦਾ ਦੁੱਧ ਪੀਣ ਦੇ ਬੋਹਤ ਜਿਆਦਾ ਫ਼ਾਇਦੇ ਹਨ-
·         ਜੱਰਨਲ ਆਫ਼ ਅਮਰੀਕਨ ਮੇਡਿਸਨ ਦੇ ਮੁਤਾਬਿਕ ਬੱਕਰੀ ਦਾ ਦੁੱਧ ਮਨੁਖ ਵਾਸਤੇ ਇਕ ਮੁੱਕਮ੍ਲ ਖੁਰਾਕ ਹੈ. ਇਹ ਦੁੱਧ ਮਾਂ ਦੇ ਦੁੱਧ ਨਾਲ ਬੋਹਤ ਮੇਲ ਖਾਂਦਾ ਹੈ. ਇਸ ਦੇ ਦੁੱਧ ਵਿਚ ਮਿਲਣ ਵਾਲਾ ਕੇਸੀਨ ਗਾਂ ਦੇ ਦੁੱਧ ਵਿਚ ਮਿਲਣ ਵਾਲੇ ਕੇਸੀਨ ਤੋਂ ਅਲੱਗ ਕਿੱਸਮ ਦਾ ਹੁੰਦਾ ਹੈ ਜਿਸ ਕਾਰਣ ਇਹ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ.
·         ਗਾਂ ਦਾ ਦੁੱਧ ਥੋੜੇ ਸਮਾਂ ਬਾਅਦ ਦੋ ਪਰਤਾਂ ਵਿਚ ਤਬਦੀਲ ਹੋ ਜਾਂਦਾ ਹੈ. ਊਪਰ ਵਾਲੀ ਪੱਰਤ ਵਿਚ ਵਸਾ ਜਿਆਦਾ ਅਤੇ ਹੇਠਲੀ ਪੱਰਤ ਵਿਚ ਵਸਾ ਘਟ ਮਾਤਰਾ ਵਿਚ ਹੁੰਦਾ ਹੈ. ਬੱਕਰੀ ਦਾ ਦੁੱਧ ਹਮੇਸ਼ਾ ਇਕੋ ਜਿਹਾ ਰਹਿੰਦਾ ਹੈ. ਗਾਂ ਦੇ ਦੁੱਧ ਨੂੰ ਹੋਮੋਜਨਾਇਜ਼ਕਰਣਾ ਬੋਹਤ ਜਰੂਰੀ ਹੈ ਲੇਕਿਨ ਇਸ ਕਿਰਿਆ ਵਿਚ ਜੈਨਥੀਨ ਆਕ੍ਸੀਡੇਜ਼ ਨਾਂ ਦਾ ਇਕ ਕੇਮਿਕਲ ਦੁੱਧ ਵਿਚ ਆ ਜਾਂਦਾ ਹੈ ਜੋ ਸਾੱਡੀ ਸੇਹਤ ਵਾਸਤੇ ਬੋਹਤ ਹੀ ਨੁਕਸਾਨ-ਦੇਹ ਹੁੰਦਾ ਹੈ.
·         ਗਾਂ ਦੇ ਦੁੱਧ ਦੇ ਮੁਕਾਬਲੇ ਬੱਕਰੀ ਦਾ ਦੁੱਧ ਛੇਤੀ ਹੱਜ਼ਮ ਹੋ ਜਾਂਦਾ ਹੈ ਅਤੇ ਕਿਸੇ ਤਰਾਂ ਦੀ ਕੋਈ ਅਲੱਰਜੀ ਵੀ ਨਹੀ ਕਰਦਾ. ਬੱਕਰੀ ਦਾ ਦੁੱਧ ਛੋਟੇ ਬਚਿਆਂ ਵਾਸਤੇ ਤਾਂ ਬੋਹਤ ਹੀ ਫ਼ਾਇਦੇਮੰਦ ਹੈ.
·         ਇਸ ਦੇ ਦੁੱਧ ਵਿਚ ਪ੍ਰੋਟੀਨ ਜਿਆਦਾ ਅਤੇ ਵਸਾਦੀ ਘਾਟ ਹੁੰਦੀ ਹੈ. ਇਹ ਮੋਟਾਪੇ ਨੂੰ ਘੱਟ ਕਰਦਾ ਹੈ. ਬੱਕਰੀ ਦੇ ਤਾਜ਼ੇ ਦੁੱਧ ਵਿਚ ਵਧੇਰੇ ਏਨ੍ਜ਼ਾਇਮਹੋਣ ਕਾਰਣ ਇਹ ਅਸਾਨੀ ਨਾਲ ਸ਼ਰੀਰ ਅੰਦਰ ਜਿਆਦਾ ਕੈਲਸ਼ਿਅਮ ਸੋਖ ਸਕਦਾ ਹੈ.
·         ਗਾਂ ਦੇ ਮੁਕਾਬਲੇ ਬੱਕਰੀ ਦੇ ਦੁੱਧ ਵਿਚ ਲਿਨੋਲੀਕ ਅਤੇ ਐਰਾਕਿਡੋਨਿਕ ਵਰਗੇ ਜਰੂਰੀ ਫੈਟੀ ਐਸਿਡ ਜਿਆਦਾ ਮਾਤਰਾ ਵਿਚ ਮਿਲਦੇ ਹਨ.
·         ਗਾਂ ਦੇ ਦੁੱਧ ਵਿਚ ਫੈਟੀ ਐਸਿਡ 17% ਤੇ ਬੱਕਰੀ ਦੇ ਦੁੱਧ ਵਿਚ 35% ਤੱਕ ਹੋ ਸਕਦੇ ਹਨ. ਬੱਕਰੀ ਦੇ ਦੁੱਧ ਵਿਚ ਮਿਲਣ ਵਾਲੇ ਫੈਟ ਦੇ ਕਣ ਬੋਹਤ ਛੋਟੇ ਹੁੰਦੇ ਹਨ ਜੋ ਅਸਾਨੀ ਨਾਲ ਹੱਜ਼ਮ ਹੋ ਸਕਦੇ ਹਨ.
·         ਬੱਕਰੀ ਦੇ ਦੁੱਧ ਵਿਚ ਪ੍ਰੀਬਯੋਟਿਕ ਪੱਦਾਰਥ ਹੁੰਦੇ ਹਨ ਜੋ ਹਾਜਮੇ ਨੂੰ ਬੇਹਤੱਰ ਬਨਾਓਣ ਵਾਲੇ ਬਾਇਫਿਡੋ ਬੈਕਟੀਰਿਆ ਦੀ ਗਿਣਤੀ ਵਿਚ ਇਜਾਫ਼ਾ ਕਰਦੇ ਹਨ.
·         ਬੱਕਰੀ ਦਾ ਤਾਜ਼ਾ ਦੁੱਧ ਪੀਣ ਨਾਲ ਅੰਤਰਾਂ ਦੀ ਸੂਜਨ ਦੂਰ ਹੁੰਦੀ ਹੈ. ਇਸ ਦੁੱਧ ਨੂੰ ਉਬਾਲਣ ਨਾਲ ਇਸ ਦੇ ਏਨ੍ਜ਼ਾਇਮ ਖ਼ੱਤਮ ਹੋ ਜਾਂਦੇ ਹਨ ਅਤੇ ਇਸ ਦਾ ਵਸਾ ਵੀ ਬਦਬੂਦਾਰ ਹੋ ਜਾਂਦਾ ਹੈ.
·         ਬੱਕਰੀ ਦਾ ਦੁੱਧ ਸ਼ਰੀਰ ਵਿੱਚ ਤੇਜਾਬ ਨਹੀ ਬਣਨ ਦਿੰਦਾ ਕਿਓੰਕੀ ਇਸ ਦੀ ਤੇਜਾਬ ਦੇ ਖਿਲਾਫ਼ ਪ੍ਰਤਿਰੋਧ ਖਿਮਤਾ ਗਾਂ ਦੇ ਦੁੱਧ ਨਾਲੋਂ ਜਿਆਦਾ ਹੁੰਦੀ ਹੈ.
·         ਜਿਹੜੇ ਲੋਕੀ ਲੈਕਟੋਜ਼ ਦੇ ਕਾਰਣ ਗਾਂ ਦਾ ਦੁੱਧ ਨਹੀ ਪੱਚਾ ਸਕਦੇ ਓਹਨਾਂ ਵਾਸਤੇ ਬੱਕਰੀ ਦਾ ਦੁੱਧ ਬੋਹਤ ਵਧਿਆ ਖੁਰਾਕ ਦਾ ਕੱਮ ਕਰਦਾ ਹੈ. ਇਸ ਦੁੱਧ ਵਿਚ ਵਧੇਰੇ ਕੈਲਸ਼ਿਯਮ, ਫਾੱਸਫੋਰਸ, ਤਾਂਬਾ, ਮੈਗਨੀਜ਼, ਰਾਇਬੋਫ੍ਲੇਵਿਨ, ਨਿਆਸਿਨ, ਵਿਟਾਮਿਨ ਏ ਅਤੇ ਬੀ-12 ਹੋਣ ਕਰਕੇ ਇਹ ਜਿਆਦਾ ਫਾਇਦੇਮੰਦ ਹੈ.
·         ਬੱਕਰੀ ਦੇ ਦੁੱਧ ਵਿਚ ਸੱਲਿਨਿਅਮ ਹੋਣ ਕਰਕੇ ਇਹ ਜਿਆਦਾ ਰੋਗ-ਪ੍ਰਤਿਰੋਧ ਖਿਮਤਾ ਰੱਖਦਾ ਹੈ. ਇਸ ਦਾ ਦੁੱਧ ਪੀਣ ਨਾਲ ਲੋਹੇ ਅਤੇ ਤਾਂਬੇ ਦਾ ਮੇਟਾਬੋਲਿਜ੍ਮ ਵੀ ਫਟਾਫੱਟ ਹੁੰਦਾ ਹੈ.
ਅੱਜਕੱਲ ਬੱਕਰੀਆਂ ਦਾ ਦੁੱਧ ਹਰ ਥਾਂ ਆਸਾਨੀ ਨਾਲ ਨਹੀ ਮਿਲਦਾ ਜਿਸ ਕਾਰਣ ਵਧੇਰੇ ਲੋਕੀ ਇਸ ਦਾ ਲਾਭ ਲੈਣ ਤੋਂ ਰਹਿ ਜਾਂਦੇ ਹਨ. ਬਾਹਰ ਦੇ ਮੁਲਕਾਂ ਵਿਚ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੇ ਹੋਏ ਬੋਹਤ ਸਾਰੇ ਓਤਪਾਦ ਮਿਲਦੇ ਹਨ. ਇਸ ਦੇ ਦੁੱਧ ਤੋਂ ਤਿਆਰ ਵਹੇਅਦੇ ਵਿਚ ਪ੍ਰੋਟੀਨ ਅਤੇ ਮਿਨਰੱਲ ਬੋਹਤ ਜਿਆਦਾ ਹੁੰਦੇ ਹਨ. ਇਸ ਦੇ ਦੁੱਧ ਨੂੰ ਸਿਫੱਰ ਤੋਂ ਘੱਟ ਤਾਪ ਓਤੇ ਸੁੱਖਾ ਕੇ ਰਖਿਆ ਜਾਂਦਾ ਹੈ ਜਿਸ ਕਾਰਣ ਇਹ ਜਿਆਦਾ ਅਰਸੇ ਤੱਕ ਖਰਾਬ ਨਹੀ ਹੁੰਦਾ ਹੈ. ਇਸ ਦੇ ਦੂੱਧ ਤੋਂ ਤਿਆਰ ਕੀਤੇ ਹੋਏ ਪ੍ਰੋਬਯੋਟਿਕ ਪੱਦਾਰਥ ਕੋਮਾਂਤਰੀ ਬਾਜ਼ਾਰਾਂ ਵਿਚ ਮਿਲਦੇ ਹਨ. ਇਹ ਸੱਬ ਮਨੁਖਾਂ ਦੀ ਸੇਹਤ ਵਾਸਤੇ ਬੋਹਤ ਫਾਇਦੇਮੰਦ ਹਨ ਅਤੇ ਰੋਗ-ਪ੍ਰਤਿਰੋਧ ਖਿਮਤਾ ਵਿਚ ਵੀ ਭਾਰੀ ਵਾਧਾ ਕਰਦੇ ਹਨ. ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਬੱਕਰੀ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਬੋਹਤ ਜਿਆਦਾ ਗੁਣਕਾਰੀ ਹੁੰਦਾ ਹੈ.
     ਹਾਲਾਂਕਿ ਇਹ ਦੁੱਧ ਸਾਡੇ ਮੁੱਲਕ ਵਿਚ ਜਿਆਦਾ ਲੋਕ-ਪ੍ਰਿਅ ਨਹੀ ਹੈ ਫੇਰ ਵੀ ਕਈ ਲੋਕੀ ਸਮਾਂ-ਸਮਾਂ ਤੇ ਇਸਦੀ ਮੰਗ ਕਰਦੇ ਰਹਿੰਦੇ ਹਨ. ਇਸ ਦੁੱਧ ਨੂੰ ਆਮਤੌਰ ਤੇ ਗਾਂ ਜਾਂ ਮੱਝ ਦੇ ਦੁੱਧ ਵਿਚ ਮਿਲਾ ਕੇ ਹੀ ਵੇਚ ਦਿਤਾ ਜਾਂਦਾ ਹੈ. ਪਿਛਲੇ ਦਿਨਾਂ ਡੇਂਗੂ ਦੀ ਬੀਮਾਰੀ ਦੇ ਫੈਲਣ ਕਰਕੇ ਇਸ ਦੀ ਮੰਗ ਬੋਹਤ ਵੱਧ ਗਈ ਸੀ. ਇਸ ਨੂੰ ਬੜੀ ਊੱਚੀ ਕੀਮਤ ਤੇ ਵੇਚਿਆ ਗਿਆ. ਲੇਕਿਨ ਇਹ ਸੱਬ ਥੋੜੀ ਦੇਰ ਦੀ ਹੀ ਗੱਲ ਸੀ.
          ਅੱਜ ਇਸ ਗੱਲ ਦੀ ਲੋੜ ਹੈ ਕਿ ਇਸਦੇ ਦੁੱਧ ਨੂੰ ਵੇਚਣ ਵਾਸਤੇ ਅਸੀਂ ਵਧੇਰੇ ਯੋਜਨਾਵਾਂ ਬਣਾਇਏ ਤਾਂ ਜੇ ਜਿਆਦਾ ਤੋ ਜਿਆਦਾ ਲੋਕੀ ਇਸਦਾ ਸੇਵਨ ਕਰ ਸੱਕਣ. ਇਸ ਦੇ ਵਾਸਤੇ ਸਾਂਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਜਰੂਰੀ ਸਿਖਿਆ ਮਿਲੇ. ਬੱਕਰੀ ਨੂੰ ਗਰੀਬ ਆਦਮੀ ਦੀ ਗਾਂ ਵੀ ਕਿਹਾ ਜਾਂਦਾ ਹੈ. ਇਸ ਦੀ ਪਾਲਣਾ ਤੇ ਕੋਈ ਖਾਸ ਖੱਰਚ ਨਹੀ ਹੁੰਦਾ. ਇਹ ਗਾਂ ਦੇ ਮੁਕਾਬਲੇ ਜਿਆਦਾਤਰ ਸੇਹਤਮੰਦ ਵੀ ਰਹਿੰਦੀ ਹੈ. ਲੋਕਾਂ ਨੂੰ ਇਸਦੇ ਲਾਭਕਾਰੀ ਹੋਣ ਦੇ ਬਾਰੇ ਸਿਖਿਆ ਦੇਣੀ ਚਾਹੀਦੀ ਹੈ. ਆਓ, ਬੱਕਰੀ ਪਾਲਣ ਅਪਣਾਓ, ਅਤੇ ਇਸਦੇ ਦੁੱਧ ਤੋਂ ਵਧੇਰੇ ਫ਼ਾਇਦੇ ਪਾਓ.  

ਆਓ ਮਸ਼ੀਨਾਂ ਨਾਲ ਛੇਤੀ ਦੁੱਧ ਕੱਡਿਏ


ਅੱਜਕੱਲ ਦੇ ਮਸ਼ੀਨ ਮਿਲ੍ਕਿੰਗ ਸਿੱਸਟਮ ਦਾ ਇਸਤੇਮਾਲ ਸੱਬ ਤੋਂ ਪਹਿਲਾਂ ਡੇਨਮਾਰੱਕ ਅਤੇ ਨੀਦਰਲੈੰਡ ਵਿਚ ਹੋਇਆ. ਇਸ ਸਿੱਸਟਮ ਦਾ ਇਸਤੇਮਾਲ ਦੁਨਿਆ ਦੇ ਹਜਾਰਾਂ ਡੇਰੀ ਫਾਰਮਾਂ ਵਿਚ ਹੋ ਰਿਹਾ ਹੈ. ਮਸ਼ੀਨ ਮਿਲ੍ਕਿੰਗ ਸਿੱਸਟਮ ਦਾ ਇਸਤੇਮਾਲ ਬੋਹਤ ਜਿਆਦਾ ਤਦਾਦ ਵਿਚ ਜਾਂ ਦੱਸ ਤੋਂ ਵੀ ਘੱਟ ਪਸ਼ੂਆਂ ਦਾ ਦੁੱਧ ਕੱਢਣ ਵਾਸਤੇ ਕੀਤਾ ਜਾ ਸਕਦਾ ਹੈ. ਇਸ ਦੀ ਮਦਦ ਨਾਲ ਗਊਆਂ ਅਤੇ ਮਝਾਂ ਦਾ ਦੁੱਧ ਫੱਟਾਫੱਟ ਕੱਡਿਆ ਜਾ ਸਕਦਾ ਹੈ. ਮਸ਼ੀਨ ਨਾਲ ਦੁੱਧ ਕੱਡਦੇ ਹੋਏ ਪਸ਼ੁ ਦੇ ਥੱਣਾਂ ਵਿਚ ਕੋਈ ਤਕਲੀਫ਼ ਨਹੀ ਹੁੰਦੀ ਅਤੇ ਇਸ ਕਾਰਣ ਦੁੱਧ ਦੀ ਕਵਾਲਿਟੀ ਅਤੇ ਪੈਦਾਵਾਰ ਵਿਚ ਵਾਦਾ ਹੁੰਦਾ ਹੈ. ਮਸ਼ੀਨਾਂ ਨਾਲ ਦੁੱਧ ਕੱਡਣਾ ਬੋਹਤ ਸੋਖਾ ਹੈ. ਇਸ ਸਿੱਸਟਮ ਵਿਚ ਪਹਿਲਾਂ ਵੇਕਯੂਮ ਦੇ ਨਾਲ ਥੱਣਾਂ ਦੀ ਸਟ੍ਰੀਕ ਨਾਲੀ ਨੂੰ ਖੋਲਿਆ ਜਾਂਦਾ ਹੈ ਤਾਂ ਜੇ ਦੁੱਧ ਥੱਣਾਂ ਦੇ ਵਿਚ ਆ ਜਾਵੇ. ਥੱਣਾਂ ਤੋਂ ਦੁੱਧ ਦੀ ਨਿਕਾਸੀ ਦੂਸਰੀ ਨਾਲੀ ਦੇ ਨਾਲ ਕੀਤੀ ਜਾਓੰਦੀ ਹੈ. ਇਹ ਮਸ਼ੀਨ ਦੁੱਧ ਕੱਡਦੇ ਵੇਲੇ ਥੱਣਾ ਦੀ ਚੰਗੀ ਤਰਾਂ ਮਾਲਿਸ਼ ਵੀ ਕਰਦੀ ਹੈ ਜਿਸ ਕਾਰਣ ਥੱਣਾ ਦੇ ਵਿਚ ਖੂਨ ਦਾ ਦੌਰਾ ਠੀਕ ਰਹਿੰਦਾ ਹੈ. ਮਸ਼ੀਨਾ ਦੇ ਨਾਲ ਦੁੱਧ ਕੱਡਦੇ ਹੋਏ ਪਸ਼ੂ ਨੂੰ ਕੁੱਜ ਇਸ ਤਰਾਂ ਲਗਦਾ ਹੈ ਜਿਵੇਂ ਊਸ ਦਾ ਬੱਛੜਾ ਹੀ ਦੁੱਧ ਪੀ ਰਿਹਾ ਹੈ. ਮਸ਼ੀਨਾਂ ਦੇ ਨਾਲ ਦੁੱਧ ਕੱਡਣ ਵਿਚ ਬੋਹਤ ਘੱਟ ਖੱਰਚ ਤੇ ਆਓਂਦਾ ਹੀ ਹੈ ਪਰ ਸਮਾਂ ਦੀ ਵੀ ਬੋਹਤ ਭਾਰੀ ਬੱਚਤ ਹੁੰਦੀ ਹੈ. ਇਸ ਦੀ ਮਦਦ ਨਾਲ ਪੂਰਾ ਦੁੱਧ ਕੱਡਿਆ ਜਾ ਸਕਦਾ ਹੈ, ਲੇਕਿਨ ਹੱਥਾਂ ਦੇ ਨਾਲ ਦੁੱਧ ਕੱਡਦੇ ਹੋਏ ਇਸ ਦੀ ਕੁੱਜ ਮਾਤਰਾ ਥੱਣਾ ਦੇ ਵਿਚ ਹੀ ਰਹਿ ਜਾਓੰਦੀ ਹੈ. ਮਸ਼ੀਨ ਦੀ ਮਦਦ ਨਾਲ ਇਕ ਮਿਨਟ ਵਿਚ ਡੇੜ ਤੋਂ ਦੋ ਲੀਟਰ ਤੱਕ ਦੁੱਧ ਕੱਡਿਆ ਜਾ ਸਕਦਾ ਹੈ. ਇਸ ਸਿੱਸਟਮ ਵਿਚ ਨਾ ਸਿਰਫ ਊਰਜਾ ਦੀ ਖੱਪਤ ਘੱਟ ਹੁੰਦੀ ਹੈ ਬਲ੍ਕਿ ਵਧੇਰੀ ਕਵਾਲਿਟੀ ਦਾ ਸਾਫ਼-ਸੁਥਰਾ ਦੁੱਧ ਵੀ ਮਿਲਦਾ ਹੈ.
            ਗਾਂ ਅਤੇ ਮੱਝ ਦੇ ਥੱਣਾ ਦੀ ਬਨਾਵਟ ਅਤੇ ਅੱਕਾਰ ਵਿਚ ਫ਼ਰਕ ਹੋਣ ਕਾਰਣ ਦੋਨਾਂ ਦੇ ਵਾਸਤੇ ਮਸ਼ੀਨ ਵੀ ਵੱਖਰੀ ਹੁੰਦੀ ਹੈ. ਗਾਂ ਦੇ ਇਸਤੇਮਾਲ ਵਾਸਤੇ ਬਣਾਈ ਗਈ ਮਸ਼ੀਨ ਵਿਚ ਮਾਮੂਲੀ ਤਬਦੀਲੀ ਕਰਕੇ ਇਸ ਨੂੰ ਮੱਝ ਦਾ ਦੁੱਧ ਕੱਡਣ ਵਾਸਤੇ ਵਾਪ੍ਰੇਆ ਜਾ ਸਕਦਾ ਹੈ. ਮੱਝਾਂ ਦਾ ਦੁੱਧ ਕੱਡਣ ਵਾਸਤੇ ਗਊਆਂ ਦੇ ਮੁਕਾਬਲੇ ਜਿਆਦਾ ਭਾਰੀ ਕਲੱਸਟਰ, ਵੈਕਯੂਮ ਅਤੇ ਪੱਲਸ ਦੱਰ ਦੀ ਲੋੜ ਹੁੰਦੀ ਹੈ. ਕਲੱਸਟਰ ਦਾ ਭਾਰ ਸਾਰਿਆਂ ਥੱਣਾ ਉੱਤੇ ਬਰਾਬਰ ਹੋਣਾ ਚਾਹੀਦਾ ਹੈ. ਮਸ਼ੀਨ ਮਿਲ੍ਕਿੰਗ ਦਾ ਇਸਤੇਮਾਲ ਬੜੀ ਭਾਲ ਦੇ ਨਾਲ ਹੋਣਾ ਚਾਹੀਦਾ ਹੈ. ਦੁੱਧ ਕੱਡਨ ਵਾਲੇ ਬੰਦੇ ਨੂੰ ਮਸ਼ੀਨ ਦਾ ਇਸਤੇਮਾਲ ਕਰਨ ਦੀ ਸੱਮਝ ਤਾਂ ਹੋਣੀ ਹੀ ਚਾਹੀਦੀ ਹੈ.  ਇਸ ਦੇ ਨਾਲ ਨਾਲ ਦੁਧਾਰੂ ਮੱਝ ਨੂੰ ਵੀ ਮਸ਼ੀਨ ਤੋਂ ਦੁੱਧ ਕੱਡਾਓਣ ਦੀ ਆਦਤ ਹੋਣੀ ਜਰੂਰੀ ਹੈ. ਜੇਕਰ ਮੱਝਾਂ ਨੇ ਮਸ਼ੀਨ ਦਾ ਸ਼ੋਰ ਮਹਸੂਸ ਕੀਤਾ ਤਾਂ ਊਹ ਆਪਣਾ ਦੁੱਧ ਵੀ ਚੜ੍ਹਾ ਸੱਕਦੀਆ ਹਨ. ਜੇਕਰ ਮੱਝਾਂ ਨੂੰ ਥੱਣਾ ਵਿਚ ਕੋਈ ਤਕਲੀਫ਼ ਹੋਈ ਤਾਂ ਊਹ ਦੁੱਧ ਨਹੀ ਦੇ ਸਕਦੀਆਂ, ਜਿਸ ਕਾਰਣ ਡੇਰੀ ਕਿਸਾਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ. ਇਸ ਸਿੱਸਟਮ ਦੇ ਗੱਲਤ ਇਸਤੇਮਾਲ ਨਾਲ ਵੀ ਮਸ਼ੀਨਾਂ ਤੋਂ ਕਿਸਾਨਾਂ ਦਾ ਭਰੋਸਾ ਉੱਠ ਸਕਦਾ ਹੈ. ਮੱਝਾਂ ਨੂੰ ਮਸ਼ੀਨ ਦੇ ਸ਼ੋਰ ਦੀ ਆਦਤ ਹੋਣੀ ਚਾਹੀਦੀ ਹੈ ਨਹੀ ਤੇ ਊਹ ਇਸਦੇ ਸ਼ੋਰ ਤੋ ਡਰ ਕੇ ਦੁੱਧ ਚੜ੍ਹਾ ਲੈਂਦੀਆਂ ਹਨ. ਨਵੇ ਡੇਰੀ ਫਾਰਮ ਵਿਚ ਮਸ਼ੀਨ ਮਿਲ੍ਕਿੰਗ ਦਾ ਇਸਤੇਮਾਲ ਹੋਲੀ ਹੋਲੀ ਵਧਾਓਣਾ ਚਾਹੀਦਾ ਹੈ ਤਾਂ ਜੇ ਇਨਾਂ ਦਾ ਦੁੱਧ ਕੱਡਣ ਵਾਲੇ ਵਿਅਕਤਿਆਂ ਨੂੰ ਇਸ ਦਾ ਤੱਰੀਕਾ ਸਮਝ ਆ ਜਾਵੇ. ਕਿਸੇ ਵੀ ਡੇਰੀ ਫਾਰਮ ਤੇ ਮਸ਼ੀਨ ਮਿਲ੍ਕਿੰਗ ਆਰੰਭ ਕਰਨ ਤੋ ਪਹਿਲਾਂ ਹੇਠ ਲਿਖੀਆਂ ਗਾਲਾਂ ਤੇ ਧਿਆਨ ਦੇਣਾ ਬੋਹਤ ਜਰੂਰੀ ਹੈ.
·         ਦੁੱਧ ਕੱਡਣ ਵਾਲੇ ਵਿਅਕਤੀ ਨੂੰ ਮਸ਼ੀਨ ਦੀ ਟ੍ਰੇਨਿੰਗ ਕੱਮ੍ਪਨੀ ਦੀ ਤਰਫੋਂ ਦਿਤੀ ਜਾਨੀ ਚਾਹੀਦੀ ਹੈ ਤਾਂ ਜੇ ਊਸ ਨੂੰ ਮਸ਼ੀਨ ਦੇ ਰੱਖ-ਰੱਖਾ ਅਤੇ ਸਫਾਈ ਬਾਰੇ ਪੂਰੀ ਜਾਣਕਾਰੀ ਮਿਲ ਸਕੇ.
·         ਸੱਬ ਤੋਂ ਪਹਿਲਾਂ, ਪਹਿਲੇ ਸੂਏ ਦੀਆਂ ਮੱਝਾਂ ਦਾ ਦੁੱਧ ਕੱਡਣਾ ਚਾਹੀਦਾ ਹੈ ਕਿਓਂਕਿ ਇੰਨਾ ਨੂੰ ਹੱਥਾਂ ਨਾਲ ਦੁੱਧ ਕੱਡਵਾਣ ਦੀ ਆਦਤ ਨਹੀਂ ਹੁੰਦੀ ਹੈ. ਇਸ ਤਰਾਂ ਦੀਆਂ ਮੱਝਾਂ ਵਿਚ ਥੱਣਾ ਦਾ ਅੱਕਾਰ ਅਤੇ ਥੱਣ ਕੋਸ਼ਿਕਾਵਾਂ ਦਾ ਸੱਵਾਸਥ ਕਰੀਬ-ਕਰੀਬ ਇਕੋ ਜਿਹਾ ਹੁੰਦਾ ਹੈ ਜਿਸ ਕਾਰਣ ਦੁੱਧ ਕੱਡਣ ਵਿਚ ਕੋਈ ਪਰੇਸ਼ਾਨੀ ਨਹੀ ਹੁੰਦੀ ਹੈ.
·         ਪਹਿਲੇ ਸੀਲ ਜਾਂ ਸ਼ਾਂਤ ਰਹਿਣ ਵਾਲੀ ਮੱਝ ਦਾ ਦੁੱਧ ਕੱਡਣਾ ਚਾਹੀਦਾ ਹੈ. ਯਾਦ ਰਖੋ, ਜੇਹੜੀ ਮੱਝ ਹੱਥਾਂ ਨਾਲ ਦੁੱਧ ਕਡਵਾਂਦੇ ਵੇਲੇ  ਪਰੇਸ਼ਾਨ ਕਰੇ ਊਹ ਮਸ਼ੀਨ ਨਾਲ ਵੀ ਦੁੱਧ ਨਹੀਂ ਕੱਡਵਾ ਸਕਦੀ ਹੈ.
·         ਪਹਿਲੇ-ਪੱਹਲ ਮੱਝਾਂ ਨੂੰ ਮਸ਼ੀਨ ਮਿਲ੍ਕਿੰਗ ਦੇ ਕਲੱਸਟਰ ਕੋਲ ਰੱਖਣਾ ਚਾਹੀਦਾ ਹੈ ਤਾਂ ਜੇ ਇਨਾਂ ਨੂੰ ਇਸ ਦੇ ਸ਼ੋਰ ਦੀ ਆਦਤ ਹੋ ਜਾਵੇ.
ਮਸ਼ੀਨ ਦੇ ਚਲਦਿਆਂ ਹੋਏ ਮੱਝਾਂ ਨੂੰ ਬੰਨ ਕੇ ਰੱਖਣਾ ਜਰੂਰੀ ਹੈ.
·         ਮੱਝਾਂ ਨੂੰ ਮਸ਼ੀਨ ਦੇ ਨੇੜੇ ਬੰਨਣਾ ਚਾਹੀਦਾ ਹੈ ਤਾਂ ਜੇ ਇਨਾਂ ਨੂੰ ਇਸਦੇ ਸ਼ੋਰ ਦੀ ਆਦਤ ਹੋ ਜਾਵੇ.
·         ਮਸ਼ੀਨ ਦੇ ਨਾਲ ਦੁੱਧ ਕੱਡਦੇ ਵੇਲੇ ਜੇ ਮੱਝ ਨੂੰ ਕੋਈ ਬੇ-ਅੱਰਾਮੀ ਹੋਵੇ ਤਾਂ ਊਸ ਨੂੰ ਪੱਰਚਾਓਨਾ ਚਾਹੀਦਾ ਹੈ ਤਾਂ ਜੇ ਦੁੱਧ ਕੱਡਦੇ ਹੋਏ ਕੋਈ ਪਰੇਸ਼ਾਨੀ ਨਾ ਹੋਵੇ.
·         ਮਸ਼ੀਨ ਨਾਲ ਦੁੱਧ ਕੱਡਦੇ ਹੋਏ ਕਿਸਾਨ ਨੂੰ ਹਰ ਵੇਲੇ ਪਸ਼ੂ ਦੇ ਕੋਲ ਹੀ ਰਹਿਣਾ ਚਾਹੀਦਾ ਹੈ.
·         ਮਸ਼ੀਨ ਦਾ ਇਸਤੇਮਾਲ ਬੋਹਤ ਅੱਸਾਨ ਹੈ ਅਤੇ ਇਸ ਨੂੰ ਵਾਪਰਦੇ ਹੋਏ ਕੰਪਨੀ ਵਲੋਂ ਦਿਤੀ ਗਈ ਪੂਰੀ ਜਾਣਕਾਰੀ ਪੜ੍ਹ ਲੈਣੀ ਚਾਹੀਦੀ ਹੈ, ਤਾਂ ਜੇ ਕੋਈ ਤਰੁਟੀ ਦੀ ਗੁੰਜਾਇਸ਼ ਨਾ ਰਹੇ.
ਓਪਰ ਲਿਖੀਆਂ ਗੱਲਾਂ ਤੇ ਧਿਆਨ ਦੇ ਕੇ ਮੱਝਾਂ ਨੂੰ ਛੇਤੀ ਹੀ ਮਸ਼ੀਨ ਨਾਲ ਦੁੱਧ ਕੱਡਨ ਦੇ ਜੋਗ ਬਣਾਇਆ ਜਾ ਸਕਦਾ ਹੈ. ਫੇਰ ਵੀ ਕੁੱਝ ਮੱਝਾਂ ਬੋਹਤ ਜਿਆਦਾ ਤੱਨਾਅ ਦੇ ਹੋਣ ਕਾਰਣ ਮਸ਼ੀਨ ਮਿਲ੍ਕਿੰਗ ਵਿਚ ਮਦਦਗਾਰ ਨਹੀ ਹੋ ਸਕਦੀਆਂ ਹਨ. ਇਸ ਤਰਾਂ ਦੀਆਂ ਮੱਝਾਂ ਦਾ ਦੁੱਧ ਹੱਥਾਂ ਨਾਲ ਹੀ ਕੱਡਣਾ ਠੀਕ ਰਹਿੰਦਾ ਹੈ. ਮਸ਼ੀਨ ਮਿਲ੍ਕਿੰਗ ਵਾਸਤੇ ਵਧੇਰੀ ਸਿਆਣਪ ਅਤੇ ਪਰਬੰਧਕ ਸੱਮਝ ਦੀ ਲੋੜ ਹੁੰਦੀ ਹੈ.
ਇਸ ਦੀ ਵਰਤੋਂ ਨਾਲ ਸਾਫ਼ ਦੁੱਧ ਦੀ ਪੈਦਾਵਾਰ ਹੁੰਦੀ ਹੈ. ਇਸ ਦੀ ਮਦਦ ਨਾਲ ਕਿਸਾਨ ਅਪਨੀ ਕੰਮ ਕਰਨ ਦੀ ਖਿਮਤਾ ਵੀ ਵੱਧਾ ਸਕਦੇ ਹਨ ਜਿਸ ਕਾਰਣ ਦੁੱਧ ਦੀ ਲਾਗਤ ਘੱਟਦੀ ਹੈ.

      ਜੇ ਕਰ ਇਕ ਦਿਨ ਵਿਚ ਦੋ ਵਾਰ ਦੀ ਬਜਾਏ ਤਿਨ ਵਾਰ ਦੁੱਧ ਕੱਡਿਆ ਜਾਵੇ ਤਾਂ ਪੂਰੇ ਸੂਵੇ ਵਿਚ ਵੀਹ ਫੀਸਦੀ ਤੱਕ ਜਿਆਦਾ ਦੁੱਧ ਮਿਲਦਾ ਹੈ. ਸਾਫ਼-ਸੁਥਰਾ ਦੁੱਧ ਸੇਹਤ ਵਾਸਤੇ ਚੰਗਾ ਰਹਿੰਦਾ ਹੈ ਅਤੇ ਬੱਜਾਰ ਵਿਚ ਜਿਆਦਾ ਰੇਟ ਤੇ ਵਿਕ ਸਕਦਾ ਹੈ. ਇਸ ਤਰਾਂ ਕੱਡੇ ਗਏ ਦੁੱਧ ਦੇ ਵਿਚ ਕਾਇਕ ਕੋਸ਼ਿਕਾਵਾਂ ਅਤੇ ਬੈਕਟੀਰਿਆ ਦੀ ਗਿਣਤੀ ਬੋਹਤ ਘੱਟ ਹੁੰਦੀ ਹੈ ਜੋ ਕੌਮਾਂਤਰੀ ਸਟੇਂਡੱਰਡ ਦੇ ਮੁਤਾਬਿਕ ਹੀ ਹੈ. ਇਸ ਸਿੱਸਟਮ ਦੇ ਵਿਚ ਕਿਸੇ ਤਰਾਂ ਦੀ ਧੂੜ, ਤਿਨਕਾ, ਬਾਲ, ਗੋਬਰ ਜਾਂ ਪੇਸ਼ਾਬ, ਦੁੱਧ ਦੇ ਵਿਚ ਨਹੀ ਮਿਲ ਸਕਦਾ. ਗਵਾਲੇ ਦੀ ਖੰਗ ਜਾਂ ਨਿੱਛ ਦੇ ਨਾਲ ਵੀ ਦੁੱਧ ਪ੍ਰਦੂਸ਼ਿਤ ਹੋਣ ਦੀ ਸੰਭਾਵਨਾ ਨਹੀ ਰਹਿੰਦੀ. ਅੱਜਕੱਲ ਮਸ਼ੀਨ ਮਿਲ੍ਕਿੰਗ ਸਿੱਸਟਮ ਦੇ ਕਈ ਮਾੱਡਲ ਬਾਜ਼ਾਰਾਂ ਵਿਚ ਮਿਲਦੇ ਹਨ ਜਿਸ ਨੂੰ ਕਿਸਾਨ ਆਪਣੀ ਜਰੂਰਤ ਦੇ ਮੁਤਾਬਿਕ ਖਰੀਦ ਸਕਦਾ ਹੈ. ਕੁੱਜ ਪਰਦੇਸਾਂ ਦੀ ਰਾਜ ਸਰਕਾਰਾਂ ਵਲੋਂ ਇਨਾਂ ਮਸ਼ੀਨਾਂ ਦੇ ਇਸਤੇਮਾਲ ਨੂੰ ਫੱਰੋਗ ਦੇਣ ਵਾਸਤੇ ਕਿਸਾਨਾਂ ਨੂੰ ਆਰਥਿਕ ਸੱਬਸਿਡੀ ਵੀ ਦਿਤੀ ਜਾਓੰਦੀ ਹੈ. ਡੇਰੀ ਕਿਸਾਨਾਂ ਨੂੰ ਇਨਾਂ ਸਕੀਮਾਂ ਤੋਂ ਲਾਭ ਲੈਣਾ ਚਾਹੀਦਾ ਹੈ.